ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਉਤਸ਼ਾਹ ਅਤੇ ਅਕਾਦਮਿਕ ਚੇਤਨਾ ਨਾਲ ਮਨਾਇਆ ਗਿਆ ਅੰਤਰਰਾਸ਼ਟਰੀ ਨਾਰੀ ਦਿਵਸ ਅਤੇ ਰਾਸ਼ਟਰੀ ਵਿਿਗਆਨ ਦਿਵਸ

ਅੰਮ੍ਰਿਤਸਰ, 19 ਮਾਰਚ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਨ.ਐਸ.ਐਸ. ਯੂਨਿਟ ਵੱਲੋਂ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਅਗਵਾਈ ਹੇਠ ਅੰਤਰਰਾਸ਼ਟਰੀ ਨਾਰੀ ਦਿਵਸ ਅਤੇ ਰਾਸ਼ਟਰੀ ਵਿਿਗਆਨ ਦਿਵਸ ਉਤਸ਼ਾਹ ਅਤੇ ਅਕਾਦਮਿਕ ਚੇਤਨਾ ਨਾਲ ਮਨਾਇਆ ਗਿਆ।
ਸ਼ਮਾਗਮ ਦੀ ਸ਼ੁਰੂਆਤ ਐਨ.ਐਸ.ਐਸ. ਕੋਆਰਡੀਨੇਟਰ ਡਾ. ਬਲਬੀਰ ਸਿੰਘ ਵੱਲੋਂ ਸਵਾਗਤੀ ਸੰਬੋਧਨ ਨਾਲ ਹੋਈ। ਉਨ੍ਹਾਂ ਵਿਿਗਆਨ ਦੇ ਖੇਤਰ ਵਿੱਚ ਮਹਿਲਾਵਾਂ ਦੇ ਮਹੱਤਵਪੂਰਨ ਯੋਗਦਾਨ ‘ਤੇ ਰੋਸ਼ਨੀ ਪਾਈ ਅਤੇ ਵਿਿਗਆਨਕ ਖੋਜ ਵਿੱਚ ਲੰਿਗ ਸਮਾਨਤਾ ਨੂੰ ਵਧਾਵਾ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ।
ਮੁੱਖ ਮਹਿਮਾਨ ਡਾ. ਵੰਦਨਾ ਭੱਲਾ, ਡਾਇਰੈਕਟਰ ਰਿਸਰਚ ਨੇ ਵਿਿਗਆਨੀ ਵਜੋਂ ਆਪਣੇ ਅਨੁਭਵ ਸਾਂਝੇ ਕਰਦਿਆਂ ਵਿਿਦਆਰਥੀਆਂ ਨੂੰ ਖੋਜ ਅਤੇ ਵਿਿਗਆਨਕ ਖੇਤਰ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਵਿਸ਼ੇਸ਼ ਮਹਿਮਾਨ ਡਾ. ਵਸੁਧਾ ਸੰਭਿਆਲ, ਡੀਨ, ਲਾਈਫ ਸਾਇੰਸਜ਼ ਨੇ ਆਪਣੇ ਜੀਵਨ ਅਨੁਭਵ ਸਾਂਝੇ ਕਰਦਿਆਂ ਵਿਿਦਆਰਥੀਆਂ ਨੂੰ ਉਦੇਸ਼ ਪ੍ਰਾਪਤੀ ਲਈ ਪ੍ਰੇਰਿਤ ਕੀਤਾ।
ਰਾਸ਼ਟਰੀ ਵਿਿਗਆਨ ਦਿਵਸ ਦੇ ਸੰਦਰਭ ਵਿੱਚ ਅੰਮ੍ਰਿਤਸਰ ਗਰੁੱਪ ਆਫ ਕਾਲਜਜ਼ ਦੇ ਡਾਇਰੈਕਟਰ ਡਾ. ਗੌਰਵ ਤੇਜਪਾਲ ਨੇ ਵੀ ਸੰਬੋਧਨ ਕਰਦਿਆਂ ਆਧੁਨਿਕ ਯੁੱਗ ਵਿੱਚ ਪ੍ਰਾਚੀਨ ਵਿਿਗਆਨ ਦੀ ਮਹੱਤਤਾ ਬਾਰੇ ਵਿਚਾਰ ਪ੍ਰਗਟ ਕੀਤੇ। ਇਸ ਮੌਕੇ ਡਾ. ਵੰਦਨਾ ਭੱਲਾ ਨੂੰ ਵਿਿਗਆਨ ਦੇ ਖੇਤਰ ਵਿੱਚ ਉਨ੍ਹਾਂ ਦੇ ਵਿਸ਼ੇਸ਼ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।
ਪ੍ਰ੍ਰੋਗਰਾਮ ਦਾ ਸੰਚਾਲਨ ਐਨ.ਐਸ.ਐਸ. ਯੂਨਿਟ-1 ਦੀ ਪ੍ਰੋਗਰਾਮ ਅਧਿਕਾਰੀ ਡਾ. ਹਰਕਿਰਨਦੀਪ ਕੌਰ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ, ਜਦਕਿ ਧੰਨਵਾਦ ਪ੍ਰਸਤਾਵ ਐਨ.ਐਸ.ਐਸ. ਯੂਨਿਟ-2 ਦੇ ਪ੍ਰੋਗਰਾਮ ਅਧਿਕਾਰੀ ਡਾ. ਆਦਿਿਤਆ ਪਰਿਹਾਰ ਵੱਲੋਂ ਪੇਸ਼ ਕੀਤਾ ਗਿਆ।
ਇਸ ਸਮਾਗਮ ਵਿੱਚ ਐਨ.ਐਸ.ਐਸ. ਵਲੰਟੀਅਰਾਂ ਨੇ ਵੱਡੀ ਗਿਣਤੀ ਵਿੱਚ ਭਾਗ ਲਿਆ ਅਤੇ ਇਹ ਮੌਕਾ ਸਭ ਲਈ ਪ੍ਰੇਰਣਾਦਾਇਕ ਸਾਬਤ ਹੋਇਆ।



