ਪ੍ਰਸਿੱਧ ਐਸ ਆਰ ਐਫ ਕੰਪਨੀ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਖੋਜਾਰਥੀਆਂ ਦੀ ਨੌਕਰੀਆਂ ਲਈ ਚੋਣ

ਅੰਮ੍ਰਿਤਸਰ, 2 ਅਪ੍ਰੈਲ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਡਾਇਰੈਕਟੋਰੇਟ ਆਫ ਪਲੇਸਮੈਂਟ ਐਂਡ ਕਰੀਅਰ ਐਨਹਾਂਸਮੈਂਟ ਵੱਲੋਂ ਐਸ.ਆਰ.ਐਫ. ਗਰੁੱਪ ਦੁਆਰਾ ਕੈਂਪਸ ਪਲੇਸਮੈਂਟ ਡਰਾਈਵ ਸਫਲਤਾਪੂਰਵਕ ਕਰਵਾਈ ਗਈ। ਇਸ ਡਰਾਈਵ ਵਿੱਚ ਪੀਐਚ.ਡੀ. ਕੈਮਿਸਟਰੀ ਅਤੇ ਐਮ.ਐਸ.ਸੀ. ਕੈਮਿਸਟਰੀ ਦੇ ਵਿਿਦਆਰਥੀਆਂ ਨੇ ਹਿੱਸਾ ਲਿਆ। ਇਸ ਪ੍ਰਕਿਿਰਆ ਦੌਰਾਨ ਬਹੁਤ ਸਖਤ ਮੁਕਾਬਲੇਬਾਜ਼ੀ ਤੋਂ ਬਾਅਦ ਵਿਿਦਆਰਥੀਆਂ ਦੀ ਚੋਣ ਕੀਤੀ ਗਈ। ਸੋਮਬੀਰ ਜਾਗਲਾਨ (ਪੀਐਚ.ਡੀ. ਕੈਮਿਸਟਰੀ) ਨੂੰ ₹8.50 ਲੱਖ ਸਾਲਾਨਾ ਤਨਖਾਹ ਪੈਕੇਜ ਨਾਲ ਰਿਸਰਚ ਟ੍ਰੇਨੀ ਲਈ ਚੁਣਿਆ ਗਿਆ, ਜਦਕਿ ਇਸ਼ਿਕਾ ਮਹਿਰਾ (ਐਮ.ਐਸ.ਸੀ. ਕੈਮਿਸਟਰੀ) ਨੂੰ ₹5.50 ਲੱਖ ਸਾਲਾਨਾ ਪੈਕੇਜ ਨਾਲ ਸੀਨੀਅਰ ਰਿਸਰਚ ਟ੍ਰੇਨੀ ਲਈ ਨਿਯੁਕਤ ਕੀਤਾ ਗਿਆ।
ਡੀਨ ਅਕਾਦਮਿਕ ਮਾਮਲੇ ਡਾ. ਹਰਵਿੰਦਰ ਸਿੰਘ ਸੈਣੀ ਨੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਾਡੇ ਰਿਸਰਚ ਸਕਾਲਰ ਅਤੇ ਪੋਸਟਗ੍ਰੈਜੂਏਟ ਵਿਿਦਆਰਥੀਆਂ ਨੂੰ ਐਸ.ਆਰ.ਐਫ. ਵਰਗੀ ਪ੍ਰਸਿੱਧ ਕੰਪਨੀ ਵੱਲੋਂ ਮਾਨਤਾ ਮਿਲਣਾ ਮਾਣ ਦੀ ਗੱਲ ਹੈ। ਰਜਿਸਟਰਾਰ ਡਾ. ਕੇ.ਐਸ. ਚਾਹਲ ਨੇ ਕਿਹਾ ਕਿ ਇਹ ਉਪਲਬਧੀ ਯੂਨੀਵਰਸਿਟੀ ਦੀ ਅਕਾਦਮਿਕ ਉਤਮਤਾ ’ਤੇ ਉਦਯੋਗਿਕ ਭਰੋਸੇ ਨੂੰ ਦਰਸਾਉਂਦੀ ਹੈ। ਡਾਇਰੈਕਟਰ ਪਲੇਸਮੈਂਟ ਡਾ. ਅਮਿਤ ਚੋਪੜਾ ਨੇ ਐਸ.ਆਰ.ਐਫ. ਗਰੁੱਪ ਦਾ ਧੰਨਵਾਦ ਕਰਦਿਆਂ ਕਿਹਾ ਕਿ 1973 ਵਿੱਚ ਸਥਾਪਿਤ ਐਸ.ਆਰ.ਐਫ. ਗਰੁੱਪ ਅੱਜ ਇੱਕ ਗਲੋਬਲ ਮਲਟੀ-ਬਿਜ਼ਨਸ ਕੰਪਨੀ ਵਜੋਂ ਜਾਣਿਆ ਜਾਂਦਾ ਹੈ, ਜਿਸ ਦੀ ਮੌਜੂਦਗੀ ਚਾਰ ਦੇਸ਼ਾਂ ਅਤੇ 16 ਮੈਨੂਫੈਕਚਰਿੰਗ ਯੂਨਿਟਾਂ ਵਿੱਚ ਹੈ।
ਪਿਛਲੇ ਵਿੱਤੀ ਸਾਲ ਵਿੱਚ ਕੰਪਨੀ ਦਾ ਰਿਵੈਨਿਊ ₹15,000 ਕਰੋੜ ਤੋਂ ਵੱਧ ਰਿਹਾ ਹੈ ਅਤੇ ਇਹ ਨਾਇਲੋਨ ਟਾਇਰ ਕੋਰਡ ਫੈਬਰਿਕਸ ਅਤੇ ਬੈਲਟਿੰਗ ਫੈਬਰਿਕਸ ਦੀ ਦੁਨੀਆ ਦੀ ਦੂਜੀ ਸਭ ਤੋਂ ਵੱਡੀ ਉਤਪਾਦਕ ਕੰਪਨੀ ਹੈ। ਇਸ ਤੋਂ ਇਲਾਵਾ ਟੈਕਨੀਕਲ ਟੈਕਸਟਾਈਲਜ਼ ਵਿੱਚ ਗਲੋਬਲ ਲੀਡਰ ਹੋਣ ਦੇ ਨਾਲ-ਨਾਲ ਇਹ ਰਿਫਰਿਜਰੈਂਟਸ ਅਤੇ ਇੰਡਸਟਰੀਅਲ ਯਾਰਨਜ਼ ਵਿੱਚ ਦੇਸ਼ ਦੀ ਅਗਵਾਈ ਕਰ ਰਹੀ ਹੈ।
ਉਨ੍ਹਾਂ ਦੱਸਿਆ ਕਿ ਵਾਈਸ-ਚਾਂਸਲਰ ਡਾ. ਕਰਮਜੀਤ ਸਿੰਘ ਦੀ ਦੂਰਦਰਸ਼ੀ ਸੋਚ ਹੇਠ ਯੂਨੀਵਰਸਿਟੀ ਵੱਲੋਂ ਵਿਿਦਆਰਥੀਆਂ ਦੀ ਰੋਜ਼ਗਾਰ ਯੋਗਤਾ ਨੂੰ ਵਧਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਉਦਯੋਗ ਅਤੇ ਸਿੱਖਿਆ ਦੇ ਵਿਚਕਾਰ ਹੋਰ ਨੇੇੜਤਾ ਲਿਆਉਣ ਲਈ ਵਿਸ਼ੇਸ਼ ਲੈਕਚਰ ਅਤੇ ਵਰਕਸ਼ਾਪ ਦਾ ਆਯੋਜਨ ਕੀਤਾ ਜਾ ਰਿਹਾ ਹੈ, ਜਿਸ ਨਾਲ ਵਿਿਦਆਰਥੀਆਂ ਨੂੰ ਨਵੀਆਂ ਤਕਨੀਕੀ ਅਤੇ ਪ੍ਰਯੋਗਿਕ ਜਾਣਕਾਰੀਆਂ ਮਿਲ ਰਹੀਆਂ ਹਨ। ਇਹ ਉਪਰਾਲੇ ਹੀ ਵਿਿਦਆਰਥੀਆਂ ਨੂੰ ਦੇਸ਼-ਵਿਦੇਸ਼ ਦੀਆਂ ਪ੍ਰਮੁੱਖ ਕੰਪਨੀਆਂ ਵਿੱਚ ਆਪਣੀ ਥਾਂ ਬਣਾਉਣ ਵਿੱਚ ਸਹਾਇਕ ਸਾਬਤ ਹੋ ਰਹੇ ਹਨ।



