Breaking NewsNews
Trending

ਜਿਲ੍ਹਾ ਪ੍ਰਸ਼ਾਸਨ ਵੱਲੋਂ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ ਸਨਮਾਨਿਤ

ਅੰਮ੍ਰਿਤਸਰ, 17 ਅਗਸਤ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਜ਼ਿਲ੍ਹੇ ਦੇ ਸਕੂਲ ਮੁੱਖੀਆਂ,ਸਮਾਜ ਸੇਵੀਆ,ਖੇਡ ਪ੍ਰੇਮੀਆਂ ਅਤੇ ਹੋਰ ਪ੍ਰਸਿੱਧ ਸਖ਼ਸ਼ੀਅਤਾਂ ਨੂੰ ਇਕ ਮੰਚ ‘ਤੇ ਖੜ੍ਹੇ ਕਰ ਕੇ ਪਿੱਛਲੇ ਡੇਢ ਦਹਾਕੇ ਤੋਂ “ਬੇਟੀ ਬਚਾਓ,ਬੇਟੀ ਪੜ੍ਹਾਓ” ਦੇ ਨਾਅਰੇ ਹੇਠ ਭਰੂਣ ਹੱਤਿਆ ਖ਼ਿਲਾਫ ਅਵਾਜ ਬੁਲੰਦ ਕਰਕੇ (ਇੰਡੀਆ ਬੁੱਕ ਵਿੱਚ ਆਪਣਾ ਨਾਂਅ ਦਰਜ਼ ਕਰਨ ਤੋਂ ਕਰਨ ਅਤੇ ਮਹਿਲਾਵਾਂ ਅਤੇ ਧੀਆਂ ਦੇ ਹੱਕ ‘ਚ ਹਾਅ ਦਾ ਨਾਅਰਾ ਮਾਰਣ ਵਾਲੀ ਅਤੇ ਸਮਾਜ ਸੇਵਾ ਦੇ ਖੇਤਰ ‘ਚ ਵਿਲੱਖਣ ਪਛਾਣ ਬਣਾ ਕੇ ਕੌਮੀ, ਰਾਜ ਅਤੇ ਜ਼ਿਲ੍ਹਾ ਪੱਧਰੀ ਐਵਾਰਡ ਪ੍ਰਾਪਤ ਕਰਨ ਵਾਲੀ ਪੰਜਾਬ ਦੀ ਨਾਮਵਰ ਸਮਾਜ ਸੇਵੀ ਸੰਸਥਾ “ਮਾਣ ਧੀਆਂ ‘ਤੇ” ਸਮਾਜ ਭਲਾਈ ਸੋਸਾਇਟੀ (ਰਜਿ) ਅਤੇ ਸਰਹੱਦ-ਏ-ਪੰਜਾਬ ਸਪੋਰਟਸ ਕਲੱਬ (ਰਜਿ) ਅੰਮ੍ਰਿਤਸਰ ਦੇ ਪ੍ਰਧਾਨ ਅਤੇ ਪ੍ਰਸਿੱਧ ਸਮਾਜ ਸੇਵਕ ਗੁਰਿੰਦਰ ਸਿੰਘ ਮੱਟੂ (ਇੰਡੀਆ ਬੁੱਕ ਰਿਕਾਰਡ ਹੋਲਡਰ) ਨੂੰ 80ਵੇਂ ਅਜ਼ਾਦੀ ਦਿਵਸ ਮੌਕੇ ਜਿਲ੍ਹਾ ਪ੍ਰਸ਼ਾਸਨ ਵੱਲੋਂ ਪਿੱਛਲੇ 25 ਸਾਲ ਦੌਰਾਨ ਖੇਡਾਂ ਨੂੰ ਪ੍ਰਮੋਟ ਕਰਨ ਅਤੇ ਸਮਾਜ ਸੇਵਾ ਵਿੱਚ ਬੇਹਤਰੀਨ ਸੇਵਾਵਾਂ ਪ੍ਰਦਾਨ ਕਰਨ ਸਦਕਾ ਸ਼੍ਰੀ ਅਮਨ ਅਰੋੜਾ (ਕੈਬਿਨੇਟ ਮੰਤਰੀ ਪੰਜਾਬ),ਡੀਸੀ ਅੰਮ੍ਰਿਤਸਰ ਸ. ਦਲਵਿੰਦਰ ਸਿੰਘ,ਪੁਲਿਸ ਕਮਿਸ਼ਨਰ ਸ. ਹਰਮਨਬੀਰ ਸਿੰਘ ਗਿੱਲ, ਐਸਡੀਐਮ ਗੁਰਮਿੰਦਰ ਸਿੰਘ,ਐਸਡੀਐਮ ਅਲਕਾ ਕਾਲੀਆ ਵੱਲੋਂ ਜਿਲ੍ਹਾ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ I ਇਸ ਮੌਕੇ ਪ੍ਰਧਾਨ ਗੁਰਿੰਦਰ ਸਿੰਘ ਮੱਟੂ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਭਰੂਣ ਹੱਤਿਆ ਖ਼ਿਲਾਫ਼ ਚਲਾਈ ਗਈ ਹਸਤਾਖ਼ਰ ਮੁਹਿੰਮ ਵਿੱਚ 148 ਸਕੂਲਾਂ-ਕਾਲਜਾਂ ਦੇ 1 ਲੱਖ 3 ਹਜਾਰ 209 ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਗਿਆ ਅਤੇ ਏਸ਼ੀਆ ਬੁੱਕ ਆਫ਼ ਰਿਕਾਰਡ ਵਿੱਚ ਦਰਜ਼ ਹੋਇਆ ਹੈ I ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਸਰਪ੍ਰਸਤ ਰਾਜੇਸ਼ ਸ਼ਰਮਾ (ਪੀਸੀਐਸ), ਚੇਅਰਮੈਨ ਹਰਦੇਸ਼ ਸ਼ਰਮਾ,ਵਾਇਸ ਚੇਅਰਮੈਨ ਮਖਤੂਲ ਸਿੰਘ ਔਲਖ,ਵਾਇਸ ਚੇਅਰਮੈਨ ਗੁਰਵਿੰਦਰ ਸਿੰਘ ਢਿੱਲੋਂ (ਯੂਕੇ),ਸੀ. ਮੀਤ ਪ੍ਰਧਾਨ ਨਿਰਵੈਰ ਸਿੰਘ ਸਰਕਾਰੀਆ,ਮੀਤ ਪ੍ਰਧਾਨ ਜੀਤ ਸਲੂਜਾ, ਐਡਵੋਕੇਟ ਅਜੈ ਕੁਮਾਰ ਵਰਮਾਨੀ,ਡਾ.ਮੰਗਲ ਸਿੰਘ ਕਿਸ਼ਨਪੁਰੀ, ਨਿਰਵੈਰ ਸਿੰਘ,ਪ੍ਰਿੰ. ਰਾਜੇਸ਼ ਪ੍ਰਭਾਕਰ,ਗੁਰਦੇਵ ਸਿੰਘ ਮਾਹਲ,ਕੰਵਲਜੀਤ ਕੌਰ ਟੀਨਾ,ਸੀਮਾ ਚੋਪੜਾ, ਨਰਿੰਦਰ ਕੌਰ,ਕਰਮਜੀਤ ਕੌਰ ਜੱਸਲ,ਬਲਦੇਵ ਰਾਜ,ਜਗਜੀਤ ਕੌਰ
ਰਾਜਵੰਤ ਕੌਰ,ਪ੍ਰਿੰ.ਚਾਂਦ ਪੁਸਕਰਨਾ,ਪ੍ਰਿੰ.ਅਮਨਦੀਪ ਕੌਰ,ਵਿਜੈ ਭਾਟੀਆ, ਯੋਧਾ ਸਿੰਘ,ਜਸਵਿੰਦਰ ਸਿੰਘ,ਮਨਦੀਪ ਸਿੰਘ, ਅਵਤਾਰ ਸਿੰਘ ਬਿੱਟੂ, ਬਲਜੀਤ ਕੌਰ ਦਿਲਬਾਗ ਰਾਏ,ਮਨਪ੍ਰੀਤ ਕੌਰ, ਬਲਕਾਰ ਸਿੰਘ,ਰੋਹਿਨੀ ਭਰਾਦਵਾਜ,ਸਾਹਿਲ ਅਮਨਦੀਪ ਕੌਰ, ਇਕਬਾਲ ਸਿੰਘ ਰੰਧਾਵਾ, ਪ੍ਰਿੰ.ਅਨੀਤਾ ਬੱਤਰਾ, ਬਚਨ ਸਿੰਘ,ਵਿਸ਼ਾਲ ਕਾਲੀਆਂ,ਵੀਨਾ ਮੱਟੂ, ਨਰਿੰਦਰ ਸਿੰਘ, ਦਮਨਪ੍ਰੀਤ ਕੌਰ ਅਤੇ
ਬਲਜਿੰਦਰ ਸਿੰਘ, ਹਰਪ੍ਰੀਤ ਕੌਰ,ਸੁਲਤਾਨ ਸਿੰਘ ਅਤੇ ਮਨਿੰਦਰ ਸਿੰਘ ਦੇ ਨਾਂਅ ਸ਼ਾਮਿਲ ਹਨ  I

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button