Breaking NewsEducationKhalsa College/University AmritsarNews
Trending

ਗੁਰੂ ਨਾਨਕ ਦੇਵ ਯੂਨੀਵਰਸਿਟੀ ਆਟਿਜ਼ਮ ਜਾਗਰੂਕਤਾ ਸਮਾਰੋਹ ਦਾ ਆਯੋਜਨ

ਅੰਮ੍ਰਿਤਸਰ, 23 ਅਪ੍ਰੈਲ 2026 (ਅਭਿਨੰਦਨ ਸਿੰਘ)

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਐਜੂਕੇਸ਼ਨ ਵਿਭਾਗ ਵੱਲੋਂ ਆਟਿਜ਼ਮ ਜਾਗਰੂਕਤਾ ਮਹੀਨਾ ਬੜੇ ਉਤਸ਼ਾਹ ਅਤੇ ਵਿਦਿਅਕ ਗੰਭੀਰਤਾ ਨਾਲ ਮਨਾਇਆ ਗਿਆ। ਇਹ ਪ੍ਰੋਗਰਾਮ ਬੀ.ਐਡ. ਸਪੈਸ਼ਲ ਐਜੂਕੇਸ਼ਨ (ਮਲਟੀਪਲ ਡਿਸਏਬਿਲਿਟੀਜ਼) ਅਤੇ ਬੀ.ਏ., ਬੀ.ਐਡ. (ਆਈਸਾਈਟੇਪ) ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਵੱਲੋਂ ਪ੍ਰੋ. (ਡਾ.) ਦੀਪਾ ਸਿਕੰਦ ਕੌਟਸ ਅਤੇ ਪ੍ਰੋ. (ਡਾ.) ਅਮਿਤ ਕੌਟਸ ਦੀ ਰਹਿਨੁਮਾਈ ਹੇਠ ਕਰਵਾਇਆ ਗਿਆ।

ਇਸ ਸਮਾਗਮ ਦਾ ਮੁੱਖ ਉਦੇਸ਼ ਆਟਿਜ਼ਮ ਸਪੈਕਟ੍ਰਮ ਡਿਸਆਰਡਰ ਬਾਰੇ ਜਾਗਰੂਕਤਾ ਪੈਦਾ ਕਰਨਾ, ਸਮਝ ਵਧਾਉਣਾ ਅਤੇ ਸਵੀਕਾਰ ਕਰਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਪ੍ਰੋਗਰਾਮ ਦੌਰਾਨ ਸਭ ਲਈ ਸਿੱਖਿਆ ਅਤੇ ਸਮਾਜਿਕ ਬਰਾਬਰਤਾ ਦੀ ਮਹੱਤਤਾ ਨੂੰ ਉਭਾਰਿਆ ਗਿਆ।

ਇਸ ਮੌਕੇੇ ਮੁੱਖ ਮਹਿਮਾਨ ਵਜੋਂ ਹਾਜਰ ਡੀਨ ਵਿਦਿਆਰਥੀ ਭਲਾਈ ਪ੍ਰੋ. (ਡਾ.) ਸਤਨਾਮ ਸਿੰਘ ਦਿਓਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਭ ਲਈ ਸਿਖਿਆ ਸਿਰਫ ਨੀਤੀ ਨਹੀਂ, ਸਗੋਂ ਇਕ ਉਚ ਪੱਧਰੀ ਸੋਚ ਹੈ ਜੋ ਹਰ ਵਿਅਕਤੀ ਨੂੰ ਸਮਾਨ ਮੌਕੇ ਦਿੰਦੀ ਹੈ।

ਸਭਿਆਚਾਰਕ ਪ੍ਰੋਗਰਾਮ ਇਸ ਸਮਾਗਮ ਦੀ ਖਾਸ ਆਕਰਸ਼ਣ ਰਿਹਾ ਜਿਸ ਵਚ ਇੰਸਟੀਚਿਊਟ ਫਾਰ ਦ ਬਲਾਈਂਡ ਦੇ ਵਿਦਿਆਰਥੀਆਂ ਨੇ ਸੁਰੀਲੀ ਗ਼ਜ਼ਲ ਅਤੇ ਤਬਲਾ ਵਾਦਨ ਨਾਲ ਸਭ ਦਾ ਮਨ ਮੋਹ ਲਿਆ।

ਭਵਨ ਆਸ਼ਰੇ ਸਪੈਸ਼ਲ ਸਕੂਲ ਅਤੇ ਮੁਸਕਾਨ ਸਪੈਸ਼ਲ ਸਕੂਲ ਦੇ ਵਿਦਿਆਰਥੀਆਂ ਨੇ ਡਾਂਸ ਅਤੇ ਰੈਂਪ ਵਾਕ ਰਾਹੀਂ ਆਪਣੀ ਪ੍ਰਤਿਭਾ ਦਿਖਾਈ। ਇਸ ਨਾਲ ਆਟਿਜ਼ਮ ਨਾਲ ਜੁੜੇ ਬੱਚਿਆਂ ਦੀ ਗਾਇਕੀ ਨੇ ਦਰਸ਼ਕਾਂ ਨੂੰ ਭਾਵੁਕ ਕਰ ਦਿੱਤਾ। ਵਿਭਾਗ ਦੇ ਵਿਦਿਆਰਥੀਆਂ ਵੱਲੋਂ “ਜੰਗ ਇਕ ਹੋਰ ਆਜ਼ਾਦੀ ਦੀ” ਥੀਮ ‘ਤੇ ਕੋਰੀਓਗ੍ਰਾਫੀ ਅਤੇ “ਆਸ” ਵਿਸ਼ੇ ‘ਤੇ ਨਾਟਕ ਰਾਹੀਂ ਸਮਾਜਿਕ ਚੁਣੌਤੀਆਂ ਨੂੰ ਵੀ ਉਜਾਗਰ ਕੀਤਾ ਗਿਆ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button