AmritsarBreaking NewsE-Paper‌Local NewsPunjab
Trending

ਭਾਜਪਾ ਵਲੋਂ ਮਨਜਿੰਦਰ ਸਿੰਘ ਸਿਰਸਾ ਦਿੱਲੀ ਸਰਕਾਰ ਵਿੱਚ ਮੰਤਰੀ ਬਣਾਕੇ ਕੇ ਸਿੱਖ ਭਾਈਚਾਰੇ ਨੂੰ ਮਾਨ ਬਖਸ਼ਿਆ-ਠੇਕੇਦਾਰ

ਅੰਮ੍ਰਿਤਸਰ, 24 ਫਰਵਰੀ 2025 (ਸੁਖਬੀਰ ਸਿੰਘ)

ਦਿਲੀ ਦੀ ਭਾਜਪਾ ਸਰਕਾਰ ’ਚ ਮੰਤਰੀ ਬਣਨ ਉਪਰੰਤ ਅਕਾਲ ਪੁਰਖ ਦਾ ਸ਼ੁੱਕਰਾਨਾ ਕਰਨ ਵਾਸਤੇ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਪਹੁੰਚੇ ਮਨਜਿੰਦਰ ਸਿੰਘ ਸਿਰਸਾ ਦਾ ਇੰਪਰੂਵਮਿੰਟ ਟਰੱਸਟ ਦੇ ਸਾਬਕਾ ਟਰੱਸਟੀ ਮਨਿੰਦਰਜੀਤ ਸਿੰਘ ਠੇਕੇਦਾਰ ਅਤੇ ਸਾਥੀਆਂ ਨੇ ਨਿੱਘਾ ਸਵਾਗਤ ਕੀਤਾ। ਇਸ ਮੋਕੇ ਗੱਲਬਾਤ ਕਰਦਿਆਂ ਮਨਿੰਦਰਜੀਤ ਸਿੰਘ ਠੇਕੇਦਾਰ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਹਾਈਕਮਾਨ ਨੇ ਦਿਲੀ ਸਰਕਾਰ ਵਿਚ ਮੰਤਰੀ ਬਣ ਕੇ ਸਿੱਖ ਭਾਈਚਾਰੇ ਨੂੰ ਭਾਰੀ ਮਾਣ ਬਖਸ਼ਿਆ ਹੈ ਜਿਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਮੁੱਚੀ ਲੀਡਰਸ਼ਿੱਪ ਦਾ ਅਸੀਂ ਧੰਨਵਾਦ ਕਰਦੇ ਹਾਂ।

ਠੇਕੇਦਾਰ ਨੇ ਕਿਹਾ ਕਿ ਮਨਜਿੰਦਰ ਸਿੰਘ ਸਿਰਸਾ ਦੂਰ ਅੰਦੇਸ਼ੀ ਸੋਚ ਸਦਕਾ ਦਿਲੀ ਸਰਕਾਰ ’ਚ ਬਾਖੂਬੀ ਜਿੰਮੇਵਾਰੀ ਨਿਭਾਉਦੇ ਹੋਏ ਲੋਕਾਂ ਦੀਆ ਆਸਾਂ ’ਤੇ ਖਰਾ ਉਤਰਣਗੇਂ। ਇਸ ਮੋਕੇ ਮਨਿੰਦਰਜੀਤ ਸਿੰਘ ਠੇਕੇਦਾਰ ਨੇ ਮੰਤਰੀ ਮਨਜਿੰਦਰ ਸਿੰਘ ਸਿਰਸਾ ਨੂੰ ਸਨਮਾਨਤ ਵੀ ਕੀਤਾ। ਇਸ ਮੋਕੇ ਭਾਜਪਾ ਦੇ ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਸੰਧੂ, ਗੁਰਪ੍ਰਤਾਪ ਸਿੰਘ ਟਿੱਕਾ, ਮੰਡਲ ਪ੍ਰਧਾਨ ਜਸਵਿੰਦਰ ਸਿੰਘ, ਕੁਲਵਿੰਦਰ ਸਿੰਘ ਮਾਹਲ, ਬਲਜੀਤ ਸਿੰਘ ਰਾਜੂ ਕੋਠੀ ਵਾਲੇ, ਸੰਦੀਪ ਸਿੰਘ ਸ਼ੈਰੀ ਤੇ ਹੋਰ ਵੀ ਆਗੂ ਮੋਜੂਦ ਸਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button