ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਵੱਲੋਂ ਮਨੋਵਿਿਗਆਨ ਵਿਭਾਗ ਦੀਆਂ ਤਿੰਨ ਅਕਾਦਮਿਕ ਪੁਸਤਕਾਂ ਰਿਿਲਜ਼
ਅਧਿਆਪਕਾਂ, ਕਾਊਂਸਲਰਾਂ, ਮਾਪਿਆਂ ਅਤੇ ਖੋਜਕਰਤਾਵਾਂ ਲਈ ਲਾਭਕਾਰੀ ਸਾਬਤ ਹੋਣਗੀਆਂ ਪੁਸਤਕਾਂ - ਵਾਈਸ ਚਾਂਸਲਰ
ਅੰਮ੍ਰਿਤਸਰ, 20 ਅਪ੍ਰੈਲ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਅਕਾਦਮਿਕ ਉਤਮਤਾ ਅਤੇ ਖੋਜ-ਅਧਾਰਿਤ ਗਿਆਨ ਦੇ ਪ੍ਰਸਾਰ ਨੂੰ ਮਜ਼ਬੂਤੀ ਦੇਂਦਿਆਂ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਸਰਪ੍ਰਸਤੀ ਹੇਠ ਮਨੋਵਿਿਗਆਨ ਵਿਭਾਗ ਦੀਆਂ ਤਿੰਨ ਮਹੱਤਵਪੂਰਨ ਅਕਾਦਮਿਕ ਪੁਸਤਕਾਂ ਰਿਲੀਜ਼ ਕੀਤੀਆਂ ਗਈਆਂ।
ਇਹਨਾਂ ਵਿੱਚੋਂ ਦੋ ਪੁਸਤਕਾਂ “ਨਰਚਰਿੰਗ ਮਾਈਂਡਸ: ਏੇ ਕੰਪਰੀਹੈੈਨਸਿਵ ਗਾਈਡ ਟੂ ਸਾਇਕਾਲੋਜੀਕਲ ਡਿਵੈਲਪਮੈੈਂਟ ਐਂਡ ਸਕੂਲ ਕੌਂਸਲੰਿਗ” ਅਤੇ “ਸ਼ੇਪਿੰਗ ਯੰਗ ਲਾਈਵਜ਼: ਸਾਇਕਾਲੋਜੀ ਆਫ ਯੂਥ ਡਿਵੈਲਪਮੈਂਟ” ਨੂੰ ਡਾ. ਰੂਪਨ ਢਿੱਲੋਂ ਵੱਲੋਂ ਲਿਿਖਆ ਗਿਆ ਹੈ, ਜਦਕਿ ਤੀਜੀ ਪੁਸਤਕ “ਇਲੂਮੀਨੇਟਿੰਗ ਮਾਈਂਡਸ: ਸਕੂਲ ਅਸੈਸਮੈਂਟ ਫਾਰ ਹੋਲਿਸਟਿਕ ਸਟੂਡੈਂਟ ਸੁਪੋਰਟ” ਨੂੰ ਡਾ. ਰੂਪਨ ਢਿੱਲੋਂ ਨੇ ਡਾ. ਬਲਬਿੰਦਰ ਸਿੰਘ ਨਾਲ ਮਿਲ ਕੇ ਤਿਆਰ ਕੀਤਾ ਹੈ।
ਇਹ ਪੁਸਤਕਾਂ ਮਨੋਵਿਿਗਆਨਕ ਵਿਕਾਸ, ਨੌਜੁਆਨ ਅਵਸਥਾ ਦੀ ਸਮਝ ਅਤੇ ਸਕੂਲੀ ਅਸੈਸਮੈਂਟ ਦੇ ਮਹੱਤਵਪੂਰਨ ਪੱਖਾਂ ਨੂੰ ਉਜਾਗਰ ਕਰਦੀਆਂ ਹਨ। ਇਹ ਅਧਿਆਪਕਾਂ, ਕਾਊਂਸਲਰਾਂ, ਮਾਪਿਆਂ ਅਤੇ ਖੋਜਕਰਤਾਵਾਂ ਲਈ ਲਾਭਕਾਰੀ ਸਾਬਤ ਹੋਣਗੀਆਂ ਅਤੇ ਵਿਿਦਆਰਥੀਆਂ ਦੀ ਭਲਾਈ ਤੇ ਸਰਪੱਖੀ ਸਿੱਖਿਆ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਣਗੀਆਂ।
ਇਸ ਮੌਕੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਪੁਸਤਕਾਂ ਨੂੰ ਰਿਲੀਜ਼ ਕਰਦਿਆਂ ਲੇਖਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਰਚਨਾਵਾਂ ਯੂਨੀਵਰਸਿਟੀ ਦੇ ਮਜ਼ਬੂਤ ਖੋਜ ਸੰਸਕਾਰ ਅਤੇ ਬੌਧਿਕ ਯੋਗਤਾ ਦਾ ਪ੍ਰਤੀਕ ਹਨ।



