Breaking NewsCrimeNewsPolice News
Trending

ਪੀ.ਓ ਸਟਾਫ ਅੰਮ੍ਰਿਤਸਰ ਵੱਲੋ ਭਗੌੜਾ ਦੋਸ਼ੀ ਕਾਬੂ

ਅੰਮ੍ਰਿਤਸਰ, 23 ਸਤੰਬਰ 2026: ਅਭਿਨੰਦਨ ਸਿੰਘ

ਏ.ਐਸ.ਆਈ ਹਰੀਸ਼ ਕੁਮਾਰ ਇੰਚਾਰਜ ਪੀ.ਓ ਸਟਾਫ ਅੰਮ੍ਰਿਤਸਰ ਵੱਲੋਂ ਸਮੇਤ ਪੁਲਿਸ ਪਾਰਟੀ ਭਗੌੜੇ ਦੋਸ਼ੀ ਨੂੰ ਗ੍ਰਿਫ਼ਤਾਰ ਕੀਤਾ ਗਿਆ। ਜਿਸ ਦਾ ਨਾਮ ਰਜਿੰਦਰ ਕਮਾਰ ਉਰਫ ਲਵਲੀ ਭੱਲਾ ਪੁੱਤਰ ਕਸ਼ਮੀਰ ਸਿੰਘ ਹੈ। ਜੋ ਕਿ ਮਕਾਨ ਨੰਬਰ 1581 ਗਲੀ ਨੰਬਰ 04 ਮੰਦਿਰ ਵਾਲੀ ਫੈਜਪੁਰਾ ਰਤਨ ਸਿੰਘ ਚੌਅੰਮ੍ਰਿਤਸਰ ਦਾ ਰਹਿਣ ਵਾਲਾ ਹੈ। ਜਿਸ ਉਪਰ ਮੁਕੱਦਮਾਂ ਨੰਬਰ 123 ਮਿਤੀ 23-03-2023 ਜੁਰਮ 42/52A Prison ACTਥਾਣਾ ਇਸਲਾਮਾਬਾਦ ਅੰਮ੍ਰਿਤਸਰ ਜੋ ਕਿ ਮਾਣਯੋਗ ਅਦਾਲਤ ਸ੍ਰੀ ਰੇਣੁਕਾ ਕਾਲਰਾ ਵਲੋਂ ਮਿਤੀ 24-08-2026 ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ ਜਿਸ ਨੂੰ ਪੀ.ਓ ਸਟਾਫ ਅੰਮ੍ਰਿਤਸਰ ਵੱਲੋ ਅੱਜ ਮਿਤੀ 23-09-2026 ਨੂੰ ਕਾਮਯਾਬੀ ਹਾਸਿਲ ਕਰਦਿਆਂ ਉੱਕਤ ਮੁੱਕਦਮੇ ਵਿੱਚ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button