ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਪ੍ਰੋਮੋਸ਼ਨਾਂ ਦਾ ਸਿਲਸਿਲਾ ਲਗਾਤਾਰ ਜਾਰੀ
ਨਵ ਨਿਯੁਕਤ ਵਾਈਸ ਚਾਂਸਲਰ ਸਾਹਿਬ ਦਾ ਕਰਮਚਾਰੀਆਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਵਤੀਰਾ ਹਾਂ ਪੱਖੀ: ਰਜ਼ਨੀਸ਼ ਭਾਰਦਵਾਜ

ਅੰਮ੍ਰਿਤਸਰ, 6 ਫਰਵਰੀ 2025 (ਸੁਖਬੀਰ ਸਿੰਘ)
ਯੂਨੀਵਰਸਿਟੀ ਵਿਚ ਹੋਈਆਂ ਸਹਾਇਕ ਰਜਿਸਟਰਾਰਾਂ ਦੀਆਂ ਪ੍ਰੋਮੋਸ਼ਨਾਂ ਦੀਆਂ ਮਠਿਆਈਆਂ, ਖੁਸ਼ੀਆਂ ਅਤੇ ਵਧਾਈਆਂ ਦਾ ਸਿਲਸਿਲਾ ਚੱਲ ਰਿਹਾ ਸੀ ਕਿ ਇਸ ਲੜੀ ਵਿਚ ਅੱਜ ਦੁਬਾਰਾ ਯੂਨੀਵਰਸਿਟੀ ਦੇ ਨਵ ਨਿਯੁਕਤ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਨੇ 3 ਕਰਮਚਾਰੀਆਂ ਸ੍ਰ. ਅਰਵਿੰਦਰ ਸਿੰਘ ਮੈਥ ਵਿਭਾਗ, ਸ੍ਰ. ਹਰਜਿੰਦਰ ਸਿੰਘ ਲੇਖਾ ਸ਼ਾਖਾ, ਮਿਸਜ਼ ਏਕਤਾ ਲੜਕੀਆਂ ਦਾ ਹੋਸਟਲ ਨੂੰ ਨਿਗਰਾਨ ਅਤੇ 1 ਕਰਮਚਾਰੀ ਸ੍ਰੀਮਤੀ ਸੋਨਿਆ ਫੂਡ ਸਾਇੰਸ ਵਿਭਾਗ ਨੂੰ ਨਿਜੀ ਸਹਾਇਕ ਵਜੋਂ ਪ੍ਰੋਮੋਸ਼ਨ ਦੇ ਕੇ ਯੂਨੀਵਰਸਿਟੀ ਦੇ ਕਰਮਚਾਰੀਆਂ ਦੇ ਚੇਹਰੇ ਤੇ ਦੁਬਾਰਾ ਰੰਗਤ ਲਿਆ ਦਿੱਤੀ ਹੈ। ਇਸ ਮੌਕੇ ਤੇ ਪ੍ਰੈਸ ਰਲੀਜ਼ ਜਾਰੀ ਕਰਦਿਆਂ ਸਕੱਤਰ ਪਬਲਿਕ ਰਿਲੇਸ਼ਨ ਸ੍ਰ. ਕੁਲਜਿੰਦਰ ਸਿੰਘ ਬੱਲ ਨੇ ਦੱਸਿਆ ਕਿ ਮੁਲਾਜ਼ਮਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਪ੍ਰਤੀ ਵਾਈਸ ਚਾਂਸਲਰ ਸਾਹਿਬ ਜੀ ਦਾ ਵਤੀਰਾ ਹਾਂ ਪੱਖੀ ਹੈ ਅਤੇ ਉਹ ਕਰਮਚਾਰੀਆਂ ਦੀਆਂ ਮੰਗਾਂ ਪ੍ਰਤੀ ਸੰਜੀਦਾ ਹਨ।
ਮੌਕੇ ਤੇ ਨਾਨ-ਟੀਚਿੰਗ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਨਵ ਨਿਯੁਕਤ ਵਾਈਸ ਚਾਂਸਲਰ ਜੀ ਦਾ ਧੰਨਵਾਦ ਕਰਦੇ ਹੋਏ ਪ੍ਰੋਮੋਸ਼ਨਾਂ ਪ੍ਰਾਪਤ ਕਰਮਚਾਰੀਆਂ ਨੂੰ ਅਫਸਰ ਬਨਣ ਤੇ ਵਧਾਈਆਂ ਵੀ ਦਿੱਤੀਆਂ। ਉਨ੍ਹਾਂ ਦੱਸਿਆ ਕਿ ਮਾਨਯੋਗ ਵਾਈਸ ਚਾਂਸਲਰ ਸਾਹਿਬ ਦੀ ਦੂਰ ਅੰਦੇਸ਼ੀ ਸੋਚ ਦੇ ਮੱਦੇਨਜ਼ਰ ਅੱਜ ਇਹ ਪ੍ਰੋਮੋਸ਼ਨਾਂ ਸੰਭਵ ਹੋ ਸਕੀਆਂ ਹਨ ਕਿਉਂਜੋ ਕਿ ਉਨ੍ਹਾਂ ਨੇ ਅਜੇ ਕੱਲ ਹੋਈ ਸਿੰਡੀਕੇਟ ਦੀ ਮੀਟਿੰਗ ਵਿੱਚ ਅਫਸਰਾਂ ਦੀਆਂ ਪ੍ਰੋਮੋਸ਼ਨਾਂ ਸਿੰਡੀਕੇਟ ਦੀ ਪ੍ਰਵਾਨਗੀ ਦੀ ਆਸ ਤੇ ਕਰਨ ਨੂੰ ਮਨਜੂਰੀ ਦਿੱਤੀ ਸੀ। ਜੇਕਰ ਉਹ ਕਰਮਚਾਰੀਆਂ ਦੇ ਹੱਕਾਂ ਵਿਚ ਇਹ ਫੈਸਲਾ ਸਮੇਂ ਸਿਰ ਨਾ ਲੈਂਦੇ ਤਾਂ ਇਹ ਪ੍ਰੋਮੋਸ਼ਨਾਂ ਤਿੰਨ ਚਾਰ ਮਹੀਨੇ ਅਗਲੀ ਸਿੰਡੀਕੇਟ ਦੀ ਮੀਟਿੰਗ ਹੋਣ ਤੱਕ ਲਟਕ ਜਾਣੀਆਂ ਸਨ।
ਉਨ੍ਹਾਂ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਬੁਲੰਦੀਆਂ ਨੂੰ ਛੋਹਣ ਜਾ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਕ ਉਚੀ ਅਤੇ ਸੁੱਚੀ ਸੋਚ ਵਾਲੇ, ਧਰਮੀ-ਕਰਮੀ, ਰੱਬੀ ਰੂਹ ਵਾਲੇ ਇਨਸਾਨ ਦੇ ਹੱਥ ਵਿਚ ਸੁਰੱਖਿਅਤ ਹੈ ਅਤੇ ਉਹ ਉਸ ਪਰਮ ਪਿਤਾ ਵਾਹਿਗੁਰੂ ਪਾਸ ਅਰਦਾਸ ਕਰਦੇ ਹਨ ਕਿ ਮਾਨਯੋਗ ਵਾਈਸ ਚਾਂਸਲਰ ਸਾਹਿਬ ਦਾ ਅਸ਼ਰੀਵਾਦ ਏਸੇ ਤਰ੍ਹਾਂ ਯੂਨੀਵਰਸਿਟੀ ਦੇ ਹਰ ਕੇਡਰ ਦੇ ਕਰਮਚਾਰੀ ਤੇ ਬਣਿਆ ਰਹੇ। ਇਸ ਮੌਕੇ ਤੇ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਅਤੇ ਅਫਸਰ ਐਸੋਸੀਏਸ਼ਨ ਦੇ ਅਹੁੱਦੇਦਾਰ ਅਤੇ ਮੈਂਬਰਾਂ ਸਮੇਤ ਸ੍ਰੀ ਅਮਨ ਅਰੋੜਾ ਪ੍ਰਧਾਨ ਅਫਸਰ ਐਸੋਸੀਏਸ਼ਨ, ਸਕੱਤਰ ਸ੍ਰ. ਰਜਿੰਦਰ ਸਿੰਘ, ਸੀਨੀਅਰ ਵਾਈਸ ਪ੍ਰਧਾਨ ਵਿਪਨ ਕੁਮਾਰ, ਸੰਯੁਕਤ ਸਕੱਤਰ ਸਤਵੰਤ ਸਿੰਘ ਬਰਾੜ ਅਤੇ ਹਰਦੀਪ ਸਿੰਘ ਖਜ਼ਾਨਚੀ ਮੌਜੂਦ ਸਨ।