Breaking NewsCrimeNewsPolice News
Trending

ਥਾਣਾ ਸਿਵਿਲ ਲਾਈਨ ਦੀ ਪੁਲਿਸ ਚੌਕੀ ਕੋਟ ਕਪਲੈਕਸ ਵੱਲੋਂ 01 ਪਿਸਟਲ ਗਲੋਕ ,5 ਰੌਦ ਜਿੰਦਾ ਸਮੇਤ 01 ਕਾਬੂ

ਅੰਮ੍ਰਿਤਸਰ, 5 ਅਪ੍ਰੈਲ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਜੀ ਦੀਆਂ ਹਿਦਾਇਤਾਂ ਤੇ ਏਡੀਸੀਪੀਸੀਟੀ ਟੂ, ਸ੍ਰੀ  ਸੀਰੀਵਨੀਲਾ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗਗਨਦੀਪ ਸਿੰਘ ਏਸੀਪੀ ਨੌਰਥ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਸਿਵਲ ਲਾਈਨ ਇੰਸਪੈਕਟਰ ਗੁਰਪ੍ਰੀਤ ਸਿੰਘ ਦੀ ਪੁਲਿਸ ਪਾਰਟੀ ਏਐਸਆਈ ਕਰਮਜੀਤ ਸਿੰਘ ਇੰਚਾਰਜ ਪੁਲਿਸ ਚੌਕੀ ਕੋਰਟ ਕੰਪਲੈਕਸ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਇੱਕ ਮੁਲਜਮ ਨੂੰ ਕਾਬੂ ਕਰਕੇ ਇੱਕ ਗਲੋਕ ਪਿਸਟਲ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਏ.ਐਸ.ਆਈ ਕਰਨਜੀਤ ਸਿੰਘ ਇੰਚਾਰਜ ਪੁਲਿਸ ਚੌਕੀ ਕੋਰਟ ਕੰਪਲੈਕਸ ਸਮੇਤ ਸਾਥੀ ਕਰਮਚਾਰੀਆਂ ਕਿਸ ਦੌਰਾਨ ਕਿਚਲੂ ਚੌਕ ਤੋਂ ਹਰਤੇਜ ਹਸਪਤਾਲ ਨੂੰ ਜਾ ਰਹੇ ਸੀ ਜਦ ਪੁਲਿਸ ਪਾਰਟੀ ਸਿਵਲ ਲਾਇਨ ਪੁਰਾਣੇ ਕੁਆਟਰਾਂ ਸਾਹਮਣੇ ਪੁਜੀ ਤਾ ਸਾਹਮਣੇ ਤੋ ਦੋ ਮੋਨੇ ਨੌਜਵਾਨ ਆਉਦੇ ਦਿਖਾਈ ਦਿਤੇ ਜੋ ਪੁਲਿਸ ਪਾਰਟੀ ਨੂੰ ਵੇਖ ਕੇ ਪਿਛੇ ਨੂੰ ਮੁੜ ਗਏ ਤਾ ਜਿਨਾ ਨੂੰ ਸ਼ੱਕ ਦੀ ਬਿਨਾ ਤੇ ਏ.ਐਸ.ਆਈ ਕਰਨਜੀਤ ਸਿੰਘ ਨੇ ਰੁਕਣ ਲਈ ਕਿਹਾ ਤਾ ਇਹਨਾ ਵਿਚੋ ਇਕ ਨੌਜਵਾਨ ਹਨੇਰੇ ਦਾ ਫਾਇਦਾ ਉਠਾਉਦਾ ਹੋਇਆ ਭੱਜ ਗਿਆ ਅਤੇ ਦੂਜੇ ਨੌਜਵਾਨ ਨੂੰ ਸਾਥੀ ਕ੍ਰਮਚਾਰੀਆ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ *ਜਗਦੀਪ ਸਿੰਘ ਉਰਫ ਸ਼ੇਰਾ ਪੁਤਰ ਮਲਕੀਤ ਸਿੰਘ ਵਾਸੀ ਮਕਾਨ ਨੰਬਰ 3089 ਬਿਲੇ ਵਾਲਾ ਚੌਕ ਮੇਨ ਬਜਾਰ ਮੋਹਕਮਪੁਰਾ* ਅੰਮ੍ਰਿਤਸਰ ਦੱਸਿਆ ਜਿਸਦੀ ਤਲਾਸ਼ੀ ਕਰਨ ਤੇ 01  ਪਿਸਟਲ ਗਲੋਕ  ਸਮੇਤ 5 ਰੌਦ ਜਿੰਦਾ* ਸਮੇਤ ਮੈਗਜੀਨ ਬ੍ਰਾਮਦ ਹੋਇਆ।

ਗ੍ਰਿਫਤਾਰ ਮੁਲਜ਼ਮ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਇਸ ਦੇ ਫਾਰਵਰਡ ਅਤੇ ਬੈਕਵਰਡ ਲਿੰਕ ਬਾਰੇ ਪਤਾ ਕਰਨ ਹੋਰ ਸਾਥੀਆ ਬਾਰੇ ਤੇ ਹੋਰ ਹਥਿਆਰਾ ਬਾਰੇ ਇਸਦੇ ਦੁਸਰਾ ਸਾਥੀ ਅਤੇ ਪਿਸਟਲ ਕਿਥੋ ਲਿਆ ਅਰੇ ਬਰੀਕੀ ਨਾਲ  ਪੁੱਛਗਿਛ   ਕੀਤੀ ਜਾਵੇਗੀ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button