AmritsarBreaking NewsChinese/Nylon StringE-PaperLocal NewsPunjab
Trending
ਸਬ-ਡਵੀਜ਼ਨ ਦੱਖਣੀ ਦੇ ਥਾਣਾ ਸੀ-ਡਵੀਜ਼ਨ ਵਿੱਖੇ ਚਾਈਨਾਂ ਡੌਰ ਨਾਲ ਪਤੰਗਬਾਜ਼ੀ ਕਰਨ ਵਾਲਿਆ ਦੀ ਕੀਤੀ ਚੈਕਿੰਗ
ਚਾਈਨਾਂ ਡੌਰ ਵੇਚਣ, ਖਰੀਦਣ ਅਤੇ ਸਟੋਰ ਕਰਨ ਵਾਲਿਆ ਨੂੰ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ

ਅੰਮ੍ਰਿਤਸਰ, 4 ਜਨਵਰੀ 2025 (ਸੁਖਬੀਰ ਸਿੰਘ)
ਚਾਈਨਾਂ ਡੌਰ ਦੇ ਖਿਲਾਫ਼ ਜਾਰੀ ਮੁਹਿੰਮ ਨੂੰ ਸਖ਼ਤੀ ਨਾਲ ਲਾਗੂ ਕਰਨ ਲਈ ਕਮਿਸ਼ਨਰ ਪੁਲਿਸ,ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਜੀ ਦੀਆ ਹਦਾਇਤਾਂ ਤੇ ਸ੍ਰੀ ਆਲਮ ਵਿਜੈ ਸਿੰਘ, ਡੀ.ਸੀ.ਪੀ ਲਾਅ ਐਂਡ ਆਰਡਰ, ਅੰਮ੍ਰਿਤਸਰ ਅਤੇ ਸ੍ਰੀ ਵਿਸ਼ਾਲਜੀਤ ਸਿੰਘ ਏ.ਡੀ.ਸੀ.ਪੀ ਸਿਟੀ-1, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਪ੍ਰਵੇਸ ਚੋਪੜਾ ਏਸੀਪੀ ਦੱਖਣੀ , ਅੰਮ੍ਰਿਤਸਰ ਵੱਲੋਂ ਥਾਣਾ ਸੀ ਡਵੀਜ਼ਨ, ਦੇ ਖੇਤਰ ਵਿੱਖੇ ਡਰੋਨ ਦੀ ਮਦਦ ਨਾਲ ਚਾਈਨਾਂ ਡੋਰ ਨਾਲ ਪਤੰਗਬਾਜ਼ੀ ਕਰਨ ਵਾਲਿਆ ਖਿਲਾਫ਼ ਨਜ਼ਰ ਰੱਖ ਗਈ ।
ਏ.ਸੀ.ਪੀ ਦੱਖਣੀ ਨੇ ਕਿਹਾ ਕਿ ਸਬ-ਡਵੀਜ਼ਨ ਕੇਂਦਰੀ ਦੇ ਸਾਰੇ ਥਾਣਿਆ ਸੀ-ਡਵੀਜ਼ਨ ਅਤੇ ਸੁਲਤਾਨਵਿੰਡ ਦੇ ਖੇਤਰਾਂ ਵਿੱਖੇ ਚਾਈਨਾਂ ਡੌਰ ਵਰਤਣ ਵਾਲਿਆ ਤੇ ਨਜ਼ਰ ਰੱਖੀ ਜਾਵੇਗੀ। ਜੋ ਅੱਜ ਮਿਤੀ 04-01-2025 ਨੂੰ ਥਾਣਾ ਸੀ-ਡਵੀਜ਼ਨ, ਅੰਮ੍ਰਿਤਸਰ, ਦੇ ਖੇਤਰ ਵਿੱਖੇ ਡਰੋਨ ਨਾਲ ਨਜ਼ਰ ਰੱਖੀ ਗਈ, ਤੇ ਉਹਨਾ ਕਿਹਾ ਅਜਿਹਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਸੂਰਤ ਵਿੱਚ ਬੱਖਸ਼ਿਆ ਨਹੀ ਜਾਵੇਗਾ ਤੇ ਉਹਨਾਂ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਆਪਣੇ ਮੰਨਰੰਜ਼ਨ ਲਈ ਕਿਸੇ ਪੰਛੀ ਜਾਂ ਮਨੁੱਖ ਜਾਨ ਦੀ ਖ਼ਤਰੇ ਵਿੱਚ ਨਹੀ ਪਾ ਸਕਦੇ। ਉਹਨਾਂ ਕਿਹਾ ਕਿ ਪੈਰੇਂਸ ਤੇ ਨੌਜ਼ਵਾਨਾਂ ਵੀ ਆਪਣੀ ਸਮਾਜ਼ਕ ਜਿੰਮੇਵਾਰੀ ਸਮਝਣ ਤੇ ਚਾਈਨਾਂ ਡੌਰ ਨਾ ਪਤੰਗਬਾਜ਼ੀ ਨਾ ਕੀਤੀ ਜਾਵੇ। ਸਭ ਸਹਿਯੋਗ ਨਾਲ ਹੀ ਇਸ ਬੁਰਾਈ ਨੂੰ ਪੂਰੀ ਤਰ੍ਹਾ ਖਤਮ ਕੀਤਾ ਜਾ ਸਕਦਾ ਹੈ। ਪਤੰਗਬਾਜ਼ੀ ਹਮੇਸ਼ਾ ਰਿਵਾਇਤੀ ਡੌਰ ਨਾਲ ਹੀ ਕੀਤੀ ਜਾਵੇ। ਲੋਹੜੀ ਦੇ ਤਿਉਹਾਰ ਨੂੰ ਮੁੱਖ ਰੱਖਦੇ ਹੋਏ, ਹੋਰ ਸਖ਼ਤੀ ਨਾਲ ਡੇਲੀ ਬੇਸਿਸ ਤੇ ਡਰੋਨ ਦੀ ਸਹਾਇਤਾ ਨਾਲ ਲੋਕਾਂ ਦੇ ਘਰਾਂ ਦੀਆਂ ਛੱਤਾਂ ਦੇ ਉੱਤੇ ਜਾ ਕੇ ਜਿਹੜੇ ਬੱਚੇ ਜਾਂ ਨੌਜਵਾਨ ਚਾਈਨੀ ਡੌਰ ਦੇ ਨਾਲ ਗੁੱਡੀ ਉਡਾਉਂਦੇ ਨੇ ਉਹਨਾਂ ਨੂੰ ਕੈਮਰੇ ਚ ਕੈਦ ਕੀਤਾ ਜਾਂਦਾ ਹੈ ਤੇ ਉਸ ਤੋਂ ਬਾਅਦ ਉਹਨਾਂ ਦੀ ਸ਼ਨਾਖਤ ਕਰਕੇ ਥਾਣੇ ਪੇਰੈਂਟਸ ਨੂੰ ਬੁਲਾ ਕੇ ਵੀਡਿਓ ਦਿਖਾ ਕੇ ਵਾਰਨਿੰਗ ਦਿੱਤੀ ਜਾਂਦੀ ਹੈ, ਅੱਗੇ ਤੋਂ ਅਗਰ ਉਹਨਾਂ ਨੇ ਅਜਿਹਾ ਕੀਤਾ ਤਾਂ ਉਹਨਾਂ ਦੇ ਖਿਲਾਫ (ਪੇਰੈਂਟਸ) ਕਾਨੂੰਨੀ ਕਾਰਵਾਈ ਹੋ ਸਕਦੀ ਹੈ।
