ਥਾਣਾ ਵੱਲਾ ਵੱਲੋਂ ਇੱਕ ਵਿਆਹ ਸਮਾਗਮ ਵਿੱਚ ਲਾੜੇ ਦੀ ਮਾਤਾ ਦਾ ਪਰਸ ਚੋਰੀ ਕਰਨ ਵਾਲਾ, ਮੱਧ ਪ੍ਰਦੇਸ਼ ਤੋਂ ਕਾਬੂ
ਅੰਮ੍ਰਿਤਸਰ, 5 ਫਰਵਰੀ 2025 (ਸੁਖਬੀਰ ਸਿੰਘ)
ਸ੍ਰੀ ਗੁਰਪ੍ਰੀਤ ਸਿੰਘ ਭੁੱਲਰ IPS, ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ੍ਰੀ ਆਲਮ ਵਿਜੈ ਸਿੰਘ PPS ਡਿਪਟੀ ਕਮਿਸ਼ਨਰ ਪੁਲਿਸ, ਲਾਅ ਐਂਡ ਆਡਰ ਅੰਮ੍ਰਿਤਸਰ ਜੀ ਵੱਲੋਂ ਮਾੜੇ ਅਨਸਰਾਂ,ਭਗੋੜੇ ਵਿਅਕਤੀਆ ਅਤੇ ਲਾਅ ਐਡ ਆਰਡਰ ਨੂੰ ਬਣਾਏ ਰੱਖਣ ਲਈ ਚਲਾਈ ਗਈ ਮੁਹਿੰਮ ਦੌਰਾਨ ਮਾਨਯੋਗ ਸ਼੍ਰੀ ਹਰਪਾਲ ਸਿੰਘ PPS ADCP-CITY-3, ਸ੍ਰੀ ਵਿਨੀਤ ਅਹਲਾਵਤ, IPS ACP EAST ਦੀ ਸੁਪਰਵੀਜਨ ਹੇਠ ਐਸ.ਆਈ ਜਤਿੰਦਰ ਸਿੰਘ ਮੁੱਖ ਅਫਸਰ ਥਾਣਾ ਵੱਲ੍ਹਾ, ਅੰਮ੍ਰਿਤਸਰ ਦੀ ਪੁਲਿਸ ਪਾਰਟੀ ASI ਜਗਜੀਤ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋ ਮਿਤੀ 12-01-2025 ਨੂੰ ਫੋਰਰੈਸ ਰਿਜੋਰਟ ਵਿੱਚ ਚੱਲ ਰਹੇ ਵਿਆਹ ਸਮਾਗਮ ਦੋਰਾਨ ਦੋ ਨਾਮਲੂਮ ਵਿਅਕਤੀਆ ਵੱਲੋ ਲਾੜੇ ਦੀ ਮਾਤਾ ਦਾ ਪਰਸ ਚੋਰੀ ਕੀਤਾ ਸੀ।
ਜਿਸ ਵਿੱਚ 20 ਤੋ 22 ਤੋਲੇ ਸੋਨੇ ਅਤੇ ਕਰੀਬ ਸਾਵਾ ਲੱਖ ਰੁਪਏ ਸਨ, ਪੁਲਿਸ ਪਾਰਟੀ ਵੱਲੋ ਪੂਰੀ ਮਸਤੈਦੀ ਦਿਖਾਉਦੇ ਹੋਏ ਕੁਝ ਦਿਨਾ ਵਿੱਚ ਦੋਸ਼ੀਆ ਦੀ ਸ਼ਨਾਖਤ ਕਰਕੇ ਦੋਸ਼ੀ ਨਿਖਿਲ ਸ਼ਿਸ਼ੋਦੀਆ ਪੁੱਤਰ ਕੋਮਲ ਸ਼ਿਸ਼ੋਦੀਆ ਵਾਸੀ ਪਿੰਡ ਕੜੀਆ ਸਾਸੀ ਜਿਲਾ ਰਾਜਗੜ, ਮੱਧਿਆ ਪ੍ਰਦੇਸ਼ ਨੂੰ ਗ੍ਰਿਫਤਾਰ ਕਰਕੇ ਚੋਰੀ ਹੋਏ ਸੋਨਾ ਜੇਵਰਾਤ ਅਤੇ ਨਗਦੀ ਨੂੰ ਤਹਿਸੀਲ ਪੰਜੋਰ ਜਿਲਾ ਰਾਜਗੜ ਮੱਧ ਪ੍ਰਦੇਸ਼ ਤੋ ਬ੍ਰਾਮਦ ਕੀਤਾ ਗਿਆ । ਦੋਸ਼ੀ ਪਾਸੋ ਬਰੀਕੀ ਨਾਲ ਪੁਛ ਗਿਛ ਕੀਤੀ ਜਾ ਰਹੀ।



