AmritsarBreaking NewsChinese/Nylon StringE-PaperLocal NewsPunjab
Trending
ਥਾਣਾ ਬੀ ਡਵੀਜ਼ਨ ਵੱਲੋਂ 25 ਗੱਟੂ ਚਾਈਨਾਂ ਡੌਰ ਸਮੇਤ 01 ਕਾਬੂ

ਅੰਮ੍ਰਿਤਸਰ, 4 ਜਨਵਰੀ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਸ੍ਰੀ ਵਿਨੀਤ ਅਹਲਾਵਤ, ਆਈ.ਪੀ.ਐਸ, ਏ.ਸੀ.ਪੀ ਈਸਟ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ,ਅੰਮ੍ਰਿਤਸਰ, ਇੰਸਪੈਕਟਰ ਸੁਖਬੀਰ ਸਿੰਘ ਦੀ ਪੁਲਿਸ ਪਾਰਟੀ ਏ.ਐਸ.ਆਈ ਮਨੀਸ਼ ਕੁਮਾਰ ਸਮੇਤ ਸਾਥੀ ਕਮਰਚਾਰੀਆਂ ਵੱਲੋਂ ਮਨੀਕਾਂਤ ਪੁੱਤਰ ਨਰਾਇਣ ਸਾਹੋ ਵਾਸੀ ਉਤਮ ਨਗਰ, ਸੁਲਤਾਨਵਿੰਡ, ਅੰਮ੍ਰਿਤਸਰ ਨੂੰ ਸੁਲਤਾਨਵਿੰਡ ਗੇਟ ਦੇ ਖੇਤਰ ਤੋਂ ਕਾਬੂ ਕਰਕੇ ਇਸ ਪਾਸੋਂ 25 ਗੱਟੁ ਚਾਈਨਾਂ ਡੋਰ ਬ੍ਰਾਮਦ ਕੀਤੀ ਗਈ।
