Breaking NewsCrimeNewsPolice News
Trending
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਐਨ.ਡੀ.ਪੀ.ਐਸ ਐਕਟ ਦੇ 702 ਮੁਕੱਦਮਿਆਂ ਵਿੱਚ ਬ੍ਰਾਮਦ ਮਾਲ ਨਸ਼ਟ ਕੀਤਾ ਗਿਆ

ਅੰਮ੍ਰਿਤਸਰ,01 ਮਈ 2026 (ਸੁਖਬੀਰ ਸਿੰਘ,ਅਭਿਨੰਦਨ ਸਿੰਘ)
ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵਿੱਚ ਐਨ.ਡੀ.ਪੀ.ਐਸ ਐਕਟ ਅਧੀਨ ਦਰਜ਼ ਵੱਖ-ਵੱਖ ਮੁਕੱਦਮਿਆ ਵਿੱਚ ਬ੍ਰਾਮਦ ਮਾਲ ਨੂੰ ਨਸ਼ਟ ਕਰਨ ਲਈ ਨਿਯੁਕਤ ਡਰੱਗ ਡਿਸਪੋਜ਼ਲ ਕਮੇਟੀ, (ਚੇਅਰਮੈਨ), ਸ੍ਰੀ ਰਵਿੰਦਰ ਪਾਲ ਸਿੰਘ ਸੰਧੂ, ਪੀ.ਪੀ.ਐਸ, ਡੀ.ਸੀ.ਪੀ ਇੰਨਵੈਸਟੀਗੇਸ਼ਨ, ਅੰਮ੍ਰਿਤਸਰ, ਸ੍ਰੀ ਜਗਬਿੰਦਰ ਸਿੰਘ , ਪੀ.ਪੀ.ਐਸ, ਏ.ਡੀ.ਸੀ.ਪੀ, ਇਨਵੈਸਟੀਗੇਸ਼ਨ, ਅੰਮ੍ਰਿਤਸਰ ਅਤੇ ਸ੍ਰੀ ਹਰਮਿੰਦਰ ਸਿੰਘ, ਪੀ.ਪੀ.ਐਸ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ (ਮੈਬਰ) ਵੱਲੋਂ ਕੱਲ੍ਹ ਮਿਤੀ 30-04-2026 ਨੂੰ ਖੰਨਾ ਪੇਪਰ ਮਿੱਲ ਵਿੱਖੇ ਪੁੱਜ਼ ਕੇ ਆਪਣੀ ਦੇਖ-ਰੇਖ ਹੇਠ ਜਾਬਤੇ ਅਨੁਸਾਰ ਦਰਜ਼ ਐਨ.ਡੀ.ਪੀ.ਐਸ ਐਕਟ ਦੇ 702 ਮੁਕੱਦਿਆਂ ਵਿੱਚ ਬ੍ਰਾਮਦ ਮਾਲ ਨੂੰ ਬਾਇਲਰ ਵਿੱਚ ਪਾ ਕੇ ਨਸ਼ਟ ਕੀਤਾ ਗਿਆ। ਨਸ਼ਟ ਕੀਤੇ ਗਏ, ਮਾਲ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1. ਹੈਰੋਇੰਨ 7 ਕਿਲੋ, 218 ਗ੍ਰਾਮ,
2. ਨਸ਼ੀਲੇ ਕੈਪਸੂਲ 90,986,
3. ਨਸ਼ੀਲੀਆ ਗੋਲੀਆ 1,18,780
4. ਨਸ਼ੀਲਾ ਪਾਊਡਰ 29 ਕਿਲੋ 892 ਗ੍ਰਾਮ,
5. ਚਰਸ 75 ਕਿਲੋ 709 ਗ੍ਰਾਮ ,
6. ਭੂਕੀ 27 ਕਿਲੋ 740 ਗ੍ਰਾਮ,
7. ਸਮੈਕ 21 ਕਿਲੋ 957 ਗ੍ਰਾਮ,
8. ਗਾਂਜਾ 10 ਗ੍ਰਾਮ
9. ਇੰਜੈਂਕਸ਼ਨ1540
10. ਭੰਗ 591 ਗ੍ਰਾਮ.



