Breaking NewsCrimeNewsPolice News
Trending
ਥਾਣਾ ਬੀ-ਡਵੀਜ਼ਨ,ਅੰਮ੍ਰਿਤਸਰ ਵੱਲੋਂ ਪੁਲਿਸ ਜਿਲ੍ਹਾ ਅੰਮ੍ਰਿਤਸਰ ਦਿਹਾਤੀ ਨੂੰ ਲੋੜੀਂਦਾ ਇੱਕ ਭਗੋੜਾ ਅਪਰਾਧੀ ਕੀਤਾ ਕਾਬੂ

ਅੰਮ੍ਰਿਤਸਰ, 26 ਮਾਰਚ 2026 (ਸੁਖਬੀਰ ਸਿੰਘ,ਅਭਿਨੰਦਨ ਸਿੰਘ)
ਕਮਿਸ਼ਨਰੇਟ ਪੁਲਿਸ,ਅੰਮ੍ਰਿਤਸਰ ਵੱਲੋਂ ਸਮਾਜ਼ ਵਰੋਧੀ ਮਾੜੇ ਅਨਸਰਾਂ ਤੇ ਸ਼ੱਕੀ ਵਿਅਕਤੀਆ ਖਿਲਾਫ਼ ਚਲਾਈ ਗਈ ਵਿਸ਼ੇਸ਼ ਮੁਹਿੰਤ ਤਹਿਤ ਮੁੱਖ ਅਫ਼ਸਰ ਥਾਣਾ ਬੀ-ਡਵੀਜ਼ਨ, ਅੰਮ੍ਰਿਤਸਰ, ਇੰਸਪੈਕਟਰ ਬਲਜਿੰਦਰ ਸਿੰਘ ਔਲਖ, ਦੀ ਪੁਲਿਸ ਪਾਰਟੀ ਵੱਲੋਂ ਇੱਕ ਵਿਅਕਤੀ ਗੁਰਤੇਜ ਸਿੰਘ, ਪੁੱਤਰ ਚੰਚਲ ਸਿੰਘ, ਨਿਵਾਸੀ ਪਿੰਡ ਵਰਪਾਲ ਕਿਲੇ ਵਾਲੀ ਪੱਤੀ, ਥਾਣਾ ਚਾਟੀਵਿੰਡ, ਅੰਮ੍ਰਿਤਸਰ ਦਿਹਾਤੀ ਨੂੰ ਕਾਬੂ ਕਰਕੇ ਇਸਦੇ ਖਿਲਾਫ ਜੁਰਮ ਰੋਕੂ ਕਾਰਵਾਈ (ਪ੍ਰੇਵੇੰਟਿਵ ਐਕਸ਼ਨ ) ਕਰਕੇ ਹੋਏ ਡੀ.ਡੀ.ਆਰ ਨੰਬਰ 62 ਮਿਤੀ 25 ਮਾਰਚ 2026 ਨੂੰ ਧਾਰਾ 126,170 ਬੀਐਨਐਸਐਸ, ਥਾਣਾ ਬੀ-ਡਵੀਜ਼ਨ,ਅੰਮ੍ਰਿਤਸਰ ਵਿੱਖੇ ਦਰਜ਼ ਕਰਕੇ ਗ੍ਰਿਫ਼ਤਾਰ ਕੀਤਾ ਗਿਆ।
ਗ੍ਰਿਫ਼ਤਾਰ ਵਿਅਕਤੀ ਗੁਰਤੇਜ਼ ਸਿੰਘ ਦੇ ਖਿਲਾਫ਼ ਪਹਿਲਾਂ ਵੀ ਮੁਕੱਦਮਾਂ ਨੰਬਰ 95/2017 ਜ਼ੁਰਮ 454, 380 ਆਈ.ਪੀ.ਸੀ, ਥਾਣਾ ਚਾਟੀਵਿੰਡ, ਜਿਲ੍ਹਾ ਅੰਮ੍ਰਿਤਸਰ ਦਿਹਾਤੀ ਵਿੱਖੇ ਦਰਜ਼ ਹੈ। ਜੋ ਇਹ ਇਸ ਮੁਕੱਦਮਾਂ ਵਿੱਚ (ਪੀ.ਓ) ਭਗੌੜਾ ਅਪਰਾਧੀ ਹੈ।



