
ਅੰਮ੍ਰਿਤਸਰ, 22 ਜੂਨ 2026 (ਮਨਜੀਤ ਸਿੰਘ, ਅਭਿਨੰਦਨ ਸਿੰਘ)
ਦਰਗਾਹ ਬਾਬਾ ਨੱਟ ਪੀਰ ਸਰਕਾਰ ਜੀ ਦਾ ਸਲਾਨਾ ਮੇਲਾ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ। ਇਹ ਮੇਲਾ 17- 18 ਜੂਨ ਨੂੰ ਮਨਾਇਆ ਗਿਆ।
17 ਜੂਨ ਵਾਲੇ ਦਿਨ ਸਮਾਜ ਸੇਵਕ ਕਮਲ ਕੁਮਾਰ ਵੱਲੋਂ ਬਾਬਾ ਜੀ ਦੀ ਮੇਂਹਦੀ ਦੀ ਡੋਰੀ ਰਸਮ ਮਨਾਈ ਗਈ। ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਮਾਜ ਸੇਵਕ ਕਮਲ ਕੁਮਾਰ ਦੀ ਦੇਖਰੇਖ ਹੇਠ ਸ਼ਾਹੀ ਅੰਦਾਜ਼ ਨਾਲ ਬਾਬਾ ਜੀ ਦੀ ਸ਼ੋਭਾ ਯਾਤਰਾ ਵੀ ਸਜਾਈ ਗਈ। ਜਿਸ ਵਿੱਚ ਅੰਮ੍ਰਿਤਸਰ ਦੇ ਅਤੇ ਵੱਖ-ਵੱਖ ਕਸਬਿਆਂ ਤੋਂ ਨਾਮੀ ਸ਼ਖਸ਼ੀਅਤਾਂ ਨੇ ਹਾਜਰੀ ਭਰੀ।
ਬਾਬਾ ਜੀ ਦੇ ਮੇਲੇ ਤੇ ਨਾਮੀ ਗਾਇਕਾਂ ਅਤੇ ਕਵਾਲਾਂ ਨੇ ਪਹੁੰਚ ਕੇ ਆਪਣੀ ਹਾਜਰੀ ਲਗਵਾਈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਮਲ ਕੁਮਾਰ ਨੇ ਦੱਸਿਆ ਕਿ ਦਰਗਾਹ ਬਾਬਾ ਨੱਟ ਪੀਰ ਸਰਕਾਰ ਜੀ ਦੇ ਸਾਲਾਨਾ ਮੇਲੇ ਵਿੱਚ ਨਤਮਸਤਕ ਹੋ ਕੇ ਬਾਬਾ ਜੀ ਦੇ ਪਾਵਨ ਦਰਸ਼ਨ ਕਰਨ ਅਤੇ ਆਸ਼ੀਰਵਾਦ ਪ੍ਰਾਪਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ।
ਇਸ ਪਵਿੱਤਰ ਅਵਸਰ ‘ਤੇ ਸਮੂਹ ਸੰਗਤ ਨਾਲ ਮਿਲਣ ਦਾ ਮੌਕਾ ਮਿਲਿਆ, ਜਿਸ ਨਾਲ ਮਨ ਨੂੰ ਅਤਿਅੰਤ ਖੁਸ਼ੀ ਅਤੇ ਆਤਮਿਕ ਸ਼ਾਂਤੀ ਪ੍ਰਾਪਤ ਹੋਈ।
ਬਾਬਾ ਜੀ ਦੇ ਚਰਨਾਂ ਵਿੱਚ ਅਰਦਾਸ ਕੀਤੀ ਕਿ ਉਹ ਆਪਣੀ ਮਿਹਰ ਭਰੀ ਨਜ਼ਰ ਸਦਾ ਸਭਨਾਂ ਉੱਤੇ ਬਣਾਈ ਰੱਖਣ, ਹਰ ਘਰ ਵਿੱਚ ਸੁੱਖ-ਸ਼ਾਂਤੀ, ਤੰਦਰੁਸਤੀ ਅਤੇ ਖੁਸ਼ਹਾਲੀ ਬਖ਼ਸ਼ਣ। ਨਾਲ ਹੀ ਪੰਜਾਬ ਵਿੱਚ ਆਪਸੀ ਪਿਆਰ, ਭਾਈਚਾਰਾ, ਏਕਤਾ ਅਤੇ ਅਮਨ-ਸ਼ਾਂਤੀ ਨੂੰ ਹੋਰ ਮਜ਼ਬੂਤ ਕਰਨ ਦੀ ਕਿਰਪਾ ਕਰਨ।
ਦਰਗਾਹ ਬਾਬਾ ਨੱਟ ਪੀਰ ਸਰਕਾਰ ਜੀ ਸਭਨਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਕਰਨ। ਬਾਬਾ ਜੀ ਦੇ ਮੇਲੇ ਤੇ ਆਈਆਂ ਹੋਈਆਂ ਸਮੂਹ ਸੰਗਤਾਂ ਨੂੰ ਕੌਂਸਲਰ ਸ੍ਰੀਮਤੀ ਨਿਤਾਸ਼ਾ ਗਿੱਲ,ਕਮਲ ਕੁਮਾਰ ਅਤੇ ਸਮੂਹ ਸਾਥੀਆਂ ਵੱਲੋਂ ਵਧਾਈ ਦਿੱਤੀ ਅਤੇ ਜੀ ਆਇਆ ਆਖਿਆ।



