ਥਾਣਾ ਸੁਲਤਾਨਵਿੰਡ ਵੱਲੋਂ 02 ਪਿਸਟਲ ਜਿਹੜੇ ਇੱਕ 30 ਬੋਰ ਦਾ ਅਤੇ ਇੱਕ 32 ਬੋਰ ਦੇ ਪਿਸਟਲ ਅਤੇ 05 ਕਾਰਤੂਸ ਤੇ 96 ਗ੍ਰਾਮ ਹੈਰੋਇਨ ਬਰਾਮਦ

ਅੰਮ੍ਰਿਤਸਰ, 04 ਮਈ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਮੁੱਖ ਅਫਸਰ ਥਾਣਾ ਸੁਲਤਾਨਵਿੰਡ, ਅੰਮ੍ਰਿਤਸਰ, ਇੰਸਪੈਕਟਰ ਮੋਹਿਤ ਕੁਮਾਰ ਸਮੇਤ ਪੁਲਸ ਪਾਰਟੀ ਵੱਲੋਂ ਦੋ ਪਿਸਟਲ ਤੇ ਹੈਰੋਇਨ ਬਰਾਮਦ ਕਰਨ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ। ਜਾਣਕਾਰੀ ਸਾਂਝੀ ਕਰਦਿਆਂ ਏਡੀਸੀਪੀਸੀਟੀ ਵਨ ਸ੍ਰੀ ਵਿਸ਼ਾਲ ਜੀ ਸਿੰਘ ਨੇ ਦੱਸਿਆ ਕਿ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ ਜੀ ਦੀਆਂ ਹਿਦਾਇਤਾਂ ਤੇ ਏਸੀਪੀ ਪ੍ਰੀਤ ਇੰਦਰ ਸਿੰਘ ਦੀ ਨਿਗਰਾਨੀ ਹੇਠ ਮਾੜੇ ਅੰਸਰਾਂ ਦੇ ਉੱਤੇ ਨਕੇਲ ਕਸਦਿਆਂ ਹੋਇਆ ਇੱਕ ਬਹੁਤ ਹੀ ਨਟੋਰੀਅਸ ਕ੍ਰਿਮਿਨਲ ਜਿਸਦਾ ਨਾਮ ਹੈਪੀ ਸਿੰਘ ਉਰਫ ਹਰਪ੍ਰੀਤ ਜਿਹੜਾ ਕਿ ਮਜੀਠੇ ਥਾਣੇ ਦਾ ਪੁਰਾਣਾ ਰਹਿਣ ਵਾਲਾ ਹੈ, ਪਰ ਹੁਣ ਅਲਗੋ ਕੋਠੀ, ਖੇਮਕਰਨ ਜ਼ਿਲਾ ਤਰਨ ਤਾਰਨ ਦੇ ਏਰੀਏ ਵਿੱਚ ਰਹਿ ਰਿਹਾ ਨੂੰ ਕੁਝ ਦਿਨ ਪਹਿਲਾਂ ਕਾਬੂ ਕੀਤਾ ਤੇ ਇਸਦੇ ਕੋਲੋਂ 96 ਗ੍ਰਾਮ ਹੈਰੋਇਨ ਰਿਕਵਰ ਕੀਤੀ ਗਈ ਸੀ।
ਜਦੋਂ ਇਸਦੀ ਮਜੀਦ ਪੁੱਛਗਿੱਛ ਕੀਤੀ ਗਈ ਤਾਂ ਇਸਦੀ ਪੁਰਾਣੀ ਕ੍ਰਿਮਿਨਲ ਹਿਸਟਰੀ ਬਾਰੇ ਪਤਾ ਲੱਗਾ, ਇਸਦੇ ਖਿਲਾਫ 07 ਮੁਕਦਮੇ ਦਰਜ ਨੇ ਜਿਸ ਵਿੱਚ 302, 307 ਆਈਪੀਸੀ ਅਤੇ 05 NDPS Act ਦੇ ਮੁਕਦਮੇ ਦਰਜ ਹਨ।ਜਿਸ ਦੇ ਵਿੱਚ ਇਹ ਕਾਫੀ ਸਮਾਂ ਪਹਿਲਾਂ ਜੇਲ ਦੇ ਵਿੱਚ ਵੀ ਰਹਿ ਕੇ ਆਇਆ ਤੇ ਕਰੀਬ 08 ਮਹੀਨੇ ਪਹਿਲਾਂ ਇਹ ਜੇਲ ਤੋ ਬਾਹਰ ਆਇਆ ਸੀ, ਬਾਹਰ ਆਉਣ ਤੋਂ ਬਾਅਦ ਵੀ ਇਹਨੇ ਆਪਣਾ ਕ੍ਰਾਈਮ ਨੈਟਵਰਕ ਜਾਰੀ ਰੱਖਿਆ, ਉਸੇ ਦੌਰਾਨ ਹੀ ਇਸ ਦੇ ਦੋ ਮੁਕਦਮੇ ਇੱਕ 302 ਤੇ 307 IPC, ਅਤੇ 01 ਐਨਡੀਪੀਐਸ ਦਾ ਮੁਕਦਮਾ ਦਰਜ ਹੋਇਆ।
ਜੌ ਉਹਨਾਂ ਮੁਕਦਮਾ ਦੇ ਵਿੱਚ ਇਹ ਭਗੌੜਾ ਹੈ ਤੇ ਉਹਨਾਂ ਮੁਕਦਮਿਆਂ ਵਿੱਚ ਗ੍ਰਿਫਤਾਰੀ ਹੋਣੀ ਬਾਕੀ ਹੈ, ਇਹ ਤਿੰਨੇ ਮੁਕਦਮੇ ਜ਼ਿਲਾ ਤਰਨ ਤਾਰਨ ਨਾਲ ਸਬੰਧਿਤ ਹਨ। ਇਸਦੀ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਇਸ ਦੇ ਕੋਲੋਂ ਦੋ ਪਿਸਟਲ ਜਿਹੜੇ ਇੱਕ 30 ਬੋਰ ਦਾ ਅਤੇ ਇੱਕ 32 ਬੋਰ ਦੇ ਪਿਸਟਲ ਅਤੇ 05 ਕਾਰਤੂਸ ਵੀ ਬਰਾਮਦ ਕੀਤੇ ਗਏ।



