AmritsarBreaking NewsCrimeE-PaperLocal NewsPunjab
Trending
ਥਾਣਾ ਸੁਲਤਾਨਵਿੰਡ ਵਲੋਂ 6 ਮੋਟਰਸਾਈਕਲ ਤੇ ਇਕ ਐਕਟਿਵਾ ਸਮੇਤ ਦੋ ਕਾਬੂ

ਅੰਮ੍ਰਿਤਸਰ, 6 ਜਨਵਰੀ 2025 (ਸੁਖਬੀਰ ਸਿੰਘ)
ਮਾਨਯੋਗ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਜੀ ਵੱਲੋ ਮਾੜੇ ਅਨਸਰਾ ਵਿਰੁੱਧ ਵੱਡੀ ਮੁਹਿਮ ਤਹਿਤ ਸ਼੍ਰੀ ਵਿਸ਼ਾਲਜੀਤ ਸਿੰਘ ਪੀ.ਪੀ.ਐਸ ਏ.ਡੀ.ਸੀ ਸਿਟੀ 01,ਸ਼੍ਰੀ ਪ੍ਰਵੇਸ਼ ਚੋਪੜਾ ਪੀ.ਪੀ.ਐਸ ਏ.ਸੀ.ਪੀ. ਸਾਊਥ ਜੀ ਦੀ ਦਿਸ਼ਾ ਨਿਰਦੇਸ਼ ਹੇਠ ਏ.ਐਸ.ਆਈ ਵਿਕਰਮਜੀਤ ਸਿੰਘ ਨੇ ਮੁਖਬਰ ਦੀ ਇਤਲਾਹ ਪਰ ਉਕਤ ਦੋਸ਼ੀਆ ਦੇ ਖਿਲਾਫ ਉਕਤ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਤੇ ਦੋਸ਼ੀਆਨ ਉਕਤਾਨ ਪਾਸੋ ਚੋਰੀ ਸ਼ੁਦਾ ਸਪਲੈਂਡਰ ਮੋਟਰ ਸਾਇਕਲ ਬਿਨਾ ਨੰਬਰੀ ਬ੍ਰਾਮਦ ਕਰਕੇ ਦੋਸ਼ੀਆਨ ਉਕੱਤ ਨੂੰ ਬੰਦ ਹਵਾਲਾਤ ਥਾਣਾ ਕਰਵਾਇਆ ਤੇ ਅਦਾਤਲ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਦੋਰਾਨੇ ਰਿਮਾਂਡ ਦੋਸ਼ੀਆਨ ਉਕੱਤਾਨ ਪਾਸੋ ਇਕ ਮੋਟਰ ਸਾਇਕਲ ਸੀ.ਟੀ ਡੀ ਲੈਕਸ,02 ਮੋਟਰ ਸਾਇਕਲ ਸਪਲੈਂਡਰ ਹੀਰੋ, ਇਕ ਐਕਟਿਵਾ ਮਾਰਕਾ ਵੀਗੋ, ਇਕ ਡਿਸਕਵਰ ਮੋਟਰ ਸਾਇਕਲ,ਇਕ ਸਲਪੈਂਡਰ ਪ੍ਰੋ ਮੋਟਰ ਸਾਇਕਲ ਕੁੱਲ 07 ਵਹੀਕਲ ਬ੍ਰਾਮਦ ਕੀਤੇ



