Breaking NewsEducationNews
Trending

ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ ਵੱਲੋਂ ਗ੍ਰੀਨ ਭਾਰਤ ਇਨੀਸ਼ੇਟਿਵ ਅਧੀਨ ਗਤੀਵਿਧੀਆਂ ਦਾ ਆਯੋਜਨ

ਅੰਮ੍ਰਿਤਸਰ, 2 ਅਪ੍ਰੈਲ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਬੀ ਬੀ ਕੇ ਡੀ ਏ ਵੀ ਕਾਲਜ ਫਾਰ ਵੂਮੈਨ ਵਿਖੇ ਵਿਦਿਆਰਥੀਆਂ ਵਿਚ ਪਰਿਆਵਰਣ ਜਾਗਰੂਕਤਾ ਅਤੇ ਟਿਕਾਊ ਜੀਵਨ ਸ਼ੈਲੀ ਨੂੰ ਉਤਸ਼ਾਹਿਤ ਕਰਨ ਲਈ “ਗ੍ਰੀਨ ਭਾਰਤ– ਟੂ ਵੀਕ ਇੰਪੈਕਟ ਚੈਲੰਜ ” ਹੇਠ ਕਈ ਗਤੀਵਿਧੀਆਂ ਦਾ ਆਯੋਜਨ ਕੀਤਾ ਗਿਆ ।
ਇਸ ਪਹਿਲ ਦਾ ਸਮਾਪਨ ਕਾਲਜ ਕੈਂਪਸ ਵਿਚ ਰੁੱਖ ਲਗਾਉਣ ਦੀ ਮੁਹਿੰਮ ਨਾਲ਼ ਹੋਇਆ, ਜਿਸ ਦੌਰਾਨ ਲਗਭਗ ਵੀਹ ਪੌਦੇ, ਜਿਵੇਂ ਕਿ ਕਪੂਰ, ਤੇਜ ਪੱਤਾ ਅਤੇ ਲੌਂਗ ਦੇ ਪੌਦੇ ਲਗਾਏ ਗਏ। ਇਹ ਰੁੱਖ ਲਗਾਉਣ ਦੀ ਕਾਰਵਾਈ ਮੁੱਖ ਮਹਿਮਾਨ ਸ਼੍ਰੀ ਜਤਿੰਦਰ ਸਿੰਘ ਮੋਤੀ ਭਾਟੀਆ, ਮੇਅਰ ਅੰਮ੍ਰਿਤਸਰ ਅਤੇ ਮਾਨਯੋਗ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਵੱਲੋਂ ਕੀਤੀ ਗਈ।
ਸ਼੍ਰੀ ਜਤਿੰਦਰ ਸਿੰਘ ਮੋਤੀ ਭਾਟੀਆ ਨੇ ਇਸ ਤਰ੍ਹਾਂ ਦੀਆਂ ਅਰਥਪੂਰਨ ਗਤੀਵਿਧੀਆਂ ਕਰਵਾਉਣ ਲਈ ਕਾਲਜ ਦੀ ਸਰਾਹਨਾ ਕੀਤੀ । ਉਨ੍ਹਾਂ ਨੇ ਵਿਦਿਆਰਥੀਆਂ ਦੀ ਸਰਗਰਮ ਭਾਗੀਦਾਰੀ ਦੀ ਪ੍ਰਸ਼ੰਸਾ ਕਰਦਿਆਂ ਉਨ੍ਹਾਂ ਨੂੰ ਪਰਿਆਵਰਣ ਸੁਰੱਖਿਆ ਅਤੇ ਟਿਕਾਊ ਵਿਕਾਸ ਵੱਲ ਆਪਣਾ ਯੋਗਦਾਨ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਵੀ ਐਨ ਐਸ ਐਸ ਯੂਨਿਟ ਅਤੇ ਵਿਦਿਆਰਥੀਆਂ ਦੇ ਯਤਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਪਹਿਲ ਕਦਮੀਆਂ  ਨੌਜਵਾਨਾਂ ਵਿਚ ਵਾਤਾਵਰਣ ਪ੍ਰਤੀ ਜ਼ਿੰਮੇਵਾਰੀ ਦਾ ਭਾਵ ਪੈਦਾ ਕਰਨ ਲਈ ਬਹੁਤ ਜ਼ਰੂਰੀ ਹਨ। ਉਨ੍ਹਾਂ ਨੇ ਜ਼ੋਰ ਦਿੰਦਿਆਂ ਕਿਹਾ ਕਿ ਟਿਕਾਊ ਭਵਿੱਖ ਲਈ ਸੰਸਥਾਗਤ ਅਤੇ ਵਿਅਕਤੀਗਤ ਪੱਧਰ ‘ਤੇ ਸਾਂਝੇ ਯਤਨ ਬਹੁਤ ਮਹੱਤਵਪੂਰਨ ਹਨ।
ਕਾਰਜਕ੍ਰਮ ਦੌਰਾਨ “ਗ੍ਰੀਨ ਭਾਰਤ” ਥੀਮ ‘ਤੇ ਇੱਕ ਪੋਸਟਰ ਮੈਕਿੰਗ ਮੁਕਾਬਲਾ ਕਰਵਾਇਆ ਗਿਆ, ਜਿਸ ਰਾਹੀਂ ਵਿਦਿਆਰਥੀਆਂ ਨੂੰ ਵਾਤਾਵਰਣ ਸੁਰੱਖਿਆ ਬਾਰੇ ਆਪਣੀ ਰਚਨਾਤਮਕ ਅਭਿਵਿਅਕਤੀ ਪ੍ਰਗਟ ਕਰਨ ਦਾ ਮੌਕਾ ਮਿਲਿਆ। ਐਨ ਐਸ ਐਸ ਪ੍ਰੋਗਰਾਮ ਅਫਸਰ ਡਾ. ਸੁਰਭੀ ਧੀਰ ਅਤੇ ਡਾ. ਨਿਧੀ ਅਗਰਵਾਲ ਵੱਲੋਂ “ਗ੍ਰੀਨ ਪਲੈੱਜ” ਦਿਵਾਈ ਗਈ, ਜਿਸ ਵਿਚ ਵਿਦਿਆਰਥੀਆਂ ਨੇ ਧਰਤੀ ਅਤੇ ਇਸ ਦੇ ਕੁਦਰਤੀ ਸਰੋਤਾਂ ਦੀ ਰੱਖਿਆ ਕਰਨ ਦਾ ਸੰਕਲਪ ਲਿਆ।
“ਅਨਰਜ਼ੀ ਸੇਵਿੰਗ” ਵਿਸ਼ੇ ‘ਤੇ ਇੱਕ ਆਨਲਾਈਨ ਕਵਿਜ਼  ਮੁਕਾਬਲਾ ਵੀ ਕਰਵਾਇਆ ਗਿਆ ਜਿਸ ਵਿਚ ਕੁੱਲ 19 ਵਿਦਿਆਰਥੀਆਂ ਨੇ ਉਤਸ਼ਾਹ ਨਾਲ਼ ਭਾਗ ਲਿਆ ਅਤੇ ਊਰਜਾ ਬਚਤ ਪ੍ਰਤੀ ਆਪਣੀ ਜਾਗਰੂਕਤਾ ਅਤੇ ਵਚਨਬੱਧਤਾ ਦਰਸਾਈ।
ਕਵਿਜ਼ ਦੇ ਜੇਤੂਆਂ ਵਿੱਚ ਕਿਰਨਪ੍ਰੀਤ ਕੌਰ (ਬੀ ਬੀ ਏ ਸਮੈਸਟਰ VI) ਨੇ ਪਹਿਲਾ ਸਥਾਨ ਹਾਸਲ ਕੀਤਾ, ਪ੍ਰਾਂਜਲ ਜੈਨ (ਬੀ ਬੀ ਏ ਸਮੈਸਟਰ VI) ਦੂਜੇ ਸਥਾਨ ‘ਤੇ ਰਹੇ ਅਤੇ ਸਿਮਰਪ੍ਰੀਤ ਕੌਰ ਔਲਖ (ਬੀ ਐਸ ਸੀ ਬਾਇਓਟੈਕਨਾਲੋਜੀ ਸਮੈਸਟਰ IV) ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਪੋਸਟਰ ਬਣਾਉ ਮੁਕਾਬਲੇ ਵਿੱਚ ਰਿਤਿਕਾ ਸ਼ਰਮਾ (ਬੀ.ਕਾਮ ਸਮੈਸਟਰ VI) ਨੇ ਪਹਿਲਾ ਸਥਾਨ ਹਾਸਲ ਕੀਤਾ, ਸਨਮਪ੍ਰੀਤ (ਬੀ ਐਸਸੀ  ਕੰਪਿਊਟਰ ਸਾਇੰਸ ਸਮੈਸਟਰ IV) ਦੂਜੇ ਸਥਾਨ ‘ਤੇ ਰਹੇ ਅਤੇ ਰਾਜਿੰਦਰ ਕੌਰ (B.A. ਸਮੈਸਟਰ VI) ਨੇ ਤੀਜਾ ਸਥਾਨ ਪ੍ਰਾਪਤ ਕੀਤਾ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button