Breaking NewsNews
Trending

ਟਰੈਫਿਕ ਨਿਯਮਾਂ ਤੇ ਧੁੰਦ ਕਾਰਨ ਐਕਸੀਡੈਟ ਤੋਂ ਬਚਾਓ ਲਈ ਗੱਡੀਆ ਤੇ ਲਗਾਏ ਰਿਫਲੈਕਟਰ

ਅੰਮ੍ਰਿਤਸਰ, 7 ਜਨਵਰੀ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਮਾਣਯੋਗ ਏ.ਡੀ.ਜੀ.ਪੀ. ਟ੍ਰੈਫਿਕ, ਪੰਜਾਬ, ਸ਼੍ਰੀ ਏ.ਐੱਸ. ਰਾਏ, ਆਈ.ਪੀ.ਐਸ, ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਹਰਪਾਲ ਸਿੰਘ, ਏ.ਡੀ.ਸੀ.ਪੀ ਟਰੈਫਿਕ, ਅੰਮ੍ਰਿਤਸਰ  ਦੇ ਦਿਸ਼ਾ ਨਿਰਦੇਸ਼ਾਂ ਤੇ ਸਬ-ਇੰਸਪੈਕਟਰ ਦਲਜੀਤ ਸਿੰਘ ਸਮੇਤ ਟਰੈਫਿਕ ਟੀਮ ਵੱਲੋਂ  ਰੋਡ ਸੇਫਟੀ ਹਫ਼ਤੇ ਤਹਿਤ ਕਮਰਸ਼ੀਅਲ ਵਹੀਕਲਜ਼ ਉੱਪਰ ਰਿਫਲੈਕਟਿਡ ਲਗਾਏ ਗਏ ਤਾਂ ਜੋ ਧੁੰਦ ਦੇ ਮੌਸਮ ਵਿੱਚ ਜਾ ਰਹੇ ਜਾ ਸੜਕ ਕਿਨਾਰੇ ਪਾਰਕਿੰਗ ਹੋਇਆ ਵਹੀਕਲ ਪਿੱਛੋਂ ਆ ਰਹੇ ਡਰਾਈਵਰ ਨੂੰ ਦਿਖਾਈ ਦੇ ਸਕੇ ਇੰਚਾਰਜ ਟਰੈਫਿਕ ਐਜੂਕੇਸ਼ਨ ਸੈਲ ਵੱਲੋਂ ਡਰਾਈਵਰਾਂ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਧੁੰਦ ਦੇ ਮੌਸਮ ਵਿੱਚ ਕਦੇ ਵੀ ਤੇਜ਼ ਰਫਤਾਰ ਗੱਡੀ ਨਹੀਂ ਚਲਾਉਣੀ, ਓਵਰਟੇਕ ਉਦੋਂ ਕਰਨਾ ਜਦ ਤੁਹਾਨੂੰ 100 ਮੀਟਰ ਦੂਰ ਦਿਖੇ ਓਵਰਟੇਕ ਕਰਦੇ ਕਦੇ ਵੀ ਜਲਦੀ ਨਹੀਂ ਕਰਨੀ ਹਮੇਸ਼ਾ ਨਿਮਰਤਾ ਵਿੱਚ ਰਹਿ ਕੇ ਡਰਾਈਵਿੰਗ ਕਰਨੀ ਅਤੇ ਹਮੇਸ਼ਾ ਰਸਤਾ ਦੇਣ ਦੀ ਆਦਤ ਪਾਉਣੀ ਉਨਾਂ ਵੱਲੋਂ ਡਰਾਈਵਰਾਂ ਨੂੰ ਵਿਸ਼ੇਸ਼ ਤੌਰ ਤੇ ਇਹ ਗੱਲ ਸਮਝਾਈ ਗਈ ਕਿ ਡਰਾਈਵਿੰਗ ਕਰਦਿਆਂ ਸਮੇਂ ਹਮੇਸ਼ਾ ਜੋ ਕਰਨਾ ਮੈਂ ਕਰਨਾ ਰਸਤਾ ਦੇਣਾ ਮੈਂ ਦੇਣਾ ਬਰੇਕ ਮਾਰਨੀ ਤੇ ਮੈਂ ਮਾਰਨੀ ਇਹ ਗੱਲ ਹਮੇਸ਼ਾ ਯਾਦ ਰੱਖਣੀ ਤਾਂ ਜੋ ਹੋ ਰਹੇ ਸੜਕ ਹਾਦਸਿਆਂ ਨੂੰ ਘੱਟ ਕੀਤਾ ਜਾ ਸਕੇ। ਗੱਡੀਆਂ ਦੀਆਂ ਬੈਕ ਤੇ ਫਰੰਟ ਲਾਈਟਾਂ ਚਾਲੂ ਹਾਲਤ ਵਿੱਚ ਹੋਣੀਆ ਚਾਹੀਦੀਆਂ ਹਨ। ਹਮੇਸ਼ਾ ਟਰੈਫਿਕ ਨਿਯਮਾਂ ਦੀ ਪਾਲਣਾ ਕਰੋ ਜਿੰਦਗੀ ਬਹੁਤ ਕੀਮਤੀ ਹੈ, ਤੁਸੀ ਇੱਕਲੇ ਨਹੀ, ਤੁਹਾਡੇ ਪਿੱਛੇ ਤੁਹਾਡਾ ਪਰਿਵਾਰ ਵੀ ਇੰਤਜ਼ਾਰ ਕਰ ਰਿਹਾ ਹੈ, ਤੁਹਾਡੀ ਸੁਰੱਖਿਆ ਸਾਡਾ ਫਰਜ਼ ਹੈ। ਅੱਜ ਕਰੀਬ 155 ਗੱਡੀਆਂ ਨੂੰ ਰਿਫਲੈਕਟਰ ਲਗਾਏ ਗਏ।

admin1

Related Articles

Back to top button