ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ ਦੀ ਸ਼ਿਕਾਇਤ ਤੋਂ ਬਾਅਦ DSP ਬਬਨਦੀਪ ਸਿੰਘ ਮੁਅੱਤਲ
ਚੰਡੀਗੜ੍ਹ/ਹੁਸ਼ਿਆਰਪੁਰ, 12 ਦਸੰਬਰ 2025 (ਅਭਿਨੰਦਨ ਸਿੰਘ)
ਪੰਜਾਬ ਪੁਲਿਸ ਦੇ ਡਾਇਰੈਕਟਰ ਜਨਰਲ ਆਫ਼ ਪੁਲਿਸ (DGP) ਵੱਲੋਂ DSP ਹੈੱਡਕੁਆਰਟਰਜ਼ ਹੁਸ਼ਿਆਰਪੁਰ ਬਬਨਦੀਪ ਸਿੰਘ (DR-2020) ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ।
ਜਾਰੀ ਹੁਕਮਾਂ ਅਨੁਸਾਰ, DSP ਬਬਨਦੀਪ ਸਿੰਘ ਨੂੰ 17 ਤੋਂ 22 ਨਵੰਬਰ 2025 ਤੱਕ ਰਾਜੀਵ ਗਾਂਧੀ ਯੂਨੀਵਰਸਿਟੀ ਆਫ਼ ਲਾਅ, ਪਟਿਆਲਾ ਵਿੱਚ ਇੱਕ ਕੋਰਸ ਲਈ ਡਿਪਿਊਟ ਕੀਤਾ ਗਿਆ ਸੀ। ਇਸ ਦੌਰਾਨ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਉਨ੍ਹਾਂ ਖ਼ਿਲਾਫ਼ ਅਨੁਸ਼ਾਸਨਹੀਨਤਾ ਅਤੇ ਦੁਰਵਿਹਾਰ ਸਬੰਧੀ ਸ਼ਿਕਾਇਤ ਦਰਜ ਕਰਵਾਈ ਗਈ, ਜਿਸਨੂੰ ਪੁਲਿਸ ਫੋਰਸ ਦੀ ਛਵੀ ਨੂੰ ਨੁਕਸਾਨ ਪਹੁੰਚਾਉਣ ਵਾਲਾ ਕਰਤੱਬ ਦੱਸਿਆ ਗਿਆ ਹੈ।
Punishment and Appeal Rules, 1970 ਦੇ ਨਿਯਮ 4(1)(b) ਤਹਿਤ ਕੀਤੀ ਗਈ ਕਾਰਵਾਈ ਅਨੁਸਾਰ, ਉਨ੍ਹਾਂ ਨੂੰ ਮੁਅੱਤਲੀ ਅਧੀਨ ਰੱਖਿਆ ਗਿਆ ਹੈ। ਮੁਅੱਤਲੀ ਦੌਰਾਨ DSP ਬਬਨਦੀਪ ਸਿੰਘ ਦਾ ਹੈੱਡਕੁਆਰਟਰ 7ਵੀਂ IRB ਕਪੂਰਥਲਾ ਨਿਰਧਾਰਤ ਕੀਤਾ ਗਿਆ ਹੈ।
ਇਸ ਮਾਮਲੇ ਸਬੰਧੀ ਅਗਲੀ ਵਿਭਾਗੀ ਕਾਰਵਾਈ ਲਈ ਗ੍ਰਹਿ ਵਿਭਾਗ ਪੰਜਾਬ ਨੂੰ ਵੀ ਸਿਫ਼ਾਰਸ਼ ਭੇਜਣ ਦੇ ਹੁਕਮ ਦਿੱਤੇ ਗਏ ਹਨ।



