Breaking NewsEducationKhalsa College/University AmritsarNews
Trending

ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਮੈਕੈਨੀਕਲ ਵਿਭਾਗ ਰਿਹਾ ਜਸ਼ਨ ਦੇ ਵੱਖ-ਵੱਖ ਮੁਕਾਬਲਿਆਂ ਵਿੱਚ ਮੋਹਰੀ

ਅੰਮ੍ਰਿਤਸਰ, 12 ਅਪ੍ਰੈਲ 2026 (ਕੰਵਲਜੀਤ ਸਿੰਘ,ਅਭਿਨੰਦਨ ਸਿੰਘ)

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਦੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਪ੍ਰਸਿੱਧ ਇੰਟਰ-ਡਿਪਾਰਟਮੈਂਟ ਤਿੰਨ ਦਿਨਾਂ ਵਿਭਾਗੀ ਕਲਾ ਅਤੇ ਸਭਿਆਚਾਰਕ ਮੁਕਾਬਲਿਆਂ ਦੇ ਯੁਵਕ ਮੇਲੇ “ਜਸ਼ਨ-2026” ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੀ ਬਹੁਪੱਖੀ ਪ੍ਰਤਿਭਾ ਦਾ ਲੋਹਾ ਮਨਵਾਇਆ। ਵਿਭਾਗ ਦੇ ਮੁਖੀ ਡਾ. ਹਰਮਿੰਦਰ ਸਿੰਘ ਅਤੇ ਕਲਚਰਲ ਕੋਆਰਡੀਨੇਟਰ ਇੰਜੀਨੀਅਰ ਪਾਹੁਲਪ੍ਰੀਤ ਸਿੰਘ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੀਆਂ ਪ੍ਰਾਪਤੀਆਂ ਦੀ ਪ੍ਰਸ਼ੰਸਾ ਕੀਤੀ।

ਸੰਗੀਤ ਵਰਗ ਵਿੱਚ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਨੇ ਦੂਜਾ ਸਥਾਨ ਹਾਸਲ ਕੀਤਾ। ਬੀ.ਟੈਕ (ਮਕੈਨਿਕਲ ਇੰਜੀਨੀਅਰਿੰਗ) ਦੇ ਦੂਜੇ ਸਾਲ ਦੇ ਵਿਦਿਆਰਥੀ ਹਾਰਦਿਕ ਪੰਗੋਤਰਾ ਨੇ ਸ਼ਬਦ, ਗਜ਼ਲ ਅਤੇ ਲੋਕ ਗੀਤ ਮੁਕਾਬਲਿਆਂ ਵਿੱਚ ਜਿੱਤ ਦਰਜ ਕਰਦਿਆਂ “ਮਿਸਟਰ ਜਸ਼ਨ-2026” ਦਾ ਖਿਤਾਬ ਆਪਣੇ ਨਾਮ ਕੀਤਾ।

ਐਮ.ਟੈਕ (ਏ.ਆਈ. ਐਂਡ ਰੋਬੋਟਿਕਸ ਇੰਜੀਨੀਅਰਿੰਗ) ਦੇ ਜੈਦੀਪ ਸਿੰਘ ਨੇ ਕਲਾਸੀਕਲ ਇੰਸਟਰੂਮੈਂਟਲ (ਪਰਕਸ਼ਨ) ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਲ ਕੀਤਾ, ਜਦਕਿ ਬੀ.ਟੈਕ (ਰੋਬੋਟਿਕਸ ਐਂਡ ਏ.ਆਈ.) ਦੇ ਹਰਮਨਦੀਪ ਸਿੰਘ ਨੇ ਵੈਸਟਰਨ ਵੋਕਲ ਸੋਲੋ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ।

ਡਾਂਸ ਵਿੱਚ ਵੀ ਵਿਭਾਗ ਦੀ ਟੀਮ ਨੇ ਭੰਗੜਾ (ਲੜਕੇ) ਅਤੇ ਕ੍ਰਿਏਟਿਵ ਡਾਂਸ (ਲੜਕੀਆਂ) ਵਿੱਚ ਦੂਜੇ ਸਥਾਨ ਹਾਸਲ ਕਰਦੇ ਹੋਏ ਦਰਸ਼ਕਾਂ ਤੋਂ ਖੂਬ ਵਾਹ-ਵਾਹੀ ਲੁੱਟੀ।

ਲਿਟਰੇਰੀ ਅਤੇ ਫਾਈਨ ਆਰਟਸ ਖੇਤਰ ਵਿੱਚ ਹਰਸ਼ਪ੍ਰੀਤ ਸਿੰਘ ਨੇ ਕਵੀ ਦਰਬਾਰ ਵਿੱਚ ਦੂਜਾ ਸਥਾਨ ਹਾਸਲ ਕੀਤਾ, ਜਦਕਿ ਤੇਜਸ ਠਾਕੁਰ ਨੇ ਫੋਟੋਗ੍ਰਾਫੀ ਮੁਕਾਬਲੇ ਵਿੱਚ ਤੀਜਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਡਿਬੇਟ, ਕੋਰੀਓਗ੍ਰਾਫੀ, ਸਕਿੱਟ, ਮਿਮਿਕਰੀ, ਮਹਿੰਦੀ, ਪੇਂਟਿੰਗ, ਪੋਸਟਰ ਮੇਕਿੰਗ ਅਤੇ ਕਾਰਟੂਨਿੰਗ ਆਦਿ ਮੁਕਾਬਲਿਆਂ ਵਿੱਚ ਵੀ ਆਪਣੀ ਕਾਬਲੀਅਤ ਦਾ ਪ੍ਰਦਰਸ਼ਨ ਕੀਤਾ।

ਵੱਖ-ਵੱਖ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮਕੈਨਿਕਲ ਇੰਜੀਨੀਅਰਿੰਗ ਵਿਭਾਗ ਨੇ ਇਕ ਵਾਰ ਫਿਰ ਸਾਬਤ ਕੀਤਾ ਹੈ ਕਿ ਉਹ ਅਕਾਦਮਿਕ ਦੇ ਨਾਲ-ਨਾਲ ਕਲਾ ਤੇ ਹੋਰ ਉਸਾਰੂ ਗਤੀਵਿਧੀਆਂ ਵਿੱਚ ਵੀ ਅੱਗੇ ਹੈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button