Breaking NewsEducationKhalsa College/University AmritsarNews
Trending

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਨਵੀਂ ਵੈੱਬਸਾਈਟ ਦਾ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਉਦਘਾਟਨ, ਨਵੀਂ ਵੈੱਬਸਾਈਟ—ਅਡਵਾਂਸ ਸਰਚ, ਮੋਬਾਈਲ-ਫ੍ਰੈਂਡਲੀ ਅਤੇ ਲਾਈਵ ਅਪਡੇਟਸ ਨਾਲ ਲੈਸ

ਨਵੀਂ ਵੈੱਬਸਾਈਟ ਨਾਲ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਡਿਿਜ਼ਟਲ ਢਾਂਚਾ ਹੋਇਆ ਹੋਰ ਮਜ਼ਬੂਤ, ਡਿਜੀਟਲ ਵਿਕਾਸ ਵੱਲ ਵੱਡਾ ਕਦਮ

ਅੰਮ੍ਰਿਤਸਰ, 19 ਮਾਰਚ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੀ ਦੂਰਦਰਸ਼ੀ ਅਗਵਾਈ ਹੇਠ ਡਿਿਜ਼ਟਲ ਉਨਤੀ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਆਪਣੀ ਨਵੀਂ ਤਰ੍ਹਾਂ ਤਿਆਰ ਕੀਤੀ ਗਈ ਅਧਿਕਾਰਕ ਵੈੱਬਸਾਈਟ (ਾਾਾ.ਗਨਦੁ.ੳਚ.ਨਿ) ਦਾ ਸ਼ੁਭਾਰੰਭ ਕਰਕੇ ਇੱਕ ਵੱਡੀ ਉਪਲਬਧੀ ਹਾਸਲ ਕੀਤੀ ਹੈ। ਇਹ ਪਹਿਲ ਯੂਨੀਵਰਸਿਟੀ ਦੇ ਡਿਿਜ਼ਟਲ ਇਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਪੱਧਰ ‘ਤੇ ਪਹੁੰਚ ਵਧਾਉਣ ਵੱਲ ਇੱਕ ਅੱਗੇ ਵਧਦਾ ਕਦਮ ਹੈ, ਜੋ ਕਿ ਨਵੀਨਤਾ, ਪਹੁੰਚਯੋਗਤਾ ਅਤੇ ਉੱਚ ਸਿੱਖਿਆ ਵਿੱਚ ਉਤਮਤਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

ਡਿਿਜ਼ਟਲ ਉਤਮਤਾ ਅਤੇ ਵਿਆਪਕ ਪਹੁੰਚ ਨੂੰ ਮਜ਼ਬੂਤ ਕਰਦਿਆਂ, ਯੂਨੀਵਰਸਿਟੀ ਨੇ ਆਪਣੀ ਵੈੱਬਸਾਈਟ ਦਾ ਨਵਾਂ ਸੰਸਕਰਣ ਲਾਂਚ ਕੀਤਾ ਹੈ, ਜਿਸਦਾ ਉਦੇਸ਼ ਵਿਿਦਆਰਥੀਆਂ, ਅਧਿਆਪਕਾਂ, ਕਰਮਚਾਰੀਆਂ, ਸਾਬਕਾ ਵਿਿਦਆਰਥੀਆਂ ਅਤੇ ਵਿਸ਼ਵ ਭਰ ਵਿਚ ਯੂਨੀਵਰਸਿਟੀ ਵੈਬਸਾਈਟ ‘ਤੇ ਪਹੁੰਚ ਕਰਨ ਵਾਲਿਆਂ ਲਈ ਡਿਿਜ਼ਟਲ ਅਨੁਭਵ ਨੂੰ ਬਿਹਤਰ ਬਣਾਉਣਾ ਹੈ।

ਇਸ ਨਵੀਂ ਵੈੱਬਸਾਈਟ ਦਾ ਉਦਘਾਟਨ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਵੱਲੋਂ ਇਕ ਵਿਸ਼ੇਸ਼ ਸਮਾਗਮ ਦੌਰਾਨ ਸੀਨੀਅਰ ਅਕਾਦਮਿਕ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਕੀਤਾ ਗਿਆ। ਇਸ ਮੌਕੇ ‘ਤੇ ਡਾ. ਐਚ. ਐਸ. ਸੈਣੀ, ਡੀਨ ਅਕਾਦਮਿਕ ਮਾਮਲੇ, ਡਾ. ਕੇ. ਐਸ. ਚਾਹਲ, ਰਜਿਸਟਰਾਰ, ਡਾ. ਕੁਲਜੀਤ ਕੌਰ, ਮੁਖੀ, ਕੰਪਿਊਟਰ ਸਾਇੰਸ ਵਿਭਾਗ, ਓ.ਐਸ.ਡੀ. ਸ. ਪਰਮਿੰਦਰ ਸਿੰਘ ਅਤੇ ਡਾ. ਤੀਰਥ ਸਿੰਘ ਡਾਇਰੈਕਟਰ, ਸੈਂਟਰ ਫਾਰ ਆਈਟੀ ਸੋਲੂਸ਼ਨਜ਼ ਵੀ ਮੌਜੂਦ ਸਨ।

ਇਸ ਮੌਕੇ ‘ਤੇ ਸੰਬੋਧਨ ਕਰਦਿਆਂ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਕਿਹਾ ਕਿ ਇਹ ਕਦਮ ਯੂਨੀਵਰਸਿਟੀ ਦੇ ਡਿਿਜ਼ਟਲ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਸਾਰੇ ਵਰਗਾਂ ਤਕ ਸਿਿਖਆ ਸਬੰਧੀ ਸਭ ਤਰ੍ਹਾਂ ਦੀ ਜਾਣਕਾਰੀ ਸੌਖਿਆਂ ਪੁਚਾਉਣ ਵੱਲ ਇੱਕ ਮਹੱਤਵਪੂਰਨ ਉਪਲਬਧੀ ਹੈ।

ਉਨ੍ਹਾਂ ਦੱਸਿਆ ਕਿ ਇਹ ਨਵਾਂ ਪਲੇਟਫਾਰਮ ਅਕਾਦਮਿਕ ਅਤੇ ਪ੍ਰਸ਼ਾਸਨਿਕ ਜਾਣਕਾਰੀ ਤੱਕ ਸੌਖਿਆਂ ਪਹੁੰਚ ਦੇਣ ਲਈ ਤਿਆਰ ਕੀਤਾ ਗਿਆ ਹੈ, ਜਿਸ ਨਾਲ ਯੂਨੀਵਰਸਿਟੀ ਦੀਆਂ ਗਤੀਵਿਧੀਆਂ ਬਾਰੇ ਰੀਅਲ-ਟਾਈਮ ਅਪਡੇਟਸ ਵੀ ਮਿਲਣਗੀਆਂ ਅਤੇ ਸਾਰੇ ਸਟੇਕਹੋਲਡਰਾਂ ਨਾਲ ਸੰਚਾਰ ਹੋਰ ਮਜ਼ਬੂਤ ਹੋਵੇਗਾ।ਉਨ੍ਹਾਂ ਕਿਹਾ ਕਿ ਵੈੱਬਸਾਈਟ ਨੂੰ ਆਸਾਨ ਨੈਵੀਗੇਸ਼ਨ ਅਤੇ ਸਮੇਂ-ਸਮੇਂ ‘ਤੇ ਪ੍ਰੋਗਰਾਮਾਂ ਅਤੇ ਸੂਚਨਾਵਾਂ ਦੀਆਂ ਅਪਡੇਟਸ ਨਾਲ ਤਿਆਰ ਕੀਤਾ ਗਿਆ ਹੈ, ਜਿਸ ਨਾਲ ਵਰਤੋਂਕਾਰਾਂ ਲਈ ਸਹੂਲਤਾਂ ਅਤੇ ਭਾਗੀਦਾਰੀ ਵਿੱਚ ਵਾਧਾ ਹੋਵੇਗਾ।

ਨਵੀਂ ਵੈੱਬਸਾਈਟ ਦੀਆਂ ਖਾਸ ਖੂਬੀਆਂ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਇਹ ਮਾਡਰਨ ਅਤੇ ਮੋਬਾਈਲ-ਫ੍ਰੈਂਡਲੀ ਡਿਜ਼ਾਇਨ ਨਾਲ ਤਿਆਰ ਕੀਤੀ ਗਈ ਹੈ, ਜਿਸ ਨਾਲ ਕਿਸੇ ਵੀ ਸਮੇਂ ਤੇ ਕਿਸੇ ਵੀ ਥਾਂ ਤੋਂ ਆਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਹੈ। ਇਸਦੇ ਨਾਲ ਹੀ ਅਡਵਾਂਸ ਸਰਚ ਸੁਵਿਧਾ ਦਿੱਤੀ ਗਈ ਹੈ, ਜਿਸ ਨਾਲ ਵਰਤੋਂਕਾਰ ਆਸਾਨੀ ਨਾਲ ਅਕਾਦਮਿਕ ਸਰੋਤਾਂ, ਨੋਟਿਸਾਂ ਅਤੇ ਪ੍ਰਸ਼ਾਸਨਿਕ ਸੇਵਾਵਾਂ ਨੂੰ ਖੋਜ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਵੈੱਬਸਾਈਟ ‘ਤੇ ਯੂਨੀਵਰਸਿਟੀ ਦੇ ਸਮਾਗਮਾਂ, ਖ਼ਬਰਾਂ ਅਤੇ ਘੋਸ਼ਣਾਵਾਂ ਦੀਆਂ ਰੀਅਲ-ਟਾਈਮ ਅਪਡੇਟਸ ਦਿੱਤੀਆਂ ਜਾਣਗੀਆਂ, ਜਿਸ ਨਾਲ ਵਿਿਦਆਰਥੀ ਅਤੇ ਹੋਰ ਸਬੰਧਿਤ ਲੋਕ ਹਰ ਸਮੇਂ ਜਾਣਕਾਰੀ ਨਾਲ ਜੁੜੇ ਰਹਿਣਗੇ।

ਇਸ ਤੋਂ ਇਲਾਵਾ, ਵਾਈਸ ਚਾਂਸਲਰ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਪੋਰਟਲ ਵਿੱਚ ਸੁਰੱਖਿਅਤ ਅਤੇ ਪ੍ਰਭਾਵਸ਼ਾਲੀ ਡਿਿਜ਼ਟਲ ਸੇਵਾਵਾਂ, ਜਿਵੇਂ ਕਿ ਦਾਖਲਾ ਪ੍ਰਕਿਿਰਆ, ਪ੍ਰੀਖਿਆ ਸੰਬੰਧੀ ਜਾਣਕਾਰੀ, ਨਤੀਜੇ ਅਤੇ ਹੋਰ ਆਨਲਾਈਨ ਸੇਵਾਵਾਂ ਤੱਕ ਸਿੱਧੀ ਪਹੁੰਚ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਪਹਿਲ ਯੂਨੀਵਰਸਿਟੀ ਦੀ ਟੈਕਨਾਲੋਜੀ ਅਧਾਰਿਤ ਹੱਲਾਂ ਨੂੰ ਅਪਣਾਉਣ, ਪਾਰਦਰਸ਼ਤਾ ਨੂੰ ਮਜ਼ਬੂਤ ਕਰਨ ਅਤੇ ਵਿਸ਼ਵ ਪੱਧਰ ‘ਤੇ ਡਿਿਜ਼ਟਲ ਪਹੁੰਚ ਨੂੰ ਵਧਾਉਣ ਵੱਲ ਵਚਨਬੱਧਤਾ ਨੂੰ ਦਰਸਾਉਂਦੀ ਹੈ, ਜੋ ਕਿ ਅਕਾਦਮਿਕ ਭਾਈਚਾਰੇ ਦੀਆਂ ਬਦਲਦੀਆਂ ਲੋੜਾਂ ਨੂੰ ਪੂਰਾ ਕਰਨ ਵਿੱਚ ਮਦਦਗਾਰ ਸਾਬਤ ਹੋਵੇਗੀ।

 

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button