
ਅੰਮ੍ਰਿਤਸਰ, 10 ਸਤੰਬਰ 2026 (ਅਭਿਨੰਦਨ ਸਿੰਘ , ਸਾਹਬ ਸਿੰਘ)
ਏ.ਐਸ.ਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ ਸਟਾਫ ਅੰਮ੍ਰਿਤਸਰ ਵੱਲੋਂ ਸਮੇਤ ਪੁਲਿਸ ਪਾਰਟੀ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਦਾ ਨਾਮ ਵਿਕਰਮ ਸਿੰਘ ਉਰਫ ਲਾਲੀ ਪੁੱਤਰ ਬਲਕਾਰ ਸਿੰਘ ਹੈ। ਜੋ ਕਿ ਢੀਂਗਰਾ ਕਲੋਨੀ ਰਾਮ ਤੀਰਥ ਰੋਡ ਗੋਂਸ਼ਾਬਾਦ ਥਾਣਾ ਕੰਬੋਜ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਿਸ ਉਪਰ ਮੁੱਕਦਮਾ ਨੰਬਰ 279 ਮਿਤੀ 16-10-2019 ਜੁਰਮ 457/380 IPC ਥਾਣਾ ਸਦਰ ਅੰਮ੍ਰਿਤਸਰ ਤਰੀਕ ਤੋਂ ਗੈਰਹਾਜ਼ਰ ਹੋਣ ਕਰਕੇ ਮਾਣਯੋਗ ਅਦਾਲਤ ਸ੍ਰੀ ਅਮਿਤ ਮੱਲ੍ਹਣ ਜੀ (ACJM/ASR ) ਵੱਲੋਂ ਮਿਤੀ 07-10-2023 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
ਭਗੌੜਾ ਨੰਬਰ 2 :- ਜਿਸ ਦਾ ਨਾਮ ਸੰਨੀ ਉਰਫ ਗੋਰੀ ਪੁੱਤਰ ਕਸ਼ਮੀਰ ਸਿੰਘ ਹੈ। ਜੋ ਕਿ ਮਕਾਨ ਨੰਬਰ 337 ਗਲੀ ਨੰਬਰ 6 ਸਾਹਮਣੇ ਜੋਸ਼ਨ ਹਸਪਤਾਲ ਮਕਬੂਲਪੁਰਾ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਿਸ ਉਪਰ ਮੁੱਕਦਮਾ ਨੰਬਰ 397 ਮਿਤੀ 26-11-2022 ਜੁਰਮ 336/506 IPC 25/54/59 ARMS ACT ਥਾਣਾ ਮਕਬੂਲਪੁਰਾ ਅੰਮ੍ਰਿਤਸਰ ਤਰੀਕ ਤੋਂ ਗੈਰਹਾਜ਼ਰ ਹੋਣ ਕਰਕੇ ਮਾਣਯੋਗ ਅਦਾਲਤ ਸ੍ਰੀ ਅਰੁਣ ਥਾਪਾ ਜੀ (JMIC/ASR ) ਵੱਲੋਂ ਮਿਤੀ 19-03-2026 ਨੂੰ ਇਸ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
ਮੁਕੱਦਮਾ ਨੰਬਰ :- 186 ਮਿਤੀ 28-07-2023 ਜੁਰਮ 279/337/338 IPC ਥਾਣਾ ਮਕਬੂਲਪੁਰਾ ਅਮ੍ਰਿੰਤਸਰ ਜੋ ਕਿ ਅਦਾਲਤ ਸ੍ਰੀ ਗਰੀਮਾ ਗੁਪਤਾ JMIC/ASR ਵਲੋਂ ਮਿਤੀ 01-06-2026 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
3.) CRM-3284/2025 ਵੱਲੋਂ ਮਮਤਾ ਉਰਫ ਕੀਰਤੀ ਬਰਖ਼ਿਲਾਫ਼ ਸਾਹਿਲ ਕੱਕੜ ਪੁੱਤਰ ਸਤਪਾਲ ਕੱਕੜ ਵਾਸੀ ਅਹਾਤਾ ਕੋਹਲੂ ਸ਼ੁਭਾਸ ਨਗਰ ਅੰਮ੍ਰਿਤਸਰ ਜੋ ਕਿ ਮਾਣਯੋਗ ਅਦਾਲਤ ਸ੍ਰੀ ਅਮਨ ਸ਼ਰਮਾਂ APJFC/ASR ਵੱਲੋਂ ਮਿਤੀ 15-09-2026 ਦਾ ਕੰਡੀਸ਼ਨਲ ਵਾਰੰਟ ਜਾਰੀ ਕੀਤਾ ਗਿਆ ਸੀ ਜਿਸਨੂੰ ਅੱਜ ਕਾਬੂ ਕਰਕੇ ਹਵਾਲੇ ਥਾਣਾ ਛੇਹਰਟਾ ਪੀ.ਓ ਸਟਾਫ ਅੰਮ੍ਰਿਤਸਰ ਵੱਲੋ ਅੱਜ ਮਿਤੀ 10-09-2026 ਨੂੰ ਕਾਮਯਾਬੀ ਹਾਸਿਲ ਕਰਦਿਆਂ ਉੱਕਤ ਮੁੱਕਦਮਿਆਂ ਵਿੱਚ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।



