ਥਾਣਾ ਮਜੀਠਾ ਰੋਡ ਵੱਲੋਂ ਚੌਰੀ ਦੇ 05 ਮੋਟਰਸਾਈਕਲ ਤੇ 02 ਐਕਟੀਵਾ ਸਕੂਟੀ ਸਮੇਤ 01 ਕਾਬੂ

ਅੰਮ੍ਰਿਤਸਰ, 09 ਮਈ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਸਿਰੀਵਨਿੱਲਾ, ਏ.ਡੀ.ਸੀ.ਪੀ ਸਿਟੀ -2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗਗਨਦੀਪ ਸਿੰਘ ਏ.ਸੀ.ਪੀ ਨੋਰਥ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਾਕੇਸ਼ ਕੁਮਾਰ, ਮੁੱਖ ਅਫਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਏ.ਐਸ.ਆਈ ਅਵਤਾਰ ਸਿੰਘ ਵੱਲੋਂ ਇੱਕ ਵਿਅਕਤੀ ਪਾਸੋਂ 07 ਚੋਰੀਸ਼ੁਦਾ ਵਹੀਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਇਹ ਮੁਕੱਦਮਾਂ ਸਾਜਨਦੀਪ ਸਿੰਘ ਪਿੰਡ ਕਾਉਕੇ ਜਿਲਾ ਅੰਮ੍ਰਿਤਸਰ ਨੇ ਇੱਕ ਦਰਖਾਸਤ ਦਿੱਤੀ ਕਿ ਉਹ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਆਇਆ ਸੀ ਜਿਥੇ ਉਸਦਾ ਮੋਟਰਸਾਇਕ ਹੀਰੋ ਹਾਡਾ ਕੋਈ ਨਾ-ਮਲੂਮ ਚੋਰੀ ਕਰਕੇ ਲੈ ਗਿਆ।
ਪੁਲਿਸ ਪਾਰਟੀ ਵੱਲੋਂ ਮੁਕੱਦਮਾਂ ਦੀ ਤਫ਼ਤੀਸ਼ ਹਰ ਪਹਿਲੂ ਤੋਂ ਕਰਨ ਤੇ ਦੋਸ਼ੀ ਉਕਤ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ ਚੋਰੀ ਕੀਤਾ ਮੁਦਈ ਮੁੱਕਦਮਾ ਦੇ ਮੋਟਰਸਾਈਕਲ ਸਮੇਤ 06 ਹੋਰ ਵਹੀਕਲ ਬ੍ਰਾਮਦ ਕੀਤੇ ਗਏ । ਦੋਸ਼ੀ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਹੋਰ ਵਾਰਦਾਤਾ ਟਰੇਸ ਹੋਣ ਦੀ ਸ਼ੰਭਾਵਨਾ ਹੈ।



