ਜੀਐਨਡੀਯੂ ਆਫ਼ਿਸਰਜ਼ ਐਸੋਸੀਏਸ਼ਨ ‘ਤੇ UODF ਦਾ ਕਲੀਨ ਸਵੀਪ

ਅੰਮ੍ਰਿਤਸਰ, 19 ਦਸੰਬਰ 2025 (ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਆਫ਼ਿਸਰਜ਼ ਐਸੋਸੀਏਸ਼ਨ ਦੀਆਂ ਚੋਣਾਂ ਵਿੱਚ ਯੂਨੀਵਰਸਿਟੀ ਆਫ਼ਿਸਰਜ਼ ਡੈਮੋਕ੍ਰੈਟਿਕ ਫਰੰਟ (UODF) ਨੇ ਸ਼ਾਨਦਾਰ ਜਿੱਤ ਹਾਸਲ ਕਰਦਿਆਂ ਸਾਰੇ 11 ਅਹੁਦਿਆਂ ‘ਤੇ ਕਬਜ਼ਾ ਕਰ ਲਿਆ। ਇਸ ਜਿੱਤ ਨਾਲ ਯੂਨੀਵਰਸਿਟੀ ਦੇ ਅਧਿਕਾਰੀ ਵਰਗ ਵੱਲੋਂ UODF ਨੂੰ ਭਾਰੀ ਸਮਰਥਨ ਮਿਲਣ ਦਾ ਸੰਕੇਤ ਮਿਲਿਆ ਹੈ।
ਰਿਟਰਨਿੰਗ ਅਫ਼ਸਰ ਪ੍ਰੋ. (ਡਾ.) ਅਮਨਦੀਪ ਸਿੰਘ ਵੱਲੋਂ ਜਾਰੀ ਨਤੀਜਿਆਂ ਅਨੁਸਾਰ “ਉੱਡਦਾ ਬਾਜ਼” ਨਿਸ਼ਾਨ ‘ਤੇ ਚੋਣ ਲੜ ਰਹੀ UODF ਪੈਨਲ ਨੇ “ਗੁਲਾਬ ਫੁੱਲ” ਨਿਸ਼ਾਨ ਵਾਲੀ ਡੈਮੋਕ੍ਰੈਟਿਕ ਆਫ਼ਿਸਰਜ਼ ਫਰੰਟ (DOF) ਨੂੰ ਹਰ ਅਹੁਦੇ ‘ਤੇ ਵੱਡੇ ਅੰਤਰ ਨਾਲ ਹਰਾਇਆ।
ਪ੍ਰਧਾਨ ਦੇ ਅਹੁਦੇ ਲਈ ਮਨਪ੍ਰੀਤ ਸਿੰਘ ਨੇ 73 ਵੋਟਾਂ ਨਾਲ ਅਮਨ ਕੁਮਾਰ (42) ਨੂੰ ਹਰਾਇਆ। ਉਪ-ਪ੍ਰਧਾਨ ਲਈ ਜਸਪਾਲ ਸਿੰਘ ਨੇ ਸਭ ਤੋਂ ਵੱਧ 82 ਵੋਟਾਂ ਪ੍ਰਾਪਤ ਕਰਦਿਆਂ ਸਾਧਨਾ (31) ਨੂੰ ਮਾਤ ਦਿੱਤੀ। ਸਕੱਤਰ ਵਜੋਂ ਸੰਦੀਪ ਸੂਦ (65) ਅਤੇ ਸੰਯੁਕਤ ਸਕੱਤਰ ਵਜੋਂ ਸਵਰਨਜੀਤ ਸਿੰਘ (80) ਜੇਤੂ ਰਹੇ। ਖ਼ਜ਼ਾਨਚੀ ਦੇ ਅਹੁਦੇ ਲਈ ਰੋਹਿਤ ਭਾਟੀਆ ਨੇ 75 ਵੋਟਾਂ ਨਾਲ ਜਿੱਤ ਹਾਸਲ ਕੀਤੀ।
ਕਾਰਜਕਾਰੀ ਮੈਂਬਰਾਂ ਵਿੱਚ ਅਜੈ ਅਰੋੜਾ (70), ਸ਼ਮਾ (69), ਸੁਰਿੰਦਰ ਸਿੰਘ ਘੁੰਮਣ (75), ਨਿਤੇਸ਼ ਦੱਤਾ (74), ਪ੍ਰਵੀਨ ਕੁਮਾਰ (69) ਅਤੇ ਮੋਹਿਤ ਬੇਦੀ (78) ਵੋਟਾਂ ਨਾਲ ਜੇਤੂ ਰਹੇ।
ਨਤੀਜਿਆਂ ਤੋਂ ਬਾਅਦ ਜੇਤੂ ਟੀਮ ਦੇ ਕਨਵੀਨਰ ਸਰਬਜੀਤ ਸਿੰਘ ਸੋਖੀ ਨੇ ਸਮੂਹ ਆਫ਼ਿਸਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਕੇਕ ਕੱਟ ਕੇ ਖੁਸ਼ੀ ਮਨਾਈ ਗਈ ਅਤੇ ਇਸ ਤੋਂ ਪਹਿਲਾ ਸਮੁੱਚੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਵਾਹਿਗੁਰੂ ਦਾ ਸ਼ੁਕਰਾਨਾ ਅਦਾ ਕੀਤਾ।



