Breaking NewsNews
Trending

ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੇ ਦਿੱਤਾ ਦਖਲ਼ :

ਮਾਮਲਾ ਪਿੰਡ ਜੋਧੇ ਲੋਕਾਂ ਵੱਲੋਂ ਦੂਸ਼ਿਤ ਪਾਣੀ ਪੀਣ ਦਾ,ਸ਼ੁੱਧ ਪਾਣੀ ਵਸਨੀਕਾਂ ਦੀ ਪਹੁੰਚ ਤੋਂ ਦੂਰ

ਬਾਬਾ ਬਕਾਲਾ/ਅੰਮ੍ਰਿਤਸਰ, 28 ਸਤੰਬਰ 2026: ਸੁਖਬੀਰ ਸਿੰਘ

ਪਿੰਡ ਜੋਧੇ ‘ਚ ਸਰਕਾਰੀ ਟੂਟੀ ਰਾਹੀਂ ਪਿੰਡ ਵਾਸੀਆਂ ਨੂੰ ਪੀਣ ਲਈ ਮਿਲਣ ਵਾਲਾ ਪਾਣੀ ਸ਼ੁੱਧ ਪਾਣੀ ਪਿੰਡ ਵਾਲਿਆਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ।

ਦੱਸਣਾ ਬਣਦਾ ਹੈ ਕਿ 60 ਦਿਨਾਂ ਤੋਂ ਜਲ ਸਪਲਾਈ ਯੋਜਨਾ ਠੱਪ ਹੋ ਚੁੱਕੀ ਹੈ।ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਜੋਧੇ ਦੇ ਗ੍ਰਾਮ ਸਭਾ ਦੇ ਮੈਂਬਰ ਅਤੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸ੍ਰ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਸ਼ੁੱਧ ਪਾਣੀ ਦੀ ਬੂੰਦ ਬੂੰਦ ਨੂੰ ਤਰਸਦੇ ਗਰੀਬ ਪਰੀਵਾਰਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਹੋਇਆਂ ਦੂਸ਼ਿਤ ਪਾਣੀ ਪੀ ਕੇ ਬਿਮਾਰੀਆਂ ਤੋਂ ਗ੍ਰਸਤ ਹੋਣ ਵਾਲੇ ਲੋਕਾਂ ਨੂੰ ਬਚਾਉਂਣ ਲਈ ਉਨ੍ਹਾ ਨੇ 22 ਸਤੰਬਰ 2026 ਨੂੰ ਪਿੰਡ ਵਾਲਿਆਂ ਦੀ ਮੁਸ਼ਕਿਲ ਨੂੰ ਉਜ਼ਾਗਰ ਕਰਦੀ ਲੋਕ ਹਿੱਤ ‘ਚ ਅਪੀਲ ਜਿਉਂ ਹੀਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਸ੍ਰ ਜਤਿੰਦਰ ਸਿੰਘ ਸ਼ੰਟੀ ਦੇ ਧਿਆਨ ‘ਚ ਲਿਆਂਦੀ ਤਾਂ ਉਨ੍ਹਾ ਨੇ ਮਾਮਲੇ ਨੂੰ ਸੰਜੀਦਗੀਂ ਨਾਲ ਲੈਂਦਿਆਂ 1 ਅਕਤੂਬਰ 2026 ਤੱਕ ਵਿਭਾਗ ਨੂੰ ਨੋਟਿਸ ਜਾਰੀ ਕਰਕੇ ਸ਼ੁੱਧ ਪਾਣੀ ਦੀ ਰੁਕੀ ਹੋਈ ਸਪਲਾਈ ਦੇ ਮਾਮਲੇ ਵਿੱਚ ਸਬੰਧਿਤ ਅਧਿਕਾਰੀ ਪਾਸੋਂ ਸਟੇਟਸ ਰਿਪੋਰਟ ਮੰਗ ਲਈ ਹੈ।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

2

Back to top button