Breaking NewsNews
Trending
ਸਰਪੰਚ ਦਲਜੀਤ ਸ਼ਾਹ ਅਤੇ ਸਤਨਾਮ ਸਿੰਘ ਗਿੱਲ ਨੇ ਵਿਧਾਇਕ ਤੱਕ ਕੀਤੀ ਪਹੁੰਚ , ਕਈ ਪ੍ਰੋਜੈਕਟਾਂ ਤੇ ਹੋਈ ਵਿਚਾਰ ਚਰਚਾ
ਸ਼ੁੱਧ ਪਾਣੀ ਦੀ ਸਪਲਾਈ ਯਕੀਂਨੀ ਬਣਾਉਂਣ ਲਈ ਵਿਧਾਇਕ ਨੇ ਦਿੱਤਾ ਦਖਲ ! ਕਈ ਦਿਨਾ ਤੋਂ ਸਰਕਾਰੀ ‘ਟੂਟੀ’ ਦਾ ਪਾਣੀ ਹੋਇਆ ਬੰਦ
ਅੰਮ੍ਰਿਤਸਰ/ਬਾਬਾ ਬਕਾਲਾ ਸਾਹਿਬ, 30 ਅਗਸਤ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਪਿੰਡ ਜੋਧੇ ‘ਚ ਸ਼ੁਰੂ ਕੀਤੇ ਵੱਖ ਵੱਖ ਪ੍ਰੋਜੈਕਟਾਂ ਤੇ ਵਿਚਾਰ ਚਰਚਾ ਕਰਨ ਲਈ ਗ੍ਰਾਮ ਪੰਚਾਇਤ ਪਿੰਡ ਜੋਧੇ ਤੇ ਸਰਪੰਚ ਸ ਦਲਜੀਤ ਸਿੰਘ ਸ਼ਾਹ ਅਤੇ ਮੈਂਬਰ ਗ੍ਰਾਮ ਸਭਾ ਸ ਸਤਨਾਮ ਸਿੰਘ ਗਿੱਲ (ਪ੍ਰਧਾਨ ਘੱਟ ਗਿਣਤੀ ਲੋਕ ਭਲਾਈ ਸੰਸਥਾ) ਨੇ ਬਾਬਾ ਬਕਾਲਾ ਸਾਹਿਬ ਤੋਂ ਹਲਕਾ ਵਿਧਾਇਕ ਸ੍ਰ ਦਲਬੀਰ ਸਿੰਘ ਟੌਂਗ ਨਾਲ ਮੁਲਾਕਾਤ ਕੀਤੀ।
ਇਸ ਮੀਟਿੰਗ ‘ਚ ਸਰਪੰਚ ਦਲਜੀਤ ਸਿੰਘ ਸ਼ਾਹ ਨੇ ਪਿੰਡ ਜੋਧੇ ਵਿਖੇ ਅਨੁਸੂਚਿਤ ਸਮੁਦਾਇ ਦੀਆਂ ਮੜ੍ਹੀਆਂ ਨੂੰ ਆਧੁਨਿਕ ਦਿੱਖ ਦੇਣ ਲਈ ਤਿਆਰ ਕੀਤੀ ਰੂਪ ਰੇਖਾ ਦਾ ਖਰੜਾ ਵਿਧਾਇਕ ਸਾਹਮਣੇ ਰੱਖਿਆ।
ਵਿਧਾਇਕ ਬਾਬਾ ਬਕਾਲਾ ਸ੍ਰ ਟੌਂਗ ਨੇ 56 ਸੀਸੀਟੀਵੀ ਕੈਮਰੇ ਪਿੰਡ ਜੋਧੇ ਦੇ ਵੱਖ ਵੱਖ ਪੁਅਇੰਟਾਂ ਤੇ ਲਗਾਉਂਣ ਲਈ ਤਿਆਰ ਕੀਤੀ ਰਿਪੋਰਟ ਤੇ ਵੀ ਚਰਚਾ ਕੀਤੀ ਅਤੇ ਬਣਦੀ ਰਾਸ਼ੀ ਪੰਚਾਇਤ ਦੇ ਸਪੱੁਰਦ ਕੀਤੀ।
ਅਨੁਸਚਿਤ ਜਾਤੀ ਦੀ ਸੰਘਣੀ ਵਸੋਂ ਦੇ ਗੰਦੇਂ ਪਾਣੀ ਦੇ ਨਿਕਾਸ ਨੂੰ ਲੈਕੇ ਪ੍ਰੋਜੈਕਟ ਜੋ ਕਿ ਨੇੜੇ ਭਵਿੱਖ ‘ਚ ਅਮਲ ‘ਚ ਲਿਆਂਦਾ ਜਾ ਰਿਹਾ ਹੈ ਦੇ ਬਾਰੇ ਵਿੱਚ ਵੀ ਚਰਚਾ ਕੀਤੀ।
ਗ੍ਰਾਮ ਸਭਾ ਦੇ ਮੈਂਬਰ ਸਤਨਾਮ ਸਿੰਘ ਗਿੱਲ ਅਤੇ ਸਰਪੰਚ ਸ ਦਲਜੀਤ ਸਿੰਘ ਸ਼ਾਹ ਨੇ ਬਾਬਾ ਬਕਾਲਾ ਦੇ ਵਿਧਾਇਕ ਸਠ ਦਲਬੀਰ ਸਿੰਘ ਟੌਂਗ ਦੇ ਧਿਆਨ ‘ਚ ਲਿਆਦਾ ਹੈ ਕਿ ਜਲ ਸਪਲਾਈ ਯੋਜਨਾ ਤਹਿਤ ਪਿੰਡ ਵਾਸੀਆਂ ਨੂੰ ਪੀਣ ਲਈ ਮਿਲਣ ਵਾਲਾ ਸ਼ੁੱਧ ਪਾਣੀ ਪਿਛਲੇ 4 ਹਫਤਿਆਂ ਤੋਂ ਲੋਕਾਂ ਨੂੰ ਨਹੀਂ ਮਿਲ ਸਕਿਆ ਹੈ।
ਉਨ੍ਹਾ ਨੇ ਵਿਧਾਇਕ ਨੂੰ ਲੋਕ ਹਿੱਤ ‘ਚ ਬੇਨਤੀ ਕੀਤੀ ਹੈ ਕਿ ਸ਼ੁੱਧ ਪਾਣੀ ਲੋਕਾਂ ਤੱਕ ਤੁਰੰਤ ਪੁੱਜਦਾ ਕਰਨ ਲਈ ਫੌਰੀ ਤੌਰ ਤੇ ਵਿਭਾਗੀ ਪੱਧਰ ਤੇ ਯਤਨ ਕੀਤੇ ਜਾਣ।
ਮੌਕੇ ਤੇ ਹੀ ਪਿੰਡ ਦੀ ਸ਼ਿਕਾਇਤ ਦਾ ਨਿਪਟਾਰਾ ਕਰਨ ਲਈ ਹਲਕਾ ਵਿਧਾਇਕ ਬਾਬਾ ਬਕਾਲਾ ਸ੍ਰ ਦਲਬੀਰ ਸਿੰੰਘ ਟੌਂਗ ਨੇ ਜਲ ਸਪਲਾਈ ਮਹਿਕਮੇਂ ਦੇ ਵੱਡੇ ਅਧਿਕਾਰੀ ਨੂੰ ਫੌਨ ਤੇ ਸਾਰੀ ਮੁਸ਼ਕਿਲ ਬਾਰੇ ਜਾਣਕਾਰੀ ਦਿੱਤੀ ਅਤੇ ਹਦਾਇਤ ਕੀਤੀ ਕਿ ਸਰਪੰਚ ਦਲਜੀਤ ਸਿੰਘ ਸ਼ਾਹ ਨਾਲ ਤਾਲਮੇਲ ਕਰਕੇ ਹਫਤੇ ਵਿੱਚ ਜਲ ਸਪਲਾਈ ਦੀ ਯੋਜਨਾ ਨੂੰ ਘਰ ਘਰ ਤੱਕ ਪਹੁੰਚਾਉਂਣ ਲਈ ਟੀਮ ਕੰਮ ਤੇ ਲਗਾ ਦਿੱਤੀ ਜਾਵੇ।
ਸਰਪੰਚ ਦਲਜੀਤ ਸਿੰਘ ਸ਼ਾਹ ਅਤੇ ਸਤਨਾਮ ਸਿੰਘ ਗਿੱਲ ਨੇ ਵਿਧਾਇਕ ਨੂੰ ਸੱਦਾ ਦਿੱਤਾ ਕਿ ਉ ਪਿੰਡ ‘ਚ ਸੱਥ ਵਿਖੇ ਲੋਕਾਂ ਦੀਆਂ ਮੁਸ਼ਕਿਲਾਂ ਸੁਣਨ ਦਾ ਪ੍ਰੋਗਰਾਮ ਉਲੀਕਣ। ਇਸ ਮੌਕੇ ਵਿਧਾਇਕ ਦੇ ਪੀਏ ਸ਼ਰ ਕਰਮਜੀਤ ਸਿੰਘ ਅਤੇ ਯੋਗਰਾਜ ਸਿੰਘ ਯੋਗੀ ਵੀ ਹਾਜਰ ਸਨ।



