ਗੁਰੂ ਨਾਨਕ ਦੇਵ ਯੂਨੀਵਰਸਿਟੀ ‘ਚ ਬੌਧਿਕ ਸੰਪਤੀ ਅਧਿਕਾਰਾਂ ਬਾਰੇ ਵਰਕਸ਼ਾਪ ਦਾ ਆਯੋਜਨ
ਯੂਨੀਵਰਸਿਟੀ ਖੋਜ ਪੇਟੈਂਟਿੰਗ ਨੂੰ ਕੀਤਾ ਜਾਵੇਗਾ ਹੋਰ ਮਜ਼ਬੂਤ: ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 30 ਜਨਵਰੀ 2025 (ਸੁਖਬੀਰ ਸਿੰਘ,ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬੌਧਿਕ ਸੰਪਤੀ ਅਧਿਕਾਰ ਸੈੱਲ ਅਤੇ ਡੀਨ ਵਿਿਦਆਰਥੀ ਭਲਾਈ ਦੇ ਦਫ਼ਤਰ ਦੁਆਰਾ ਬੌਧਿਕ ਸੰਪਤੀ ਅਧਿਕਾਰਾਂ (ਆਈਪੀਆਰ) ਅਤੇ ਤਕਨਾਲੋਜੀ ਟ੍ਰਾਂਸਫਰ ‘ਤੇ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਾਸ਼ਣ ਦੇਣ ਲਈ ਭਾਰਤ ਸਰਕਾਰ ਤੋਂ ਤਜਰਬੇਕਾਰ ਬੌਧਿਕ ਸੰਪਤੀ ਅਤੇ ਤਕਨਾਲੋਜੀ ਟ੍ਰਾਂਸਫਰ ਪੇਸ਼ੇਵਰ ਡਾ. ਅਮਰੇਸ਼ ਪਾਂਡਾ ਵਿਸ਼ੇਸ਼ ਤੌਰ ‘ਤੇ ਯੂਨੀਵਰਸਿਟੀ ਪੁੱਜੇ ਸਨ। ਸੈਸ਼ਨ ਦਾ ਉਦੇਸ਼ ਵੱਖ-ਵੱਖ ਹਿੱਸੇਦਾਰਾਂ ਵਿੱਚ ਬੌਧਿਕ ਸੰਪਤੀ ਦੀ ਸੁਰੱਖਿਆ ਦੀ ਮਹੱਤਤਾ ਅਤੇ ਭਾਰਤ ਵਿੱਚ ਇਸਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।
ਡਾ. ਪ੍ਰੀਤ ਮਹਿੰਦਰ ਸਿੰਘ ਬੇਦੀ, ਡੀਨ ਵਿਿਦਆਰਥੀ ਭਲਾਈ ਨੇ ਆਪਣੇ ਉਦਘਾਟਨੀ ਭਾਸ਼ਣ ਵਿਚ ਅੱਜ ਦੇ ਤੇਜ਼ੀ ਨਾਲ ਵਿਕਸਤ ਹੋ ਰਹੇ ਸੰਸਾਰ ਵਿੱਚ ਬੌਧਿਕ ਸੰਪਤੀ ਅਧਿਕਾਰਾਂ ਦੀ ਮਹੱਤਤਾ ਨੂੰ ਉਜਾਗਰ ਕਰਦਿਆਂ ਨਵੀਨਤਾ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਬੌਧਿਕ ਰਚਨਾਵਾਂ ਨੂੰ ਸਮਝਣ ਅਤੇ ਸੁਰੱਖਿਅਤ ਕਰਨ ਦੀ ਲੋੜ ‘ਤੇ ਵੀ ਜ਼ੋਰ ਦਿੱਤਾ। ਸੈਸ਼ਨ ਵਿੱਚ 300 ਤੋਂ ਵੱਧ ਭਾਗੀਦਾਰਾਂ ਨੇ ਭਾਗ ਲਿਆ ਜਿਸ ਵਿੱਚ ਕਾਨੂੰਨ, ਜੀਵਨ ਵਿਿਗਆਨ, ਕਲਾ ਆਦਿ ਸਮੇਤ ਵੱਖ-ਵੱਖ ਖੇਤਰਾਂ ਦੇ ਫੈਕਲਟੀ, ਪੀ.ਐਚ.ਡੀ. ਵਿਦਵਾਨ ਅਤੇ ਪੋਸਟ ਗ੍ਰੈਜੂਏਟ ਵਿਿਦਆਰਥੀ ਸ਼ਾਮਲ ਸਨ।
ਸੈਸ਼ਨ ਤੋਂ ਬਾਅਦ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਨਾਲ ਹੋਈ ਇਕ ਵਿਸ਼ੇਸ਼ ਇਕੱਤਰਰਤਾ ਵਿਚ ਵਾਈਸ ਚਾਂਸਲਰ ਨੇ ਕਿਹਾ ਕਿ ਖੋਜ ਕਾਰਜ ਦਾ ਖੇਤਰ ਯੂਨੀਵਰਸਿਟੀ ਦਾ ਧੁਰਾ ਹੈ ਅਤੇ ਯੂਨੀਵਰਸਿਟੀ ਦੇੇ ਵਿਿਗਆਨੀਆਂ, ਵਿਦਵਾਨਾਂ ਅਤੇ ਖੋਜਕਾਰਾਂ ਵੱਲੋਂ ਕੀਤੀਆਂ ਜਾਂਦੀਆਂ ਖੋਜਾਂ ਨੂੰ ਬੌਧਿਕ ਸੰਪਤੀ ਅਧਿਕਾਰਾਂ ਪ੍ਰਤੀ ਹੋਰ ਵਿਸ਼ੇਸ਼ ਧਿਆਨ ਦਿੰਦੇ ਹੋਏ ਹੋਰ ਵੱਧ ਤੋਂ ਵੱਧ ਖੋਜਾਂ ਨੂੰ ਪੇਟੈਂਟ ਕਰਵਾਉਣ ਦੇ ਯਤਨ ਆਰੰਭੇ ਜਾਣਗੇ।
ਉਨ੍ਹਾਂ ਕਿਹਾ ਕਿ ਇਸ ਖੇਤਰ ਦੀਆਂ ਗੁੰਝਲਾਂ ਨੂੰ ਸਮਝਣ ਅਤੇ ਇਸ ਵਿਚ ਹੋਰ ਅੱਗੇ ਵਧਣ ਲਈ ਸਰਕਾਰੀ ਸਹਾਇਤਾ ਦੀ ਬਹੁਤ ਜ਼ਰੂਰਤ ਹੈ। ਉਨ੍ਹਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਅਜਿਹਾ ਸਹਿਯੋਗ ਖੋਜਕਰਤਾਵਾਂ ਨੂੰ ਪ੍ਰਭਾਵਸ਼ਾਲੀ ਨਤੀਜੇ ਪੈਦਾ ਕਰਨ ਦੇ ਯੋਗ ਬਣਾਏਗਾ ਜੋ ਸਮਾਜਿਕ ਤਰੱਕੀ ਅਤੇ ਨਵੀਨਤਾ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਜਾ ਸਕੇ। ਇਸ ਇਕੱਤਰਤਾ ਵਿਚ ਡਾ. ਅਮਰੇਸ਼ ਪਾਂਡਾ ਅਤੇ ਪ੍ਰੋ. ਪ੍ਰੀਤ ਮੋਹਿੰਦਰ ਸਿੰਘ ਬੇਦੀ ਹਾਜ਼ਰ ਸਨ ਜਿਸ ਦੀ ਚਰਚਾ ਦਾ ਕੇਂਦਰ ਯੂਨੀਵਰਸਿਟੀ ਦੇ ਖੋਜ ਪ੍ਰੋਜੈਕਟਾਂ ਲਈ ਪੇਟੈਂਟਿੰਗ ਯਤਨਾਂ ਨੂੰ ਵਧਾਉਣ ‘ਤੇ ਸੀ।
ਬੁਲਾਰੇ ਡਾ. ਅਮਰੇਸ਼ ਪਾਂਡਾ ਨੇ ਬੌਧਿਕ ਸੰਪਤੀ ਅਧਿਕਾਰਾਂ ਅਤੇ ਮੌਜੂਦਾ ਵਿਸ਼ਵਵਿਆਪੀ ਦ੍ਰਿਸ਼ਟੀਕੋਣ ਵਿੱਚ ਉਨ੍ਹਾਂ ਦੀ ਮਹੱਤਤਾ ਬਾਰੇ ਸੰਖੇਪ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੌਧਿਕ ਸੰਪਤੀ ਮਨੁੱਖੀ ਬੁੱਧੀ ਦੀਆਂ ਅਮੂਰਤ ਰਚਨਾਵਾਂ, ਜਿਵੇਂ ਕਿ ਕਾਢਾਂ, ਸਾਹਿਤਕ ਅਤੇ ਕਲਾਤਮਕ ਰਚਨਾਵਾਂ, ਪ੍ਰਤੀਕ, ਨਾਮ, ਡਿਜ਼ਾਈਨ, ਆਦਿ ਨੂੰ ਕਿਵੇਂ ਦਰਸਾਉਂਦੀ ਹੈ ਅਤੇ ਵੱਖ-ਵੱਖ ਕਿਸਮਾਂ ਦੇ ਆਈਪੀਆਰ ਅਤੇ ਕਾਪੀਰਾਈਟ, ਟ੍ਰੇਡਮਾਰਕ ਆਦਿ ਬਾਰੇ ਚਰਚਾ ਕੀਤੀ।
ਉਨ੍ਹਾਂ ਪੇਟੈਂਟ ਅਰਜ਼ੀ ਤਿਆਰ ਕਰਨ ਅਤੇ ਫਾਈਲ ਕਰਨ ਦੀ ਪੂਰੀ ਪ੍ਰਕਿਿਰਆ ਬਾਰੇ ਦਸਦਿਆਂ ਦਾਅਵਿਆਂ ਸਮੇਤ ਪੇਟੈਂਟ ਵਿਸ਼ੇਸ਼ਤਾਵਾਂ ਦਾ ਖਰੜਾ ਤਿਆਰ ਕਰਨ ‘ਤੇ ਇੱਕ ਵਿਹਾਰਕ ਅਭਿਆਸ ਵੀ ਪੇਸ਼ ਕੀਤਾ। ਵਰਕਸ਼ਾਪ ਦੇ ਕੋਆਰਡੀਨੇਟਰ ਡਾ. ਹਰਕਿਰਨਦੀਪ ਕੌਰ ਨੇ ਭਾਗੀਦਾਰਾਂ ਤੋਂ ਮਿਲੇ ਭਰਵੇਂ ਹੁੰਗਾਰੇ ਅਤੇ ਸਕਾਰਾਤਮਕ ਫੀਡਬੈਕ ਲਈ ਧੰਨਵਾਦ ਪ੍ਰਗਟ ਕਰਦਿਆਂ ਬੌਧਿਕ ਸੰਪਤੀ ਅਧਿਕਾਰਾਂ ਦੇ ਖੇਤਰ ਵਿੱਚ ਸਮਰੱਥਾ ਨਿਰਮਾਣ ਅਤੇ ਜਾਣਕਾਰੀ ਪ੍ਰਸਾਰ ਲਈ ਵਾਤਾਵਰਣ ਪ੍ਰਦਾਨ ਕਰਨ ਲਈ ਯੂਨੀਵਰਸਿਟੀ ਦੇ ਸਮਰਪਣ ‘ਤੇ ਜ਼ੋਰ ਦਿੱਤਾ।
