Breaking NewsNews
Trending

ਐੱਸ.ਡੀ.ਐੱਮ. ਤੇ ਪੁਲਿਸ ਦੇ ਭਰੋਸੇ ਮਗਰੋਂ ਭੁੱਖ ਹੜਤਾਲ ਸੋਮਵਾਰ ਤੱਕ ਮੁਲਤਵੀ

ਅੰਮ੍ਰਿਤਸਰ, 29 ਅਗਸਤ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਬਾਬਾ ਜੀਵਨ ਸਿੰਘ ਜੀ ਦੇ ਜਨਮ ਦਿਹਾੜੇ ’ਤੇ ਸਰਕਾਰੀ ਛੁੱਟੀ ਦੀ ਮੰਗ ਨੂੰ ਲੈ ਕੇ ਬਸਪਾ (ਅੰਬੇਡਕਰ) ਪਾਰਟੀ ਦੇ ਪੰਜਾਬ ਪ੍ਰਧਾਨ ਕੰਵਲਜੀਤ ਸਿੰਘ ਸਹੋਤਾ ਵੱਲੋਂ ਰੱਖੀ ਜਾਣ ਵਾਲੀ ਭੁੱਖ ਹੜਤਾਲ ਐੱਸ.ਡੀ.ਐੱਮ. ਅਤੇ ਪੁਲਿਸ ਅਧਿਕਾਰੀਆਂ ਦੇ ਭਰੋਸੇ ਮਗਰੋਂ ਸੋਮਵਾਰ ਤੱਕ ਮੁਲਤਵੀ ਕਰ ਦਿੱਤੀ ਗਈ।

ਭੰਡਾਰੀ ਪੁਲ ’ਤੇ ਪਹੁੰਚੇ ਸਹੋਤਾ ਨੂੰ ਵੱਖ-ਵੱਖ ਸੰਗਠਨਾਂ ਦੇ ਆਗੂਆਂ ਨੇ ਸਮਰਥਨ ਦਿੱਤਾ। ਮੀਡੀਆ ਇੰਚਾਰਜ ਸੁਖਦੀਪ ਸਿੰਘ ਬੱਲ ਨੇ ਕਿਹਾ ਕਿ ਸਰਕਾਰਾਂ ਚੋਣਾਂ ਸਮੇਂ ਸਮਾਜ ਤੋਂ ਵੋਟਾਂ ਮੰਗਦੀਆਂ ਹਨ, ਪਰ ਬਾਅਦ ਵਿੱਚ ਲੋਕਾਂ ਦੀਆਂ ਮੰਗਾਂ ਨੂੰ ਅਣਗੌਲਿਆ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸੋਮਵਾਰ ਤੱਕ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਮਿਲਿਆ ਹੈ। ਜੇਕਰ ਮੀਟਿੰਗ ਨਾ ਹੋਈ ਤਾਂ ਮੰਗਲਵਾਰ ਤੋਂ ਭੰਡਾਰੀ ਪੁਲ ’ਤੇ ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਸ਼ੁਰੂ ਕੀਤੀ ਜਾਵੇਗੀ।

ਇਸ ਮੌਕੇ ਸਰਬਜੀਤ ਸਿੰਘ, ਗੁਰਵਿੰਦਰ ਸਿੰਘ ਮਿੰਟਾ, ਗੁਰਸਾਹਿਬ ਸਿੰਘ ਲਹੌਰੀਮੱਲ, ਹਰਦੀਪ ਸਿੰਘ ਖਾਲਸਾ, ਪਂਕਾ ਬੀਰਬਲ, ਬਿਕਰਮਜੀਤ ਸਿੰਘ ਵਾਲੀਆਂ, ਕੋਮਲ ਬੱਲ, ਵਿਸ਼ਾਲ ਰੰਧਾਵਾ, ਅਨੂਪ ਸਿੰਘ ਬੱਲ, ਸੁਖਦੇਵ ਸਿੰਘ ਸਮੇਤ ਵੱਖ-ਵੱਖ ਸੰਗਠਨਾਂ ਦੇ ਆਗੂ ਮੌਜੂਦ ਸਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button