Breaking NewsNews
Trending

ਜ਼ਿਲ੍ਹਾ ਪ੍ਰਸਾਸ਼ਨ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਦਿਵਿਆਂਗਜਨਾਂ ਤੇ ਬਜੁਰਗਾਂ ਨੂੰ ਸਹਾਇਤਾ ਉਪਕਰਨ ਮੁਹੱਈ ਕਰਵਾਉਣ ਸੰਬੰਧੀ ਮੁਲਾਂਕਣ ਕੈਂਪ ਆਯੋਜਿਤ

ਕੈਂਪ ਦੌਰਾਨ ਸਹਾਇਤਾ ਉਪਕਰਨ ਮੁਹੱਈਆ ਕਰਵਾਉਣ ਲਈ 98 ਲਾਭਪਾਤਰੀਆਂ ਨੂੰ ਸੂਚੀਬੱਧ ਕੀਤਾ ਗਿਆ 28 ਫਰਵਰੀ ਨੂੰ ਰਘੂਨਾਥ ਡਲਿਆਨਾ ਮੰਦਿਰ ਜੰਡਿਆਲਾ ਗੁਰੂ ਵਿਖੇ ਲਗੇਗਾ ਕੈਂਪ – ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 27 ਫਰਵਰੀ 2025 (ਅਭਿਨੰਦਨ ਸਿੰਘ)

ਸਥਾਨਕ ਪਹਿਲ ਸਰਕਾਰੀ ਪਹਿਲ ਰਿਸੋਰਸ ਕੇਂਦਰ ਕਰਮਪੁਰਾ ਵਿਖੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਸ਼੍ਰੀਮਤੀ ਸਾਕਸੀ ਸਾਹਨੀ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਅਲਿਮਕੋ ਦੇ ਸ਼ਹਿਯੌਗ ਸਦਕਾ ਦਿਵਿਆਂਗਜਨਾਂ ਅਤੇ ਬਜੁਰਗਾਂ ਨੂੰ ਬਣਾਉਟੀ ਅੰਗ ਅਤੇ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਸੰਬੰਧੀ ਵਿਸੇਸ਼ ਮੁਲਾਂਕਣ ਕੈਂਪ ਲਗਾਇਆ ਗਿਆ।
ਕੈਂਪ ਦੌਰਾਨ ਵਿਸੇਸ਼ ਤੋਰ ਤੇ ਪੁੱਜੇ ਸ,. ਕੰਵਲਜੀਤ ਸਿੰਘ ਜ਼ਿਲ੍ਹਾ ਸਿੱਖਿਆ ਅਫਸਰ (ਐ.ਸਿੱ) ਅੰਮ੍ਰਿਤਸਰ ਵਲੋਂ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਦਿਵਿਆਂਗ ਸਕੂਲ਼ੀ ਵਿਦਿਆਰਥੀਆਂ, ਬਜੁਰਗਾਂ ਨੂੰ ਸਹਾਇਕ ਉਪਕਰਨ ਮੁਹੱਈਆ ਕਰਵਾਉਣ ਲਈ ਵਿਸ਼ੇਸ਼ ਮੁਲਾਂਕਣ ਕੈਂਪ ਲਗਾਇਆ ਗਿਆ ਸੀ ਜਿਸ ਵਿੱਚ ਵੱਖ ਵੱਖ ਵਰਗਾਂ ਦੇ ਕਰੀਬ 98 ਲਾਭਪਾਤਰੀਆਂ ਨੂੰ ਸੂਚੀਬੱਧ ਕੀਤਾ ਗਿਆ। ਇਥੇ ਇਹ ਵੀ ਦੱਸਣਯੋਗ ਹੈ ਕਿ ਜ਼ਿਲ੍ਹਾ ਪ੍ਰਸਾਸ਼ਨ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਜ਼ਿਲ੍ਹੇ ਅੰਦਰ ਕੁੱਲ 6 ਕੈਂਪ ਲਗਾਏ ਜਾਣਗੇ ਜਿੰਨਾਂ ਦੀ ਅੱਜ ਸ਼ੁਰੂਆਤ ਹੋਈ ਹੈ।
ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਸ. ਕੰਵਲਜੀਤ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਬੈਟਰੀ ਆਧਾਰਿਤ ਟਰਾਈ ਸਾਈਕਲ ਲਈ 8, ਕੈਲੀਪਰ ਲਈ 8, ਸੁਨਣ ਵਾਲੀ ਕੰਨਾਂ ਦੀਆਂ ਮਸ਼ੀਨਾਂ 18, ਵਹੀਲ ਚੇਅਰ 17, ਵਿਜੂਅਲ ਕਿੱਟ 2, ਟਰਾਈ ਸਾਈਕਲ 13, ਟੀ.ਐਲ.ਐਮ. ਕਿੱਟ44, ਰੋਲਾਟੋਰ 4 ਆਦਿ ਸਮਾਨ ਮੁਹੱਈਆ ਕਰਵਾਉਣ ਲਈ ਲਾਭਪਾਤਰੀਆਂ ਦੇ ਨਾਂ ਆਨਲਾਈਨ ਕੀਤੇ ਗਏ।
ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 28 ਫਰਵਰੀ ਨੂੰ ਰਘੂਨਾਥ ਡਲਿਆਨਾ ਮੰਦਿਰ ਜੰਡਿਆਲਾ ਗੁਰੂ, 1 ਮਾਰਚ ਨੂੰ ਸਰਕਾਰੀ ਸੀ.ਸੈ.ਸਕੂਲ ਮਜੀਠਾ, 3 ਮਾਰਚ ਨੂੰ ਸਰਕਾਰੀ ਸੀ.ਸੈ.ਸਕੂਲ, ਲੜਕੇ ਅਜਨਾਲਾ, 4 ਮਾਰਚ ਨੂੰ ਮਾਤਾ ਗੰਗਾ ਸੀ.ਸੈ. ਸਕੂਲ ਬਾਬਾ ਬਕਾਲਾ, 5 ਮਾਰਚ ਨੂੰ ਸਰਕਾਰੀ ਸੀ.ਸੈ.ਸਕੂਲ ਅਟਾਰੀ ਅਤੇ 6 ਮਾਰਚ ਨੂੰ ਪੰਜਾਬ ਇੰਸਟੀਟਿਊਸ਼ਨ ਆਫ ਟੈਕਸਟਾਈਲਸ ਟੈਕਨੋਲਾਜੀ ਛੇਹਰਟਾ ਵਿਖੇ ਅਲੀਮਕੋ ਵਲੋਂ ਸਾਰੇ ਕੈਂਪ ਸਵੇਰੇ 9 ਵਜੇ ਤੋਂ 4 ਵਜੇ ਤੱਕ ਲਗਾਏ ਜਾਣਗੇ। ਜਿਥੇ ਮਾਹਿਰਾਂ ਵਲੋਂ ਹਰੇਕ ਲੋੜਵੰਦ ਵਿਅਕਤੀ ਨੂੰ ਦਿੱਤੀ ਜਾਣ ਵਾਲੇ ਬਣਾਉਟੀ ਅੰਗ ਦਾ ਸਾਈਜ ਲਿਆ ਜਾਵੇਗਾ ਅਤੇ ਫਿਰ ਇਹ ਅੰਗ ਤਿਆਰ ਕਰਕੇ ਉਕਤ ਵਿਅਕਤੀ ਨੂੰ ਦਿੱਤੇ ਜਾਣਗੇ। ਉਨਾਂ ਸਮੂਹ ਦਿਵਿਆਂਗਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਨਾਂ ਕੈਂਪਾਂ ਵਿੱਚ ਜ਼ਰੂਰ ਪਹੁੰਚਿਆ ਜਾਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਧਰਮਿੰਦਰ ਸਿੰਘ ਗਿੱਲ ਜ਼ਿਲ੍ਹਾ ਕੈਂਪ ਇੰਚਾਰਜ, ਸੁਖਪਾਲ ਸਿੰਘ ਸੰਧੂ ਜ਼ਿਲ੍ਹਾ ਕੰਟਰੋਲ ਰੂਮ ਇੰਚਾਰਜ, ਪਰਮਿੰਦਰ ਸਿੰਘ ਸਰਪੰਚ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਸਖਿਰਾਜ ਸਿੰਘ ਡੀ.ਐਸ.ਈ., ਪੁਨੀਤ ਪੀ.ਓ. ਅਫਸਰ ਅਲਿਮਕੋ, ਹਿਤੇਸ਼ ਤਕਨੀਕੀ ਨਿਰਦੇਸ਼ਕ, ਰੋਹਿਤ, ਸੰਗਰਾਮ ਕੁਮਾਰ ਸਾਹੂ, ਗੁਰਮੀਤ ਸਿੰਘ, ਮਤੀਬਰ, ਵਿਜੈ ਪ੍ਰਤਾਪ, ਸੰਤੋਸ਼ ਕੁਮਾਰ, ਨਸੀਬ ਕੌਰ ਫਿਜੀਓਥ੍ਰੈਪਿਸਟ, ਅਮਰਿੰਦਰ ਸਿੰਘ ਲੱਕੀ ਸਮੇਤ ਵੱਡੀ ਗਿਣਤੀ ਵਿੱਚ ਜ਼ਿਲ੍ਹਾ ਪ੍ਰਸਾਸ਼ਨ, ਅਲਿਮਕੋ ਅਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।
Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button