Breaking NewsNews
Trending

ਕੇਜਰੀਵਾਲ ਦੇ ਬਰੀ ਹੋਣ ਨਾਲ ਨਿਆਂ ਪ੍ਰਣਾਲੀ ਵਿੱਚ ਲੋਕਾਂ ਦਾ ਭਰੋਸਾ ਹੋਰ ਮਜ਼ਬੂਤ ਹੋਇਆ : ਵਿਛੋਆ

ਸੱਚਾਈ ਦੀ ਜਿੱਤ, ਝੂਠੇ ਕੇਸਾਂ ਰਾਹੀਂ ਕਿਸੇ ਨੂੰ ਸਿਆਸੀ ਤੌਰ ‘ਤੇ ਖਤਮ ਨਹੀਂ ਕੀਤਾ ਜਾ ਸਕਦਾ

ਅੰਮ੍ਰਿਤਸਰ, 28 ਫਰਵਰੀ 2026 (ਅਭਿਨੰਦਨ ਸਿੰਘ)

ਆਮ ਆਦਮੀ ਪਾਰਟੀ ਦੇ ਸੀਨੀਅਰ ਅਤੇ ਜੂਝਾਰੂ ਆਗੂ ਨਵਦੀਪ ਭੁੱਲਰ ਵਿਛੋਆ ਨੇ ਕਿਹਾ ਹੈ ਕਿ ਮਾਣਯੋਗ ਅਦਾਲਤ ਵੱਲੋਂ ਅਰਵਿੰਦ ਕੇਜਰੀਵਾਲ ਦੇ ਹੱਕ ਵਿੱਚ ਦਿੱਤਾ ਗਿਆ ਬਰੀ ਕਰਨ ਦਾ ਫ਼ੈਸਲਾ ਸੱਚਾਈ ਦੀ ਜਿੱਤ ਦਾ ਪ੍ਰਤੀਕ ਹੈ ਅਤੇ ਇਸ ਨਾਲ ਆਮ ਲੋਕਾਂ ਵਿੱਚ ਨਿਆਂ ਪ੍ਰਣਾਲੀ ਪ੍ਰਤੀ ਵਿਸ਼ਵਾਸ ਹੋਰ ਮਜ਼ਬੂਤ ਹੋਇਆ ਹੈ।

ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਇਹ ਗੱਲ ਸਾਬਤ ਹੋ ਗਈ ਹੈ ਕਿ ਝੂਠੇ ਦੋਸ਼ਾਂ ਅਤੇ ਸਿਆਸੀ ਸਾਜ਼ਿਸ਼ਾਂ ਰਾਹੀਂ ਕਿਸੇ ਨੂੰ ਵੀ ਲੰਬੇ ਸਮੇਂ ਲਈ ਬਦਨਾਮ ਜਾਂ ਖਤਮ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਲੋਕਾਂ ਨੇ ਵੀ ਇਹ ਮਹਿਸੂਸ ਕੀਤਾ ਹੈ ਕਿ ਸੱਚਾਈ ਆਖ਼ਿਰਕਾਰ ਸਾਹਮਣੇ ਆ ਹੀ ਜਾਂਦੀ ਹੈ।
ਵਿਛੋਆ ਨੇ ਕਿਹਾ ਕਿ ਮਨੀਸ਼ ਸਿਸੋਦੀਆ ਅਤੇ ਕੇਜਰੀਵਾਲ ਵਿਰੁੱਧ ਲਗਾਏ ਗਏ ਦੋਸ਼ਾਂ ਨੂੰ ਲੋਕਾਂ ਨੇ ਪਹਿਲਾਂ ਵੀ ਸਿਆਸੀ ਪ੍ਰੇਰਿਤ ਮੰਨਿਆ ਸੀ ਅਤੇ ਹੁਣ ਅਦਾਲਤੀ ਫ਼ੈਸਲੇ ਨਾਲ ਇਹ ਗੱਲ ਹੋਰ ਸਪਸ਼ਟ ਹੋ ਗਈ ਹੈ।

ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਕੀਤੀ ਗਈ ਨਕਾਰਾਤਮਕ ਰਾਜਨੀਤੀ ਦਾ ਲੋਕਾਂ ਨੇ ਡਟ ਕੇ ਜਵਾਬ ਦਿੱਤਾ ਹੈ ਅਤੇ ਹੁਣ ਲੋਕ ਸਿਰਫ਼ ਉਹੀ ਨੇਤ੍ਰਿਤਵ ਕਬੂਲ ਕਰਦੇ ਹਨ ਜੋ ਇਮਾਨਦਾਰੀ ਨਾਲ ਲੋਕਾਂ ਦੀ ਸੇਵਾ ਕਰਦਾ ਹੈ।

ਸ੍ਰ ਵਿਛੋਆ ਨੇ ਕਿਹਾ ਕਿ ਇਸ ਘਟਨਾ ਦਾ ਸਭ ਤੋਂ ਵੱਡਾ ਪ੍ਰਭਾਵ ਆਮ ਲੋਕਾਂ ‘ਤੇ ਪਿਆ ਹੈ, ਜਿਨ੍ਹਾਂ ਨੂੰ ਇਹ ਵਿਸ਼ਵਾਸ ਹੋਇਆ ਹੈ ਕਿ ਝੂਠੇ ਕੇਸਾਂ ਰਾਹੀਂ ਕਿਸੇ ਨੂੰ ਸਿਆਸੀ ਤੌਰ ‘ਤੇ ਖਤਮ ਕਰਨ ਦੀਆਂ ਸਾਜ਼ਿਸ਼ਾਂ ਕਦੇ ਵੀ ਕਾਮਯਾਬ ਨਹੀਂ ਹੋ ਸਕਦੀਆਂ।
ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ-ਹਿਤੈਸ਼ੀ ਨੀਤੀਆਂ ਅਤੇ ਪਾਰਦਰਸ਼ੀ ਰਾਜਨੀਤੀ ਕਾਰਨ ਪਾਰਟੀ ਪ੍ਰਤੀ ਲੋਕਾਂ ਦਾ ਵਿਸ਼ਵਾਸ ਦਿਨੋਂ-ਦਿਨ ਵੱਧ ਰਿਹਾ ਹੈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button