Breaking NewsEducationKhalsa College/University AmritsarNational NewsNews
Trending
ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ‘ਜਸ਼ਨ 2026’ ਅਪ੍ਰੈਲ 2 ਤੋਂ

ਅੰਮ੍ਰਿਤਸਰ, 1 ਅਪ੍ਰੈਲ 2026 (ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 2 ਤੋਂ 4 ਅਪ੍ਰੈਲ ਤੱਕ ਅੰਤਰ-ਵਿਭਾਗੀ ਕਲਾ ਅਤੇ ਸਭਿਆਚਾਰ ਮੁਕਾਬਲਿਆਂ ਦਾ ਯੁਵਕ ਮੇਲਾ “ਜਸ਼ਨ 2026” ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸੱਭਿਆਚਾਰਕ, ਸਾਹਿਤਕ ਅਤੇ ਰਚਨਾਤਮਕ ਮੁਕਾਬਲੇ ਸ਼ਾਮਿਲ ਹੋਣਗੇ। ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਇਹ ਸਮਾਗਮ ਯੂਨੀਵਰਸਿਟੀ ਦੇ ਵੱਖ-ਵੱਖ ਸਥਾਨਾਂ —ਦਸ਼ਮੇਸ਼ ਆਡੀਟੋਰੀਅਮ, ਗੋਲਡਨ ਜੂਬਲੀ ਕਨਵੈਂਸ਼ਨ ਸੈਂਟਰ, ਕਾਨਫਰੰਸ ਹਾਲ ਅਤੇ ਸੰਗਤ ਹਾਲ—ਵਿੱਚ ਆਯੋਜਿਤ ਕੀਤਾ ਜਾਵੇਗਾ।
ਡੀਨ ਵਿਿਦਆਰਥੀ ਭਲਾਈ, ਪ੍ਰੋ. ਸਤਨਾਮ ਸਿੰਘ ਦਿਓਲ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ 2 ਅਪ੍ਰੈਲ ਨੂੰ ਸਵੇਰੇ 9:30 ਵਜੇ ਦਸ਼ਮੇਸ਼ ਆਡੀਟੋਰੀਅਮ ਵਿੱਚ ਉਦਘਾਟਨ ਸਮਾਰੋਹ ਨਾਲ ਹੋਵੇਗੀ। ਇਸ ਤੋਂ ਬਾਅਦ ਭੰਗੜਾ, ਸਕਿੱਟ ਅਤੇ ਕੋਰੀਓਗ੍ਰਾਫੀ ਦੇ ਮੁਕਾਬਲੇ ਹੋਣਗੇ। ਇਸ ਤੋਂ ਇਲਾਵਾ ਗਿੱਧਾ, ਵੈਸਟਰਨ ਗਰੁੱਪ ਡਾਂਸ, ਕ੍ਰੀਏਟਿਵ ਡਾਂਸ, ਮਿਿਮਕਰੀ ਅਤੇ ਨਾਟੰਕੀ ਵਰਗੀਆਂ ਪੇਸ਼ਕਾਰੀਆਂ ਵੀ ਦਰਸ਼ਕਾਂ ਦੀਆਂ ਖਾਸ ਆਕਰਸ਼ਣ ਬਣਨਗੀਆਂ।
ਉਨ੍ਹਾਂ ਦੱਸਿਆ ਕਿ ਗੋਲਡਨ ਜੂਬਲੀ ਕਨਵੈਂਸ਼ਨ ਸੈਂਟਰ ਵਿੱਚ ਸ਼ਬਦ ਭਜਨ, ਗੀਤ-ਗਜ਼ਲ ਅਤੇ ਲੋਕ ਗੀਤ ਦੇ ਮੁਕਾਬਲੇ ਕਰਵਾਏ ਜਾਣਗੇ। ਕਾਨਫਰੰਸ ਹਾਲ ਵਿੱਚ ਕਵਿਤਾ ਪਾਠ ਅਤੇ ਐਕਸਟੈਂਪੋਰ ਮੁਕਾਬਲੇ ਵੀ ਹੋਣਗੇ।
3 ਅਪ੍ਰੈਲ ਨੂੰ ਦੂਜੇ ਦਿਨ ਦਸ਼ਮੇਸ਼ ਆਡੀਟੋਰੀਅਮ ਵਿੱਚ ਮਿਿਮਕਰੀ, ਨਾਟੰਕੀ, ਵੈਸਟਰਨ ਗਰੁੱਪ ਡਾਂਸ ਅਤੇ ਕ੍ਰੀਏਟਿਵ ਗਰੁੱਪ ਡਾਂਸ ਦੇ ਪ੍ਰੋਗਰਾਮ ਹੋਣਗੇ। ਗੋਲਡਨ ਜੂਬਲੀ ਕਨਵੈਂਸ਼ਨ ਸੈਂਟਰ ਵਿੱਚ ਇੰਸਟ੍ਰੂਮੈਂਟਲ (ਪਰਕਸ਼ਨ ਅਤੇ ਨਾਨ-ਪਰਕਸ਼ਨ), ਵੈਸਟਰਨ ਵੋਕਲ ਸੋਲੋ ਅਤੇ ਸ਼ਾਰਟ ਫਿਲਮ ਮੈਕਿੰਗ ਦੇ ਮੁਕਾਬਲੇ ਕਰਵਾਏ ਜਾਣਗੇ। ਸੰਗਤ ਹਾਲ ਵਿੱਚ ਪੋਸਟਰ ਮੇਕਿੰਗ, ਰੰਗੋਲੀ, ਕੋਲਾਜ, ਪੇਂਟਿੰਗ, ਫੋਟੋਗ੍ਰਾਫੀ ਅਤੇ ਮਹਿੰਦੀ ਸਮੇਤ ਫਾਈਨ ਆਰਟਸ ਦੇ ਮੁਕਾਬਲੇ ਆਯੋਜਿਤ ਕੀਤੇ ਜਾਣਗੇ।
4 ਅਪ੍ਰੈਲ ਨੂੰ ਆਖਰੀ ਦਿਨ ਕਾਨਫਰੰਸ ਹਾਲ ਵਿੱਚ ਡਿਬੇਟ ਅਤੇ ਕਵਿਜ਼ ਮੁਕਾਬਲੇ ਹੋਣਗੇ, ਜਦਕਿ ਦਸ਼ਮੇਸ਼ ਆਡੀਟੋਰੀਅਮ ਵਿੱਚ ਗਿੱਧਾ ਅਤੇ ਡਾਂਸ ਟੂ ਟਿਊਨ ਵਰਗੀਆਂ ਪ੍ਰਸਤੁਤੀਆਂ ਹੋਣਗੀਆਂ। ਸਮਾਗਮ ਦੀ ਸੰਪੰਨਤਾ ਇਨਾਮ ਵੰਡ ਸਮਾਰੋਹ ਨਾਲ ਕੀਤਾ ਜਾਵੇਗਾ।
ਪ੍ਰੋ. ਸਤਨਾਮ ਸਿੰਘ ਦਿਓਲ ਨੇ ਕਿਹਾ ਕਿ ਜ਼ਰੂਰਤ ਪੈਣ ‘ਤੇ ਪ੍ਰੋਗਰਾਮ ਦੇ ਸਮੇਂ ਅਤੇ ਸਥਾਨਾਂ ਵਿੱਚ ਪ੍ਰਸ਼ਾਸਨਿਕ ਕਾਰਨਾਂ ਕਰਕੇ ਬਦਲਾਅ ਕੀਤਾ ਜਾ ਸਕਦਾ ਹੈ। ਇਹ ਤਿੰਨ ਦਿਨਾ ਮੇਲਾ ਵਿਿਦਆਰਥੀਆਂ ਨੂੰ ਆਪਣੀ ਪ੍ਰਤਿਭਾ ਅਤੇ ਰਚਨਾਤਮਕਤਾ ਦਿਖਾਉਣ ਲਈ ਇੱਕ ਮਹੱਤਵਪੂਰਨ ਮੰਚ ਪ੍ਰਦਾਨ ਕਰੇਗਾ।



