ਨੌਜਵਾਨਾਂ ਨੂੰ ਪੱਛਮੀ ਸੱਭਿਅਤਾ ਛੱਡ ਕੇ ਭਾਰਤੀ ਸੰਸਕ੍ਰਿਤੀ ਦਾ ਪਾਲਣ ਕਰਨਾ ਚਾਹੀਦਾ ਹੈ:ਡਿੰਪੀ ਚੌਹਾਨ,ਅਨੁਜ ਖੇਮਕਾ , ਮੰਚ ਵੱਲੋਂ ਵੈਲਂਟਾਈਨ ਦੇ ਖਿਲਾਫ ਕੀਤਾ ਗਿਆ ਰੋਸ਼ ਪ੍ਰਦਰਸ਼ਨ
ਅੰਮ੍ਰਿਤਸਰ, 8 ਫਰਵਰੀ 2025 (ਸੁਖਬੀਰ ਸਿੰਘ)
ਰਾਸ਼ਟਰੀ ਹਿੰਦੂ ਚੇਤਨਾ ਮੰਚ ਦੇ ਕੌਮੀ ਪ੍ਰਧਾਨ ਆਪ ਨੇਤਾ ਅਸ਼ੋਕ ਡਿੰਪੀ ਚੌਹਾਨ, ਸੂਬਾ ਪ੍ਰਧਾਨ ਅਨੁਜ ਖੇਮਕਾ ਦੀ ਪ੍ਰਧਾਨਗੀ ਵਿੱਚ ਵੈਲਨਟਾਈਮ ਡੇ ਦੇ ਵਿਰੋਧ ਵਿੱਚ ਕਟਰਾ ਆਲੂਵਾਲੀਆ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ। ਮੰਚ ਦੇ ਸੈਂਕੜੇ ਵਰਕਰਾਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਵੈਲੈਂਟਾਈਮ ਡੇ ਦੇ ਗਰੀਟਿੰਗ ਕਾਰਡ ਸਾੜ ਕੇ ਵੈਲਂਟਾਈਨ ਡੇ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ। ਡਿੰਪੀ ਚੌਹਾਨ ਤੇ ਅਨੁਜ ਖੇਮਕਾ ਨੇ ਰੋਸ਼ ਪ੍ਰਦਰਸ਼ਨ ਵਿੱਚ ਬੋਲਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਗਲਤ ਰਾਹ ਤੇ ਲਿਜਾ ਰਹੇ ਪੱਛਮੀ ਤਿਉਹਾਰ ਵੈਲਂਟਾਈਨ ਡੇ ਦਾ ਰਾਸ਼ਟਰੀ ਹਿੰਦੂ ਚੇਤਨਾ ਮੰਚ ਵੱਲੋਂ ਵਿਰੋਧ ਕੀਤਾ ਜਾਵੇਗਾ।
ਉਹਨਾਂ ਨੇ ਕਿਹਾ ਕਿ ਕੋਈ ਵੀ ਲੜਕਾ ਜਾਂ ਲੜਕੀ ਸਰੇਆਮ ਬਾਜ਼ਾਰਾਂ ਦੇ ਵਿੱਚ ਕੋਈ ਵੀ ਗਲਤ ਹਰਕਤ ਨਾ ਕਰਨ। ਉਨਾਂ ਨੇ ਕਿਹਾ ਕਿ ਨੌਜਵਾਨਾਂ ਨੂੰ ਪੱਛਮੀ ਸੱਭਿਅਤਾ ਨੂੰ ਛੱਡ ਕੇ ਭਾਰਤੀ ਸੰਸਕ੍ਰਿਤੀ ਦਾ ਪਾਲਣ ਕਰਨਾ ਚਾਹੀਦਾ ਹੈ। ਨੌਜਵਾਨਾਂ ਨੂੰ ਆਪਣੇ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਹੈ ਕਿ ਅੱਜ ਦੇ ਦਿਨ ਸ਼ਹੀਦ ਭਗਤ ਸਿੰਘ, ਰਾਜਗੁਰੂ, ਤੇ ਸੁਖਦੇਵ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ। ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕਰਨੀ ਚਾਹੀਦੀ ਹੈ, ਅਤੇ ਅੰਗਰੇਜ਼ਾਂ ਦੇ ਤਿਉਹਾਰ ਨਾ ਮਨਾਉਣ ਦੀ ਸੋਹ ਚੁੱਕਣੀ ਚਾਹੀਦੀ ਹੈ। ਜਿਨਾਂ ਦੀ ਗੁਲਾਮੀ ਤੋਂ ਸਾਨੂੰ ਆਜ਼ਾਦੀ ਮਿਲੀ ਹੈ।
ਡਿੰਪੀ ਚੌਹਾਨ ਨੇ ਕਿਹਾ ਕੀ ਅੰਗਰੇਜਾਂ ਦੇ ਤਿਉਹਾਰ ਮਨਾਉਣਾ ਸ਼ਹੀਦਾਂ ਦਾ ਅਪਮਾਨ ਹੈ। ਇਸ ਰੋਸ਼ ਪ੍ਰਦਰਸ਼ਨ ਵਿੱਚ ਸੂਬਾ ਜਨਰਲ ਸਕੱਤਰ ਡੀਸੀ ਠਾਕੁਰ, ਮੀਤ ਪ੍ਰਧਾਨ ਰਾਕੇਸ਼ ਖੰਨਾ, ਸ਼ੰਕਰ ਅਰੋੜਾ, ਨਰੇਸ਼ ਮਹਾਜਨ, ਸੂਬਾ ਸਕੱਤਰ ਸੰਜੇ ਕੇਜਰੀਵਾਲ, ਜਿਲਾ ਜਨਰਲ ਸਕੱਤਰ ਪ੍ਰਦੀਪ ਸ਼ਰਮਾ, ਅਮਨ ਜੋਸ਼ੀ ਜਿਲ੍ਹਾ ਮੀਤ ਪ੍ਰਧਾਨ, ਪਾਰਸ ਸ਼ਰਮਾ, ਵਿਸ਼ਾਲ ਸ਼ਰਮਾ, ਜਵਿਦ ਸ਼ੇਖ, ਮੁਕੇਸ਼ ਕੁਮਾਰ ਸਚਿਨ ਬਜਾਜ, ਨਰਿੰਦਰ ਸਿੰਘ, ਕੁਨਾਲ ਅਰੋੜਾ, ਸੁਰਿੰਦਰ ਕੁਮਾਰ, ਰਾਹੁਲ ਬਜਾਜ, ਪ੍ਰੀਆਂਸ਼ੁ ਕੇਜਰੀਵਾਲ, ਜਸਪ੍ਰੀਤ ਸਾਹਿਤ ਸਾਰੇ ਮੈਂਬਰਾਂ ਨੇ ਹਿੱਸਾ ਲਿਆ।



