AmritsarBreaking NewsE-PaperLocal News
Trending
ਦੂਸਰੀਆਂ ਪਾਰਟੀਆਂ ਚੋਂ ਆਉਂਣ ਵਾਲਿਆਂ ਨੂੰ ਮਿਲੇਗੀ ਅਹਿਮ ਜਿੰਮੇਵਾਰੀ:-ਗਿੱਲ
ਅੰਮ੍ਰਿਤਸਰ, 10 ਫਰਵਰੀ 2025 (ਸੁਖਬੀਰ ਸਿੰਘ)
ਭਾਈ ਘਨੱਈਆਂ ਬਿਰਧ ਘਰ ‘ਚ ਹੋਈ ਸਿਆਸੀ ਮਿਲਣੀ ਮੌਕੇ ਆਰ.ਪੀ.ਆਈ (ਅਠਾਵਲੇ) ਦੀ ਸੂਬਾਈ ਲੀਡਰਸ਼ਿਪ ਅਤੇ ਜੇਡੀਯੂ ਦੀ ਲੀਡਰਸ਼ਿਪ ‘ਚ ਰਾਜਸੀ ਸਹਿਮਤੀ ਬਣੀ।
ਆਰ.ਪੀ.ਆਈ (ਏ) ਦੇ ਸਰਗਰਮ ਰਹੇ ਆਗੂ ਸ੍ਰ ਫੁਲਜੀਤ ਸਿੰਘ ਵਰਪਾਲ ਨੇ ਜੇਡੀਯੂ ਦੇ ਸੂਬਾਈ ਜਨ.ਸਕੱਤਰ ਸ੍ਰ ਸਤਨਾਮ ਸਿੰਘ ਗਿੱਲ ਅਤੇ ਚਾਰ ਜਿਲਿਆਂ ਦੀ ਪ੍ਰਮੁੱਖ ਲੀਡਰਸ਼ਿਪ ਨਾਲ ਤੈਅਸ਼ੁਦਾ ਪ੍ਰੋਗਰਾਮ ਦੌਰਾਨ ਮੁਲਾਕਾਤ ਕਰਵਾਈ।
ਬੰਦ ਕਮਰਾ ਹੋਈ ਮੀਟਿੰਗ ਤੋਂ ਬਾਦ ਲੋਕ ਸਭਾ ਹਲਕਾ ਜਲੰਧਰ ਤੋਂ ਚੋਣ ਲੜ ਚੁੱਕੀ ਬੀਬੀ ਸੋਨੀਆ, ਪਠਾਨਕੋਟ ਸੰਸਦੀ ਹਲਕੇ ਤੋਂ ਚੋਣ ਲੜ ਚੁੱਕੇ ਸ੍ਰੀ ਹਰਮੇਸ਼ ਲਾਲ,ਭੋਆ ਵਿਧਾਨ ਸਭਾ ਹਲਕੇ ਤੋਂ ਸੁਰਿੰਦਰ ਕੁਮਾਰ,ਅੰਮ੍ਰਿਤਸਰ ਤੋਂ ਜਿਲ੍ਹਾ ਪ੍ਰਧਾਨ ਸ੍ਰ ਸੰਦੀਪ ਸਿੰਘ ਨੇ ਆਰ.ਪੀ.ਆਈ ਅਠਾਵਲੇ ਨੂੰ ਅਲਵਿਦਾ ਆਖ ਪੰਜਾਬ ਪ੍ਰਦੇਸ਼ ਜਨਤਾ ਦਲ (ਯੂ) ਦੀ ਸਿਆਸਤ ਦਾ ਹਿੱਸਾ ਬਣਨ ਦਾ ਐਲਾਨ ਕੀਤਾ।
ਪੰਜਾਬ ਪ੍ਰਦੇਸ਼ ਜਨਤਾ ਦਲ (ਯੂ) ਦੇ ਸੂਬਾਈ ਜਨਰਲ ਸਕੱਤਰ ਸ੍ਰ ਸਤਨਾਮ ਸਿੰਘ ਗਿੱਲ ਨੇ ਆਰ.ਪੀ.ਆਈ. ਨੂੰ ਛੱਡ ਜੇਡੀਯੂ‘ਚ ਸ਼ਾਮਲ ਹੋਏ ਲੀਡਰਾਂ ਦਾ ਸਵਾਗਤ ਕੀਤਾ।
ਉਨ੍ਹਾ ਨੇ ਕਿਹਾ ਕਿ ਜੇਡੀਯੂ ਹਰ ਉਸ ਲੀਡਰ ਨੂੰ ਬਣਦਾ ਮਾਣ ਸਤਿਕਾਰ ਦੇਵੇਗੀ ਜੋ ਦੂਸਰੀਆਂ ਪਾਰਟੀਆਂ ਨੂੰ ਛੱਡ ਕੇ ਆਉਂਣਗੇ।ਉਨ੍ਹਾ ਨੇ ਕਿਹਾ ਕਿ ਪੰਜਾਬ ਪ੍ਰਦੇਸ਼ ਜਨਤਾ ਦਲ (ਯੂ)‘ਚ ਸ਼ਾਮਿਲ ਹੋ ਰਹੇ ਲੀਡਰਾਂ ਨੂੰ ਜੇਡੀਯੂ ‘ਚ ਅਹਿਮ ਜਿੰਮੇਵਾਰੀ ਦਿੱਤੀ ਜਾਵੇਗੀ।ਉਨ੍ਹਾ ਨੇ ਐਲਾਨ ਕੀਤਾ ਕਿ ਜੇਡੀਯੂ ਸਿਆਸੀ ਭਵਿੱਖ ਦੀ ਤਲਾਸ਼ ‘ਚ ਨਿਕਲੇ ਲੋਕਾਂ ਲਈ ਰਾਹਦਸੇਰਾ ਬਣੇਗੀ।
ਇਸ ਮੌਕੇ ਸੀਨੀਅਰ ਲੀਡਰ ਬੀਬੀ ਸੋਨੀਆ ਨਕੋਦਰ ਨੇ ਕਿਹਾ ਕਿ ਅਸੀਂ ਆਪੋ ਆਪਣੇ ਵਿਧਾਨ ਸਭਾ ਹਲਕਿਆਂ‘ਚ ਇਕੱਠ ਕਰਕੇ ਪੰਜਾਬ ਜੇਡੀਯੂ ਦੀ ਹਾਈਕਮਾਡ ਨੂੰ ਸੱਦ ਕੇ ਵੱਡੀ ਗਿਣਤੀ ਵਿੱਚ ਪਾਰਟੀ ਦੀ ਮੈਂਬਰਸ਼ਿਪ‘ਚ ਵਾਧਾ ਕਰਾਂਗੇ।ਉਨਾਂ ਨੇ ਕਿਹਾ ਕਿ ਅਸੀ ਪਾਰਟੀ ਦੀ ਨੀਤੀ ਤਹਿਤ ਸੂਬੇ ਦੀ ਭਲਾਈ ਲਈ ਕੰਮ ਕਰਾਂਗੇ।
ਬਿਰਧ ਆਸ਼ਰਮ ਦੇ ਸੰਚਾਲਕ ਬਾਬਾ ਬਲਵਿੰਦਰ ਸਿੰਘ ਚਾਹਲ ਨੇ ਸਤਨਾਮ ਸਿੰਘ ਗਿੱਲ ਅਤੇ ਟੀਮ ਨੂੰ ਸਿਰੋਪਾਂ,ਲੋਈ ਅਤੇ ਸ੍ਰੀ ਸਾਹਿਬ ਭੇਂਟ ਕਰਕੇ ਸਨਮਾਨਿਤ ਕੀਤਾ।
ਇਸ ਮੌਕੇ ਜੇਡੀਯੂ ਬਲਾਕ ਰਈਆ ਦੇ ਪ੍ਰਧਾਨ ਹਰਮੀਤ ਸਿੰਘ ਮੱਟੂ,ਪੀਆਰਓ ਅੰਮ੍ਰਿਤਪਾਲ ਸਿੰਘ,ਮਿਲਨ ਸਿੰਘ ਗਿੱਲ,ਸੁਰਿੰਦਰ,ਸੋਨੀਆ ਆਦਿ ਹਾਜਰ ਹਨ।



