AmritsarBreaking NewsE-Paper‌Local News
Trending

ਟਰੈਫਿਕ ਨੂੰ ਨਿਰਵਿਘਨ ਚਲਾਉਂਣ ਲਈ ਗੈਰ-ਕਾਨੂੰਨੀ ਇੰਨਕਰੋਚਮੈਂਟਾਂ ਅਤੇ ਮੋਟਸਾਈਕਲਾਂ ਰਾਹੀ ਪਟਾਕੇ ਮਾਰਨ ਵਾਲਿਆਂ, ਰੋਂਗ ਪਾਰਕਿੰਗ ਦੇ ਖਿਲਾਫ ਚਲਾਇਆ ਗਿਆ ਸਪੈਸ਼ਲ ਅਭਿਆਨ

ਅੰਮ੍ਰਿਤਸਰ, 26 ਦਸੰਬਰ 2024 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਅੱਜ ਮਿਤੀ 26-12-2024 ਨੂੰ ਸ਼ਹਿਰ ਦੀ ਟਰੈਫਿਕ ਨੂੰ ਨਿਰਵਿਘਨ ਚਲਾਉਣ ਲਈ ਗੈਰ-ਕਾਨੂੰਨੀ ਇੰਨਕਰੋਚਮੈਂਟਾਂ ਦੇ ਖਿਲਾਫ ਪਹਿਲਾਂ ਤੋਂ ਚੱਲ ਰਹੇ ਅਭਿਆਨ ਤਹਿਤ ਸ੍ਰੀ ਗੁਰਬਿੰਦਰ ਸਿੰਘ, ਏ.ਸੀ.ਪੀ ਟਰੈਫਿਕ,ਅੰਮ੍ਰਿਤਸਰ ਦੀ ਅਗਵਾਈ ਹੇਠ ਇੰਸਪੈਕਟਰ ਰਾਮਦਵਿੰਦਰ ਸਿੰਘ ਇੰਚਾਂਰਜ਼ ਟਰੈਫਿਕ,ਅੰਮ੍ਰਿਤਸਰ ਸਮੇਤ ਸਾਥੀ ਕਰਮਚਾਰੀਆ ਵੱਲੋਂ  ਰੇਲਵੇ ਸਟੇਸ਼ਨ ਦੇ ਸਾਹਮਣੇ ਲਿਬਰਟੀ ਮਾਰਕਿਟ, ਲਿੰਕ ਰੋਡ, ਅਸ਼ੋਕਾ ਚੌਕ, ਅਤੇ ਪੁਤਲੀਘਰ ਬਜ਼ਾਰ, ਖਾਲਸਾ ਕਾਲਜ ਦੇ ਬੈਕ ਸਾਈਡ ਵਿੱਖੇ ਨਜ਼ਾਇਜ਼ ਇੰਨਕਰੋਚਮੈਂਟਾਂ ਹਟਾਈਆਂ ਗਈਆਂ ਤੇ ਸੜਕਾਂ ਤੇ ਗਲਤ ਪਾਰਕ ਕੀਤੇ ਵਾਹਨ ਦੇ ਗਲਤ ਪਾਰਕਿੰਗ ਦੇ ਚਲਾਨ ਕੀਤੇ ਗਏ ਅਤੇ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕੀਤਾ ਗਿਆ।
ਦੁਕਾਨਦਾਰਾਂ ਨੂੰ ਅਪੀਲ  ਕੀਤੀ ਗਈ ਕਿ ਉਹ ਆਪਣੀਆਂ ਦੁਕਾਨਾਂ ਦਾ ਸਮਾਨ ਬਾਹਰ ਸੜਕਾਂ/ਫੁੱਟਪਾਥਾਂ ਪਰ ਨਾ ਲਗਾਉਣ ਤੇ ਵਹੀਕਲ ਇੱਕ ਲਾਈਨ ਵਿੱਚ ਪਾਰਕ ਕਰਨ ਤਾਂ ਜੋ ਆਵਾਜ਼ਾਈ ਵਿੱਚ ਕੋਈ ਵਿਘਨ ਨਾ ਪੈ ਸਕੇ। ਕਿਸੇ ਵੱਲੋ ਦੁਕਾਨਾਂ ਦਾ ਸਮਾਨ ਬਾਹਰ ਲਗਾਇਆ ਗਿਆ ਤਾਂ ਉਹਨਾ ਖਿਲਾਫ ਕਾਨੂੰਨ ਮੁਤਾਬਿਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਅਤੇ ਸੜਕਾਂ ਪਰ ਗਲਤ ਪਾਰਕਿੰਗ ਕਰਨ ਵਾਲਿਆਂ ਦੇ ਚਲਾਨ ਕੀਤੇ ਜਾਣਗੇ। ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਟਰੈਫਿਕ ਨੂੰ ਸਹੀ ਢੰਗ ਨਾਲ ਰੈਗੂਲੇਟ ਕਰਨ ਵਿੱਚ ਟਰੈਫਿਕ ਪੁਲਿਸ ਦਾ ਸਹਿਯੋਗ ਕਰਨ। ਇਹ ਮੁਹਿੰਮ ਭਵਿੱਖ ਵਿੱਚ ਵੀ ਜਾਰੀ ਰਹੇਗੀ।
admin1

Related Articles

Back to top button