AmritsarBreaking NewsCrimeE-PaperLIVE TVPunjab
Trending

ਏਡੀਜੀਪੀ ਟਰੈਫਿਕ ਪੰਜਾਬ ਵੱਲੋਂ ਸਿਟੀ ਪੁਲਿਸ, ਅੰਮ੍ਰਿਤਸਰ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 21 ਜਨਵਰੀ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਸ੍ਰੀ ਏ.ਐਸ ਰਾਏ, ਆਈਪੀਐਸ, ਏਡੀਜੀਪੀ ਟਰੈਫਿਕ ਪੰਜਾਬ ਅਤੇ ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈਪੀਐਸ, ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਕੀਤੇ ਗਏ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ । ਇਸ ਸਮੇਂ ਏਡੀਜੀਪੀ ਟਰੈਫਿਕ ਨੇ ਕਿਹਾ ਮਾਨਯੋਗ ਡੀਜੀਪੀ, ਪੰਜਾਬ ਜੀ ਦੀਆਂ ਹਿਦਾਇਤਾਂ ਤੇ  ਅੰਮ੍ਰਿਤਸਰ ਸਿਟੀ  ਵਿਜਿਟ ਕੀਤਾ ਹੈ,  ਅੱਜ ਦਾ ਇਹ ਵਿਜਿਟ ਦਾ ਮੁੱਖ ਮੰਤਵ 26 ਜਨਵਰੀ,  ਗਣਤੰਤਰ ਦਿਵਸ ਦੌਰਾਨ ਸੁਰੱਖਿਆ ਪ੍ਰਬੰਧਾਂ ਬਾਰੇ ਜਾਇਜਾ ਤੇ ਜਾਣਕਾਰੀ ਲੈਣ ਸਬੰਧੀ ਪੁਲਿਸ ਕਮਿਸ਼ਨਰ, ਅੰਮ੍ਰਿਤਸਰ ਸਮੇਤ ਅਫ਼ਸਰਾਂ ਨਾਲ ਬੈਠਕ ਕਰਕੇ ਸਿਕਿਉਰਿਟੀ ਅਰੇਂਜਮੈਂਟ ਬਾਰੇ ਡਿਸਕਸ ਕੀਤਾ ਅਤੇ ਡਿਸਕਸ਼ਨ ਤੋਂ ਬਾਅਦ ਗਰਾਊਂਡ ਤੇ ਜਾ ਕੇ  ਪੁਲਿਸ ਸਟੇਸ਼ਨ ਛੇਹਰਟਾ ਤੇ ਇਸਲਾਮਾਬਾਦ ਜਾ ਕੇ ਥਾਨਿਆਂ ਦੇ ਵਿੱਚ ਕੈਮਰੇ ਦਾ ਸਿਸਟਮ, ਥਾਣਿਆਂ ਦੇ ਸਕਸੈਸ ਕੰਟਰੋਲ ਦਾ ਸਿਸਟਮ ਚੈੱਕ ਕੀਤਾ ਗਿਆ।  ਇਹ ਚੈੱਕ ਕਰਨ ਤੋਂ ਬਾਅਦ ਗਾਂਧੀ ਗਰਾਊਂਡ ਚ ਸਿਕਿਉਰਟੀ ਅਰੇਂਜਮੈਂਟ ਦੇਖੇ ।  ਉਹਨਾਂ ਕਿਹਾ ਕਿ ਅੰਮ੍ਰਿਤਸਰ ਸਿਟੀ ਪੁਲਿਸ ਵੱਲੋਂ ਜੌ ਨਾਈਟ ਡੋਮੀਨੇਸ਼ਨ  ਆਪਰੇਸ਼ਨ ਚਲਾਏ ਜਾ ਰਹੇ ਨੇ ਉਹਨਾਂ ਬਾਰੇ ਜਾਣਕਾਰੀ ਹਾਸਿਲ ਕੀਤੀ, ਇਹਨਾਂ ਨਾਈਟ ਡੋਮੀਨੇਸ਼ਨਾਂ ਨੂੰ  ਕਮਿਸ਼ਨਰ ਪੁਲਿਸ ਅੰਮ੍ਰਿਤਸਰ, ਆਪ ਲੀਡ ਕਰਦੇ ਨੇ ਡੀਸੀਪੀ , ਏਡੀਸੀਪੀ ਏਸੀਪੀ ਤੇ ਪੁਲਿਸ ਫੋਰਸ ਵੱਲੋਂ ਬੜੀ ਤਨਦੇਹੀ ਨਾਲ ਡਿਊਟੀ ਕੀਤੀ ਜਾ ਰਹੀ ਹੈ। 26 ਜਨਵਰੀ ਗਣਤੰਤਰ ਦਿਵਸ ਲਈ ਆਪਾਂ ਪੂਰੀ ਤਿਆਰੀ ਰੱਖੀਏ । ਉਹਨਾਂ ਕਿਹਾ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਦਾ ਪਿਛਲੇ ਸਾਲ ਦਾ ਕਰਾਈਮ ਦੇਖਿਆ ਜਿਸ ਵਿੱਚ 128 ਕਿਲੋ ਹੈਰੋਇਨ ਦੀ ਬਰਾਮਦ ਕੀਤੀ ਗਈ ਹੈ ਜੋ ਕਿ ਬਹੁਤ ਵੱਡੀ ਉਪਲਬਧੀ ਹੈ। ਓਹਨਾ ਕਿਹਾ ਅਸੀਂ ਤਿਆਰ ਹਾਂ ਕੋਈ ਵੀ ਗਲਤ ਆਨਸਰ ਨੂੰ ਕੋਈ ਵੀ ਮਾੜਾ ਕੰਮ ਕਰਨ ਦੀ ਇੱਥੇ ਇਜਾਜ਼ਤ ਨਹੀਂ ਦਿੱਤੀ ਜਾਏਗ ਤੇ ਆਉਣ ਵਾਲਾ 26 ਜਨਵਰੀ ਦਾ ਦਿਹਾੜਾ ਖੁਸ਼ੀ ਨਾਲ ਮਨਾਇਆ ਜਾਏਗਾ। ਇਸ ਤੋਂ ਇਲਾਵਾ ਕਮਿਸ਼ਨਰਏਟ ਪੁਲਿਸ ਅੰਮ੍ਰਿਤਸਰ ਵੱਲੋਂ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਦੀ ਚੱਪੇ ਚੱਪੇ ਦੀ ਚੈਕਿੰਗ ਕੀਤੀ ਗਈ।

admin1

Related Articles

Back to top button