Breaking NewsCrimeNewsPolice News
Trending

ਥਾਣਾ ਮਜੀਠਾ ਰੋਡ,ਅੰਮ੍ਰਿਤਸਰ ਵੱਲੋਂ ਸ਼ਹਿਰ ਵਿੱਚ ਟੂਵਹੀਲਰ ਚੌਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਕੇ 05 ਚੌਰੀ ਦੀਆਂ ਐਕਟੀਵਾ ਤੇ 01 ਮੋਟਰਸਾਈਕਲ ਬ੍ਰਾਮਦ ਤੇ 02 ਮੁਲਜ਼ਮ ਕਾਬੂ

ਅੰਮ੍ਰਿਤਸਰ,23 ਮਾਰਚ 2026 (ਸੁਖਬੀਰ ਸਿੰਘ, ਅਭਿਨੰਦਨ ਸਿੰਘ)

ਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ, ਜੀ ਦੀਆਂ ਹਦਾਇਤਾਂ ਤੇ ਸ੍ਰੀ ਸੀਰੀਵਨਿੱਲਾ ਏ.ਡੀ.ਸੀ.ਪੀ ਸਿਟੀ-2, ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਤੇ ਸ੍ਰੀ ਗਗਨਦੀਪ ਸਿੰਘ ਏ.ਸੀ.ਪੀ ਨੋਰਥ,ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਕਟਰ ਰਣਜੀਤ ਸਿੰਘ ਧਾਲੀਵਾਲ, ਮੁੱਖ ਅਫਸਰ ਥਾਣਾ ਮਜੀਠਾ ਰੋਡ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ਵੱਲੋਂ ਟੂਵਹੀਲਰ ਚੌਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਕੇ 02 ਵਿਅਕਤੀਆਂ ਨੂੰ ਕਾਬੂ ਕਰਕੇ 05 ਐਕਟੀਵਾ ਤੇ 01 ਮੋਟਰਸਾਈਕਲ ਬ੍ਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ।

ਏ.ਐਸ.ਆਈ ਅਵਤਾਰ ਸਿੰਘ ਸਮੇਤ ਸਾਥੀ ਕਰਮਚਾਰੀ ਗਸ਼ਤ ਸਬੰਧੀ ਗੁਰੂ ਨਾਨਕ ਦੇਵ ਹਸਪਤਾਲ ਤੋਂ ਹਸਪਤਾਲ ਦੀ ਬੈਕ ਸਾਈਡ ਗੇਟ ਸਰਕੂਲਰ ਰੋਡ ਵੱਲ ਜਾ ਰਹੇ ਸੀ ਕਿ ਹੋਸਟਲ ਦੀ ਨਵੀਂ ਬਿਲਡਿੰਗ ਦੇ ਸਾਹਮਣੇ ਦੋ ਮੋਨੇ ਨੌਜਵਾਨ ਐਕਟਿਵਾ ਬਿਨਾਂ ਨੰਬਰੀ ਰੰਗ ਕਾਲਾ ਪਰ ਸਵਾਰ ਹੋ ਕੇ ਆਉਂਦੇ ਦਿਖਾਈ ਦਿੱਤੇ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਐਕਟਿਵਾ ਪਿੱਛੇ ਨੂੰ ਮੌੜਨ ਲੱਗੇ ਤਾਂ ਪੁਲਿਸ ਪਾਰਟੀ ਵੱਲੋਂ  ਕਾਬੂ ਕਰਕੇ ਪੁੱਛਗਿੱਛ ਕੀਤੀ ਜੋ ਐਕਟਿਵਾ ਸਵਾਰ ਨੇ ਦਸਿਆ ਕਿ ਇਹ ਐਕਟਿਵਾ ਚੋਰੀ ਕੀਤੀ ਹੈ।

ਫੜੇ ਗਏ ਮੁਲਜ਼ਮਾਂ ਦੀ ਪਛਾਣ

1) ਹਰਪਾਲ ਸਿੰਘ ਉਰਫ ਰਾਣਾ

2) ਕਰਨਪ੍ਰੀਤ ਸਿੰਘ ਉਰਫ ਕੰਨੂੰ

ਦੋਨੋਂ ਵਾਸੀ ਅੰਮ੍ਰਿਤਸਰ ਦਿਹਾਤੀ ਵੱਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਮੁਲਜ਼ਮਾਂ ਦਾ ਪਾਸੋਂ ਬਾਰੀਕੀਨਾਲ ਪੁੱਛਗਿੱਛ ਕਰਨ ਤੇ ਇਹਨਾਂ ਤੇ ਇਕਸ਼ਾਫ਼ ਤੇ 04 ਚੌਰੀ ਦੀਆਂ ਐਕਟੀਵਾ ਤੇ 01 ਚੌਰੀ ਦਾ ਮੋਟਰਸਾਈਕਲ ਹੋਰ ਬ੍ਰਾਮਦ ਕੀਤਾ ਗਿਆ। ਇਹਨਾਂ ਪਾਸੋਂ ਹੁਣ ਤੱਕ ਚੌਰੀ ਦੇ 05 ਐਕਟੀਵਾ ਤੇ 01 ਮੋਟਰਸਾਈਕਲ ਬ੍ਰਾਮਕ ਕੀਤੇ ਗਏ ਹਨ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button