Breaking NewsCrimeNewsPolice News
Trending

ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਭੀੜ ਭਾੜ ਅਤੇ ਸੰਵੇਦਨਸ਼ੀਲ ਇਲਾਕੇ, ਧਾਰਮਿਕ ਸਥਾਨਾਂ, ਬੱਸ ਸਟੈਂਡ, ਤੇ ਕੀਤੀ ਚੈਕਿੰਗ

ਅੰਮ੍ਰਿਤਸਰ, 26 ਮਾਰਚ 2026 (ਸੁਖਬੀਰ ਸਿੰਘ,ਅਭਿਨੰਦਨ ਸਿੰਘ)

ਸ੍ਰੀ ਗੁਰਪ੍ਰੀਤ ਸਿੰਘ ਭੁੱਲਰ,ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਦੀਆਂ ਹਦਾਇਤਾਂ ਤੇ ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲਓ ਸ਼ਹਿਰ ਦੇ ਵੱਖ-ਵੱਖ ਸੰਵੇਦਨਸ਼ੀਲ ਇਲਾਕਿਆ ਵਿੱਚ ਗਸ਼ਤ ਕਰਕੇ ਅਤੇ ਸ਼ਹਿਰ ਦੇ ਅੰਦਰੂਨ ਤੇ ਬਾਹਰਵਾਰ ਇਲਾਕਿਆ ਵਿੱਚ ਸਪੈਸ਼ਲ ਨਾਕਾਬੰਦੀ ਕਰਕੇ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਨਾਉਂਣ ਲਈ ਕੀਤੀ  ਚੈਕਿੰਗ ਕੀਤੀ।

ਅੱਜ  ਲੋਕਲ ਪੁਲਿਸ ਤੇ ਐਸ.ਓ.ਜੀ (ਸਪੈਸ਼ਲ ਓਪਰੇਸ਼ਨ ਗਰੁੱਪ) ਕਮਾਂਡੋਂ ਦੇ ਜਵਾਨਾ ਵੱਲੋਂ  ਅਤੇ  ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਗਸ਼ਤ ਕਰਕੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ, ਬਿਨਾਂ ਵਜ੍ਹਾਂ ਘੁੰਮ ਰਹੇ ਵਿਅਕਤੀਆਂ ਪਾਸੋਂ ਡੂਘਿਆਈ ਨਾਲ ਪੁੱਛਗਿੱਛ ਕੀਤੀ। ਇਸ ਤੋਂ ਇਲਾਵਾ ਬੱਸ ਸਟੈਂਡ  ਵਿਖੇ ਮੁੱਖ ਅਫਸਰ ਥਾਣਾ A Division ਅੰਮ੍ਰਿਤਸਰ, ਇੰਸਪੈਕਟਰ ਅਮਨਦੀਪ ਕੌਰ ਸਮੇਤ ਪੁਲਿਸ ਪਾਰਟੀ ਵੱਲੋਂ ਸਰਚ ਕੀਤੀ ਗਈ। ਇਸਤੋਂ ਇਲਾਵਾ ਧਾਰਮਿਕ ਸਥਾਨਾਂ ਦੇ ਆਲੇ ਦੁਆਲੇ ਚੈਕਿੰਗ ਕੀਤੀ ਗਈ।

ਪਬਲਿਕ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਅਗਰ ਉਹਨਾਂ ਦੇ ਇਲਾਕਾ ਵਿੱਚ ਕੋਈ ਗੈਰ ਕਾਨੂੰਨੀ ਗਤੀਵਿਧੀ ਜਾਂ ਸ਼ੱਕੀ ਵਿਅਕਤੀ ਨਜ਼ਰ ਆਉਦਾ ਹੈ ਤਾਂ ਉਸਦੀ ਸੂਚਨਾਂ ਤੁਰੰਤ ਪੁਲਿਸ ਨਾਲ ਸ਼ਾਂਝੀ ਕੀਤੀ ਜਾਵੇ ਤੇ ਸੂਚਨਾਂ ਦੇਣ ਵਾਲੇ ਦਾ ਨਾਮ ਪਤਾ ਪੁਰਨ ਤੌਰ ਤੇ ਗੁਪਤ ਰੱਖਿਆ ਜਾਵੇਗ। ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਪਬਲਿਕ ਦੀ ਸੁਰੱਖਿਆ ਤੇ ਉਹਨਾ ਦੀ ਰਾਖੀ ਲਈ 24 ਘੰਟੇ ਤੱਤਪਰ ਹੈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button