Breaking NewsKhalsa College/University AmritsarNews
Trending

ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਲਾਂਚ ਕੀਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਓਪਨ ਐਂਡ ਡਿਸਟੈਂਸ ਲਰਨਿੰਗ ਡਾਇਰੈਕਟੋਰੇਟ ਦੀ ਨਵੀਂ ਵੈੱਬਸਾਈਟ

ਵਿਦਿਆਰਥੀ ਘਰ ਬੈਠੇ ਕਿਸੇ ਵੀ ਸਮੇਂ ਕਰ ਸਕਦੇ ਹਨ ਪੜ੍ਹਾਈ, 10 ਡਿਗਰੀ ਕੋਰਸਾਂ ਦੇ ਨਾਲ 32 ਸਕਿੱਲ-ਅਧਾਰਿਤ ਅਤੇ ਇੰਡਸਟਰੀ-ਓਰੀਐਂਟਡ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ, ਈ-ਲਰਨਿੰਗ ਮੈਨੇਜਮੈਂਟ ਸਿਸਟਮ ਈ-ਬੁਕਸ, ਆਨਲਾਈਨ ਸਟਡੀ ਕੰਟੈਂਟ ਅਤੇ ਰਿਕਾਰਡਡ ਵੀਡੀਓ ਲੈਕਚਰਜ਼ ਸੁਵਿਧਾਵਾਂ ਨਾਲ ਲੈਸ ਵੈਬਸਾਈਟ

ਅੰਮ੍ਰਿਤਸਰ, 28 ਅਪ੍ਰੈਲ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਦੀ ਅਗਵਾਈ ਹੇਠ ਓਪਨ ਐਂਡ ਡਿਸਟੈਂਸ ਲਰਨਿੰਗ (ਓਡੀਐਲ) ਡਾਇਰੈਕਟੋਰੇਟ ਲਈ ਨਵੀਂ ਵੈੱਬਸਾਈਟ ਲਾਂਚ ਕੀਤੀ ਗਈ ਹੈ। ਇਹ ਨਵੀਂ ਵੈੱਬਸਾਈਟ ਵਿਦਿਆਰਥੀਆਂ ਲਈ ਅਕਾਦਮਿਕ ਜਾਣਕਾਰੀ ਅਤੇ ਸੇਵਾਵਾਂ ਨੂੰ ਹੋਰ ਵਧੀਆ ਅਤੇ ਯੂਜ਼ਰ-ਫ੍ਰੈਂਡਲੀ ਬਣਾਉਣ ਦੇ ਉਦੇਸ਼ ਨਾਲ ਤਿਆਰ ਕੀਤੀ ਗਈ ਹੈ। ਇਸ ਵਿੱਚ ਡਿਸਟੈਂਸ ਐਜੂਕੇਸ਼ਨ ਕੋਰਸਾਂ, ਐਡਮਿਸ਼ਨ ਪ੍ਰਕਿਰਿਆ, ਇਲੀਜਿਬਿਲਿਟੀ, ਫੀਸ ਸਟ੍ਰਕਚਰ ਅਤੇ ਮਹੱਤਵਪੂਰਨ ਨੋਟੀਫਿਕੇਸ਼ਨਜ਼ ਬਾਰੇ ਪੂਰੀ ਜਾਣਕਾਰੀ ਉਪਲਬਧ ਹੈ।

ਵੈਬਸਾਈਟ ਨੂੰ ਲਾਂਚ ਕਰਨ ਮੌਕੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨੇ ਦੱਸਿਆ ਕਿ ਇਸ ਵੈੱਬਸਾਈਟ ਵਿੱਚ ਈ-ਲਰਨਿੰਗ ਮੈਨੇਜਮੈਂਟ ਸਿਸਟਮ (ਈ-ਐਲਐਮਐਸ) ਵੀ ਸ਼ਾਮਲ ਕੀਤਾ ਗਿਆ ਹੈ, ਜਿਸ ਰਾਹੀਂ ਵਿਦਿਆਰਥੀ ਸੈਲਫ ਲਰਨਿੰਗ ਮਟੀਰੀਅਲਜ਼ (ਐਸਐਲਐਮਜ਼), ਈ-ਬੁਕਸ, ਆਨਲਾਈਨ ਸਟਡੀ ਕੰਟੈਂਟ ਅਤੇ ਰਿਕਾਰਡਡ ਵੀਡੀਓ ਲੈਕਚਰਜ਼ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਹਨ। ਇਸ ਨਾਲ ਵਿਦਿਆਰਥੀ ਘਰ ਬੈਠੇ ਕਿਸੇ ਵੀ ਸਮੇਂ ਪੜ੍ਹਾਈ ਕਰ ਸਕਦੇ ਹਨ। ਇਹ ਰਾਹੀਂ ਅਕਾਦਮਿਕ ਸ਼ਡਿਊਲ, ਨੋਟਿਸ ਅਤੇ ਇਗਜ਼ਾਮੀਨੇਸ਼ਨ ਸੰਬੰਧੀ ਜਾਣਕਾਰੀ ਵੀ ਨਿਯਮਿਤ ਅਪਡੇਟ ਹੋਵੇਗੀ।

ਡੀਨ ਅਕਾਦਮਿਕ ਮਾਮਲੇ, ਪ੍ਰੋ. (ਡਾ.) ਹਰਵਿੰਦਰ ਸਿੰਘ ਸੈਣੀ ਨੇ ਦੱਸਿਆ ਕਿ ਸਮੇਂ ਕਰੀਬ 2700 ਵਿਦਿਆਰਥੀ ਯੂਨੀਵਰਸਿਟੀ ਦੇ ਵੱਖ-ਵੱਖ ਓਡੀਐਲ ਅਤੇ ਆਨਲਾਈਨ ਪ੍ਰੋਗਰਾਮਜ਼ ਵਿੱਚ ਦਾਖਲ ਹਨ। ਇਸ ਮੌਕੇ ਰਜਿਸਟਰਾਰ, ਪ੍ਰੋ. ਕੇ.ਐਸ. ਚਾਹਲ, ਡੀਨ ਕਾਲਜ ਵਿਕਾਸ ਕੌਂਸਲ, ਡਾ. ਸਰੋਜ ਅਰੋੜਾ, ਡਾਇਰੈਕਟਰ ਓਡੀਐਲ ਅਤੇ ਆਨਲਾਈਨ ਸਟੱਡੀਜ਼, ਡਾ. ਸੁਭੀਤ ਕੁਮਾਰ ਜੈਨ, ਸੈਂਟਰ ਫਾਰ ਆਈ.ਟੀ. ਸਲਿਊਨਸ਼ਜ਼ ਦੇ ਡਾਇਰੈਕਟਰ, ਸ. ਤੀਰਥ ਸਿੰਘ ਤੋਂ ਇਲਾਵਾ ਹੋਰ ਸਟਾਫ ਮੈਂਬਰ ਹਾਜ਼ਰ ਸਨ।

ਵਾਈਸ ਚਾਂਸਲਰ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ 10 ਡਿਗਰੀ ਕੋਰਸ—ਬੀਏ, ਬੀਬੀਏ, ਬੀ.ਲਿਬ, ਬੀਸੀਏ, ਬੀ.ਕਾਮ, ਐਮਬੀਏ, ਐਮਸੀਏ, ਐਮਏ (ਪੰਜਾਬੀ), ਐਮਏ (ਅੰਗਰੇਜ਼ੀ) ਅਤੇ ਐਮ.ਕਾਮ—ਦੇ ਨਾਲ 32 ਸਕਿੱਲ-ਅਧਾਰਿਤ ਅਤੇ ਇੰਡਸਟਰੀ-ਓਰੀਐਂਟਡ ਸਰਟੀਫਿਕੇਟ ਅਤੇ ਡਿਪਲੋਮਾ ਕੋਰਸ ਵੀ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚ ਆਰਟੀਫੀਸ਼ਲ ਇੰਟੈਲੀਜੈਂਸ ਐਂਡ ਮਸ਼ੀਨ ਲਰਨਿੰਗ, ਡਿਜਿਟਲ ਮਾਰਕੀਟਿੰਗ, ਸਿੱਖ ਧਰਮ ਨਾਲ ਜਾਣ-ਪਛਾਣ ਅਤੇ ਪੰਜਾਬੀ ਡਿਪਲੋਮਾ ਵਰਗੇ ਕੋਰਸ ਸ਼ਾਮਲ ਹਨ, ਜੋ ਕਿ ਯੂਜੀਸੀ-ਡੀਈਬੀ ਵੱਲੋਂ ਮਨਜ਼ੂਰਸ਼ੁਦਾ ਹਨ। ਉਨ੍ਹਾਂ ਕਿਹਾ ਕਿ ਕੋਰਸਾਂ ਦੀ ਫੀਸ ਕਾਫੀ ਸੰਤੁਲਿਤ ਰੱਖੀ ਗਈ ਹੈ ਤਾਂ ਜੋ ਵੱਧ ਤੋਂ ਵੱਧ ਵਿਦਿਆਰਥੀਆਂ ਤੱਕ ਉੱਚ ਸਿੱਖਿਆ ਪਹੁੰਚ ਸਕੇ। ਦਾਖਲਾ ਪ੍ਰਕਿਰਿਆ ਪੂਰੀ ਤਰ੍ਹਾਂ ਆਨਲਾਈਨ ਹੈ, ਜਿਸ ਨਾਲ ਵਿਦਿਆਰਥੀ ਘਰ ਬੈਠੇ ਹੀ ਰਜਿਸਟ੍ਰੇਸ਼ਨ ਤੋਂ ਲੈ ਕੇ ਰੋਲ ਨੰਬਰ ਤੱਕ ਦੀ ਪ੍ਰਕਿਰਿਆ ਪੂਰੀ ਕਰ ਸਕਦੇ ਹਨ।

ਡਾ. ਜੈਨ ਨੇ ਦੱਸਿਆ ਕਿ ਡਾਇਰੈਕਟੋਰੇਟ ਵੱਲੋਂ ਨਿਯਮਿਤ ਤੌਰ ’ਤੇ ਆਫਲਾਈਨ ਪਰਸਨਲ ਕਾਂਟੈਕਟ ਪ੍ਰੋਗਰਾਮ (ਪੀਸੀਪੀ) ਕਲਾਸਾਂ ਵੀ ਕਰਵਾਈਆਂ ਜਾਂਦੀਆਂ ਹਨ ਤਾਂ ਜੋ ਵਿਦਿਆਰਥੀਆਂ ਨੂੰ ਕਲਾਸਰੂਮ ਅਨੁਭਵ ਮਿਲ ਸਕੇ। ਯੂਜੀਸੀ ਦੇ ਨਿਯਮਾਂ ਅਨੁਸਾਰ ਵਿਦਿਆਰਥੀ ਇੱਕ ਸਮੇਂ ਦੋ ਪ੍ਰੋਗਰਾਮ—ਇੱਕ ਰੈਗੂਲਰ ਅਤੇ ਦੂਜਾ ਓਡੀਐਲ/ਆਨਲਾਈਨ—ਵੀ ਕਰ ਸਕਦੇ ਹਨ। ਜੁਲਾਈ 2026 ਸੈਸ਼ਨ ਲਈ ਓਡੀਐਲ ਕੋਰਸਾਂ ਦੇ ਐਡਮਿਸ਼ਨ 14 ਅਪ੍ਰੈਲ 2026 ਤੋਂ ਸ਼ੁਰੂ ਹੋ ਚੁੱਕੇ ਹਨ ਅਤੇ ਐਡਮਿਸ਼ਨ ਪੋਰਟਲ ਲਾਈਵ ਹੈ।

ਦਾਖਲਾ ਲੈਣ ਵਾਲੇ ਵਿਦਿਆਰਥੀ ਇਹ ਵੈੱਬਸਾਈਟ ’ਤੇ ਜਾ ਕੇ ਆਪਣੀ ਐਡਮਿਸ਼ਨ ਪ੍ਰਕਿਰਿਆ ਪੂਰੀ ਕਰ ਸਕਦੇ ਹਨ। ਹੋਰ ਜਾਣਕਾਰੀ ਲਈ ਵਿਦਿਆਰਥੀ ਓਪਨ ਐਂਡ ਡਿਸਟੈਂਸ ਲਰਨਿੰਗ ਡਾਇਰੈਕਟੋਰੇਟ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਿਖੇ ਸੰਪਰਕ ਕਰ ਸਕਦੇ ਹਨ ਜਾਂ ਵਟਸਐਪ ਨੰਬਰ +91-7696359389 ’ਤੇ ਸੰਪਰਕ ਵੀ ਕੀਤਾ ਜਾ ਸਕਦਾ ਹੈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button