AAPBreaking NewsNewsPolitical News
Trending

ਕਸ਼ਪ ਮਹਿਰਾ ਸਮਾਜ ਦਾ ਵੈਲਫੇਅਰ ਬੋਰਡ ਬਣਾਉਣ ਦੀ ਮੁਹਿੰਮ ਹੋਈ ਤੇਜ — ਰਾਜਾv

ਅੰਮ੍ਰਿਤਸਰ, 14 ਜੁਲਾਈ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਅਖਿਲ ਭਾਰਤੀਆ ਕਸ਼ਯਪ ਮਹਿਰਾ ਮਹਾਂਸੰਘ ਵੱਲੋਂ ਪੰਜਾਬ ਵਿਚਲੀ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਸਮੂਹ ਭਾਈਚਾਰਿਆਂ ਦੇ ਬਣਾਏ ਗਏ ਵੈਲਫੇਅਰ ਬੋਰਡ  ਦੀ ਸ਼ਲਾਘਾ ਕਰਦੇ ਹੋਏ ਕਸ਼ਯਪ ਮਹਾਸੰਘ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਹਰਜਿੰਦਰ ਸਿੰਘ ਰਾਜਾ ਵੱਲੋਂ ਪੰਜਾਬ ਸਰਕਾਰ ਦਾ ਅਤੇ ਆਮ ਆਦਮੀ ਪਾਰਟੀ ਦਾ ਅਤੇ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕੀਤਾ ਗਿਆ

ਕਸ਼ਯਪ ਮਹਿਰਾ ਮਹਾਸੰਘ ਵੱਲੋਂ ਆਪਣੇ ਸਮਾਜ ਦਾ ਵੈਲਫੇਅਰ ਬੋਰਡ ਬਣਾਉਣ ਦੀ ਪਿਛਲੇ ਦਿਨਾਂ ਤੋਂ ਪੰਜਾਬ ਸਰਕਾਰ ਪਾਸੋਂ ਪੁਰਜੋਰ ਮੰਗ ਕਰਦੇ ਹੋਏ ਇਸ ਸਬੰਧ ਵਿੱਚ ਪੰਜਾਬ ਸਰਕਾਰ ਦੇ ਵੱਖ ਵੱਖ ਵਿਧਾਇਕ ਅਤੇ ਸੰਬੰਧਿਤ ਕੈਬਨਟ ਮੰਤਰੀਆਂ ਨੂੰ ਕਸ਼ਯਪ ਮਹਿਰਾ ਸਮਾਜ ਦਾ ਵੈਲਫੇਅਰ ਬੋਰਡ ਬਣਾਉਣ ਲਈ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਜੀ ਦੇ ਨਾਮ ਦੇ ਮੰਗ ਪੱਤਰ  ਦਿੱਤੇ ਜਾ ਰਹੇ ਹਨ ਇਸੇ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਅੱਜ ਕਸ਼ਯਪ ਮਹਿਰਾ ਮਹਾਸੰਗ ਵੱਲੋਂ ਪੰਜਾਬ ਸਰਕਾਰ ਦੇ ਲੋਕ ਨਿਰਮਾਣ ਵਿਭਾਗ ਮੰਤਰੀ ਸਰਦਾਰ ਹਰਭਜਨ ਸਿੰਘ ਈਟੀਓ ਸਾਹਿਬ ਨੂੰ ਮਿਲ ਕੇ ਕਸ਼ਯਪ ਮਹਿਰਾ ਸਮਾਜ ਦਾ ਵੈਲਫੇਅਰ ਬੋਰਡ ਬਣਾਉਣ ਸਬੰਧੀ ਮੰਗ ਪੱਤਰ ਦਿੱਤਾ ਗਿਆ ਇਸ ਮੌਕੇ ਹਰਜਿੰਦਰ ਸਿੰਘ ਰਾਜਾ ਨੇ ਕੈਬਨਟ ਮੰਤਰੀ ਸਾਹਿਬ ਨੂੰ ਦੱਸਿਆ ਕਿ ਪੰਜਾਬ ਦੇ ਵਿੱਚ ਸਾਡੇ 40 ਲੱਖ ਦੀ ਜਨਸੰਖਿਆ ਹੈ ਅਤੇ ਏਨੇ ਵੱਡੇ ਭਾਈਚਾਰੇ ਨੂੰ ਅੱਖੋਂ ਪਰੋਖੇ ਨਾ ਕੀਤਾ ਜਾਵੇ ਕਿਉਂਕਿ ਇੰਨੇ ਵੱਡੇ ਵੋਟ ਬੈਂਕ ਵਾਲੇ ਭਾਈਚਾਰੇ ਨੂੰ ਆਪਣੇ ਨਾਲ ਜੋੜਦੇ ਹੋਏ ਇਸ ਇੰਨੇ ਵੱਡੇ ਵੋਟ ਬੈਂਕ ਦਾ ਲਾਭ ਉਠਾਇਆ ਜਾਵੇ ਰਾਜਾ ਨੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਪਾਸੋਂ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਪਾਸੋਂ ਆਸ ਕਰਦੇ ਹਾਂ ਕਿ ਜਿਸ ਤਰ੍ਹਾਂ ਉਹਨਾਂ ਨੇ ਪੰਜਾਬ ਵਿਚਲੇ ਬਾਕੀ ਭਾਈਚਾਰਿਆਂ ਨੂੰ ਮਾਣ ਸਤਿਕਾਰ ਦਿੰਦੇ ਹੋਏ ਉਹਨਾਂ ਦੇ ਵੈਲਫੇਅਰ ਬੋਰਡ ਬਣਾਏ ਹਨ ਇਸੇ ਤਰ੍ਹਾਂ ਕਸ਼ਅਪ ਮਹਿਰਾ ਸਮਾਜ ਦੇ ਏਨੇ ਵੱਡੇ ਵੋਟ ਬੈਂਕ ਵਾਲੇ ਭਾਈਚਾਰੇ ਦਾ ਵੀ ਵੈਲਫੇਅਰ ਬੋਰਡ ਬਣਾ ਕੇ ਸਾਡੇ ਸਮਾਜ ਦੇ ਬੰਦਿਆਂ ਨੂੰ ਸਰਕਾਰ ਦੇ ਵਿੱਚ ਹਿੱਸੇਦਾਰੀਆਂ ਦਿੱਤੀਆਂ ਜਾਣ ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ  ਈਟੀਓ ਸਾਹਿਬ ਨੇ ਵਿਸ਼ਵਾਸ ਦਵਾਇਆ ਕਿ ਮੈਂ ਤੁਹਾਡੇ ਸਮਾਜ ਦੁਆਰਾ ਦਿੱਤਾ ਗਿਆ ਇਹ ਮੰਗ ਪੱਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਦੇ ਕੋਲ ਲੈ ਕੇ ਜਾਵਾਂਗਾ ਅਤੇ ਸਿਫਾਰਸ਼ ਕਰਾਂਗਾ ਕਿ ਜਲਦੀ ਤੋਂ ਜਲਦੀ ਪੰਜਾਬ ਸਰਕਾਰ ਕਸ਼ਯਪ ਮਹਿਰਾ ਵੈਲਫੇਅਰ ਬੋਰਡ ਬਣਾ ਕੇ ਇਸ ਭਾਈਚਾਰੇ ਨੂੰ ਬਣਦਾ ਮਾਣ ਸਤਿਕਾਰ ਦੇਵੇ ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਖਦੇਵ ਰਾਜ ਪਹਿਲਵਾਨ, ਜਸਪਾਲ ਸਿੰਘ ਪਟਨਾ, ਬਲਦੇਵ ਸਿੰਘ ਪ੍ਰਧਾਨ ,ਗੁਰਦੀਪ ਸਿੰਘ ਲਾਲੀ ,ਸੁਖਵਿੰਦਰ ਸਿੰਘ ਬਾਊ ਆਦਿ ਸਾਥੀ ਵੀ ਹਾਜ਼ਰ ਸਨ

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button