
ਅੰਮ੍ਰਿਤਸਰ,10 ਦਸੰਬਰ 2025 (ਅਭਿਨੰਦਨ ਸਿੰਘ)
ਮਾਣਯੋਗ ਕਮਿਸ਼ਨਰ ਸ਼੍ਰੀ ਬਿਕਰਮਜੀਤ ਸਿੰਘ ਸ਼ੇਰਗਿਲ ਅਤੇ ਐਡੀਸ਼ਨਲ ਕਮਿਸ਼ਨਰ ਸ਼੍ਰੀ ਸੁਰਿੰਦਰ ਸਿੰਘ ਦੇ ਹੁਕਮਾਂ ਅਨੁਸਾਰ, ਅੱਜ ਸੈਕਟਰੀ ਸ਼੍ਰੀ ਸੁਸ਼ਾਂਤ ਭਾਟੀਆ ਅਤੇ ਹੈਲਥ ਅਫ਼ਸਰ ਡਾ. ਰਮਾ ਦੀ ਅਗਵਾਈ ਵਿੱਚ ਐਨਫੋਰਸਮੈਂਟ ਡਰਾਈਵ ਚਲਾਈ ਗਈ।
ਇਹ ਕਾਰਵਾਈ ਵੈਸਟ ਜ਼ੋਨ ਦੇ ਪੁਤਲੀਘਰ–ਗੁਰਦੁਆਰਾ ਪਿਪਲੀ ਸਾਹਿਬ ਰੋਡ ਇਲਾਕੇ ਵਿੱਚ ਸੈਨੇਟੇਸ਼ਨ ਵਿੰਗ ਅਤੇ ਐਸਟੇਟ ਡਿਪਾਰਟਮੈਂਟ ਵੱਲੋਂ ਕੀਤੀ ਗਈ। ਡਰਾਈਵ ਦੌਰਾਨ, ਰੇਹੜੀ–ਪਟਰੀ ਵਾਲਿਆਂ ਕੋਲੋਂ ਮਿਲੀ ਗੰਦਗੀ, ਕਚਰਾ ਅਤੇ ਪਲਾਸਟਿਕ ਦੇ ਇਸਤੇਮਾਲ ’ਤੇ 17 ਚਾਲਾਨ ਕੀਤੇ ਗਏ। ਰੇਹੜੀ–ਪਟਰੀ ਵਾਲਿਆਂ ਨੂੰ ਸਖ਼ਤ ਚੇਤਾਵਨੀ ਦਿੱਤੀ ਗਈ ਕਿ ਜੇ ਅਗਲੀ ਵਾਰ ਉਨ੍ਹਾਂ ਨੇ ਸੜਕ ’ਤੇ ਕਚਰਾ ਸੁੱਟਿਆ ਜਾਂ ਗੰਦਗੀ ਫੈਲਾਈ, ਤਾਂ ਹੋਰ ਸਖ਼ਤ ਕਾਰਵਾਈ ਕੀਤੀ ਜਾਵੇਗੀ।


