Breaking News‌Local News
Trending

ਭਾਰਤ ਵਿੱਚ ਸੜਕ ਹਾਦਸਿਆਂ ਨਾਲ ਵੱਧ ਰਹੀਆਂ ਮੌਤਾਂ: ਲਿਵਾਸਾ ਹਸਪਤਾਲ ਵੱਲੋਂ ਜਾਗਰੂਕਤਾ ਅਭਿਆਨ

ਅੰਮ੍ਰਿਤਸਰ, 8 ਜਨਵਰੀ 2025 (ਕੰਵਲਜੀਤ ਸਿੰਘ)

ਭਾਰਤ ਵਿੱਚ ਹਰ ਸਾਲ 1.60 ਲੱਖ ਤੋਂ ਵੱਧ ਲੋਕ ਸੜਕ ਹਾਦਸਿਆਂ ਕਾਰਨ ਆਪਣੀ ਜਾਨ ਗੁਆ ਦਿੰਦੇ ਹਨ। ਇਹ ਗੱਲ ਲਿਵਾਸਾ ਹਸਪਤਾਲ, ਅੰਮ੍ਰਿਤਸਰ ਵੱਲੋਂ ਸੜਕ ਹਾਦਸਿਆਂ ਅਤੇ ਟਰਾਮਾ ਸੇਵਾਵਾਂ ਦੇ ਵੱਧ ਰਹੇ ਰੁਝਾਨਾਂ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਲਈ ਕਾਇਮ ਕੀਤੇ ਗਏ ਪ੍ਰੈੱਸ ਕਾਨਫਰੰਸ ਦੌਰਾਨ ਡਾ ਅਮਨਜੋਤ ਸਿੰਘ ਨੇ ਕਹੀ।

ਇਸ ਮੌਕੇ ਹਸਪਤਾਲ ਦੇ ਪ੍ਰਮੁੱਖ ਡਾਕਟਰਾਂ, ਜਿਸ ਵਿੱਚ ਡਾ ਸੁਖਪਾਲ ਸਿੰਘ (ਆਰਥੋਪੈਡਿਕਸ), ਡਾ ਅਮਿਤੇਸ਼ਵਰ ਸਿੰਘ (ਪਲਾਸਟਿਕ ਸਰਜਰੀ), ਡਾ ਮਨੀਸ਼ ਗੁਪਤਾ (ਕ੍ਰਿਟੀਕਲ ਕੇਅਰ), ਅਤੇ ਡਾ ਪ੍ਰਭਪ੍ਰੀਤ ਸਿੰਘ (ਐਮਰਜੈਂਸੀ ਮੈਡੀਸਨ) ਨੇ ਭਾਗ ਲਿਆ।

ਸੜਕ ਹਾਦਸਿਆਂ ਦੇ ਖਤਰਨਾਕ ਅੰਕੜੇ:-

ਡਾ ਸੁਖਪਾਲ ਸਿੰਘ ਨੇ ਦੱਸਿਆ ਕਿ ਭਾਰਤ ਵਿੱਚ ਪਿਛਲੇ 12 ਸਾਲਾਂ ਦੌਰਾਨ ਸੜਕ ਹਾਦਸਿਆਂ ਦੀ ਗਿਣਤੀ 15.3% ਵਧੀ ਹੈ, ਜਦਕਿ ਵਿਸ਼ਵ ਪੱਧਰ ‘ਤੇ 5% ਦੀ ਕਮੀ ਹੋਈ ਹੈ। ਉਨ੍ਹਾਂ ਕਿਹਾ ਕਿ ਟ੍ਰੈਫਿਕ ਨਾਲ ਜੁੜੀਆਂ 83% ਮੌਤਾਂ ਸੜਕ ਹਾਦਸਿਆਂ ਕਾਰਨ ਹੁੰਦੀਆਂ ਹਨ।

ਡਾ ਅਮਿਤੇਸ਼ਵਰ ਸਿੰਘ ਨੇ ਦੱਸਿਆ ਕਿ ਤੇਜ਼ ਰਫ਼ਤਾਰ, ਸੀਟ ਬੈਲਟ ਦੀ ਗੈਰਹਾਜ਼ਰੀ, ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣਾ ਸੜਕ ਹਾਦਸਿਆਂ ਦੇ ਪ੍ਰਮੁੱਖ ਕਾਰਣ ਹਨ। ਉਨ੍ਹਾਂ ਅਨੁਸਾਰ, ਭਾਰਤ ਗਲੋਬਲ ਵਾਹਨ ਆਬਾਦੀ ਦੇ ਸਿਰਫ 1% ਦਾ ਹਿੱਸਾ ਹੈ, ਪਰ ਦੁਰਘਟਨਾਵਾਂ ਕਾਰਨ ਮੌਤਾਂ ਵਿੱਚ ਸਭ ਤੋਂ ਉੱਚੇ ਪੱਧਰ ‘ਤੇ ਹੈ।

*ਦੁਰਘਟਨਾਵਾਂ ਦੇ ਮੁੱਖ ਕਾਰਣ*
ਡਾ ਅਮਨਜੋਤ ਸਿੰਘ ਬੋਪਾਰਾਏ ਨੇ ਦੱਸਿਆ ਕਿ ਦੋਪਹੀਆ ਵਾਹਨਾਂ ਦੇ ਸਵਾਰ ਸਭ ਤੋਂ ਵੱਧ ਜੋਖਮ ਵਿੱਚ ਹਨ। ਸੰਯੁਕਤ ਰਾਸ਼ਟਰ ਦੇ ਮੋਟਰਸਾਈਕਲ ਹੈਲਮੇਟ ਅਧਿਐਨ ਅਨੁਸਾਰ, ਮੋਟਰਸਾਈਕਲ ਸਵਾਰਾਂ ਦੀ ਮਰਨ ਦੀ ਸੰਭਾਵਨਾ ਯਾਤਰੀ ਕਾਰਾਂ ਦੇ ਡਰਾਈਵਰਾਂ ਨਾਲੋਂ 26 ਗੁਣਾ ਵੱਧ ਹੈ। ਸਹੀ ਹੈਲਮੇਟ ਪਹਿਨਣ ਨਾਲ ਇਸ ਜੋਖਮ ਨੂੰ 74% ਤੱਕ ਘਟਾਇਆ ਜਾ ਸਕਦਾ ਹੈ।

ਸੜਕ ਹਾਦਸਿਆਂ ਤੋਂ ਬਚਾਅ ਲਈ ਉਪਾਅ:-

1. ਗਤੀ ਨੂੰ ਕੰਟਰੋਲ ਕਰੋ।
2. ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ।
3. ਸੀਟ ਬੈਲਟ ਪਹਿਨੋ।
4. ਪੈਦਲ ਚੱਲਣ ਵਾਲਿਆਂ ਨੂੰ ਪਹਿਲ ਦਿਓ।
5. ਸਾਵਧਾਨੀ ਦੇ ਚਿੰਨ੍ਹ ਪੜ੍ਹੋ।
6. ਕਾਰਾਂ ਵਿੱਚ ਏਅਰ ਬੈਗ ਅਤੇ ਐਂਟੀ-ਸਕਿਡ ਬ੍ਰੇਕ ਸਿਸਟਮ ਦੀ ਵਰਤੋਂ ਕਰੋ।
7. ਵਾਹਨ ਦੇ ਪਿਛਲੇ ਪਾਸੇ ਰਿਫਲੈਕਟਰ ਲਗਾਓ।
8. ਵਾਹਨ ਨੂੰ ਚੰਗੀ ਸਥਿਤੀ ਵਿੱਚ ਰੱਖੋ।
9. ਸੜਕਾਂ ਨੂੰ ਚੰਗੀ ਹਾਲਤ ਅਤੇ ਸਾਈਨ ਬੋਰਡਾਂ ਨਾਲ ਲੈਸ ਕਰੋ।
10. ਗੱਡੀ ਚਲਾਉਂਦੇ ਸਮੇਂ ਨਸ਼ੇ ਤੋਂ ਬਚੋ।

ਲਿਵਾਸਾ ਹਸਪਤਾਲ ਦੇ ਡਾਕਟਰਾਂ ਨੇ ਜ਼ੋਰ ਦਿੱਤਾ ਕਿ ‘ਗੋਲਡਨ ਆਵਰ’ ਦੀ ਮਹੱਤਤਾ ਨੂੰ ਸਮਝਣ ਨਾਲ ਕਈ ਜਾਨਾਂ ਬਚਾਈਆਂ ਜਾ ਸਕਦੀਆਂ ਹਨ।

admin1

Related Articles

Back to top button