Breaking NewsNewsPolice News
Trending

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਪਾਵਨ ਨਵਰਾਤਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਧਾਰਮਿਕ ਸਥਾਨਾਂ ਅਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਵਿੱਖੇ ਕੀਤੀ ਚੈਕਿੰਗ

ਅੰਮ੍ਰਿਤਸਰ, 20 ਮਾਰਚ 2026 (ਸੁਖਬੀਰ ਸਿੰਘ,ਅਭਿਨੰਦਨ ਸਿੰਘ)

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਪਾਵਨ ਨਵਰਾਤਿਆਂ ਮੱਦੇਨਜ਼ਰ ਰੱਖਦੇ ਹੋਏ ਧਾਰਮਿਕ ਸਥਾਨਾਂ ਇਸਤੋਂ ਇਲਾਵਾ ਬੱਸ ਸਟੈਂਡ, ਰੇਲਵੇ ਸਟੇਸ਼ਨ ਅਤੇ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆ ਵਿੱਚ ਗਸ਼ਤ ਕਰਕੇ ਅਤੇ ਸ਼ਹਿਰ ਦੇ ਅੰਦਰੂਨ ਤੇ ਬਾਹਰਵਾਰ ਇਲਾਕਿਆ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਂਣ ਲੂਈ ਚੈਕਿੰਗ ਕੀਤੀ।

ਲੋਕਲ ਪੁਲਿਸ ਤੇ ਐਸ.ਓ.ਜੀ (ਸਪੈਸ਼ਲ ਓਪਰੇਸ਼ਨ ਗਰੁੱਪ) ਦੇ ਕਮਾਂਡੋਂ ਦੇ ਜਵਾਨਾ ਵੱਲੋਂ ਅਤੇ ਸ਼ਹਿਰ ਦੇ ਵੱਖ-ਵੱਖ ਇਲਾਕਿਆ ਸਿਵਲ ਲਾਈਨਜ,ਕਟੜਾ ਜੈਮਲ ਸਿੰਘ, ਗੁਰੂ ਬਜ਼ਾਰ, ਰਣਜੀਤ ਐਵੀਨਿਊ, ਗਵਾਲ ਮੰਡੀ, ਦੇ ਵੱਖ-ਵੱਖ ਬਲਾਕਾ ਵਿੱਚ ਗਸ਼ਤ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ ਅਤੇ ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕਰਕੇ ਉਹਨਾਂ ਦੇ ਵੇਰਵੇ ਨੋਟ ਕੀਤੇ ਗਏ ਅਤੇ ਇਸਤੋਂ ਇਲਾਵਾ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਵਿੱਖੇ ਸਰਚ ਕੀਤੀ ਅਤੇ ਬਿਨਾਂ ਵਜ੍ਹਾਂ ਘੁੰਮ ਰਹੇ ਵਿਅਕਤੀਆਂ ਪਾਸੋਂ ਡੂਘਿਆਈ ਨਾਲ ਪੁੱਛਗਿੱਛ ਕਰਕੇ ਉਹਨਾਂ ਨੂੰ ਖਦੇੜਿਆ ਗਿਆ। ਇਸਤੋਂ ਇਲਾਵਾ ਸ੍ਰੀ ਦਰਗਿਆਣਾ ਮੰਦਰ ਅਤੇ ਮੰਦਿਰ ਮਾਤਾ ਲਾਲ ਦੇਵੀ ਜੀ, ਮਾਡਲ ਟਾਊਨ ਵਿਖੇ ਚੈਕਿੰਗ ਕੀਤੀ

ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਉਹਨਾਂ ਦੇ ਇਲਾਕਾ ਵਿੱਚ ਕੋਈ ਗੈਰ ਕਾਨੂੰਨੀ ਗਤੀਵਿਧੀ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਪੁਲਿਸ ਨਾਲ ਸ਼ਾਂਝੀ ਕੀਤੀ ਜਾਵੇ ਤੇ ਸੂਚਨਾਂ ਦੇਣ ਵਾਲੇ ਦਾ ਨਾਮ ਪਤਾ ਪੁਰਨ ਤੌਰ ਤੇ ਗੁਪਤ ਰੱਖਿਆ ਜਾਵੇਗ। ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਪਬਲਿਕ ਦੀ ਸੁਰੱਖਿਆ ਤੇ ਉਹਨਾ ਦੀ ਰਾਖੀ ਲਈ 24 ਘੰਟੇ ਤੱਤਪਰ ਹੈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button