AmritsarBreaking NewsCrimeE-PaperLocal News
Trending
ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ, ਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ France & Pakistan BASED ਕਾਰਟੇਲ ਦਾ ਕੀਤਾ ਪਰਦਾਫਾਸ਼; 02 ਕਿਲੋ 251 ਗ੍ਰਾਮ ਹੈਰੋਇਨ,01 ਲੱਖ 05 ਹਜ਼ਾਰ ਰੁਪਏ ਡਰੱਗ ਮਨੀ, 01 ਗਲੋਕ ਪਿਸਟਲ ਸਮੇਤ 05 ਕਾਬੂ
ਅੰਮ੍ਰਿਤਸਰ, 12 ਫਰਵਰੀ 2025 (ਸੁਖਬੀਰ ਸਿੰਘ)
ਨਸ਼ਿਆਂ ਵਿਰੁੱਧ ਚੱਲ ਰਹੀ ਜੰਗ ਦੌਰਾਨ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਨੂੰ ਵੱਡਾ ਝਟਕਾ ਦਿੰਦੇ ਹੋਏ ਕਮਿਸ਼ਨਰੇਟ ਪੁਲਿਸ ਵੱਲੋਂ 05 ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਨਸ਼ਾ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ ਅਤੇ ਇਹਨਾਂ ਦੇ ਕਬਜ਼ੇ ‘ਚੋਂ 02 ਕਿਲੋ 251 ਗ੍ਰਾਮ ਹੈਰੋਇਨ, 01 ਲੱਖ 05 ਹਜਾਂਰ ਰੁਪਏ ਡਰੱਗ ਮਨੀ ਤੇ 01 ਆਧੁਨਿਕ ਗਲੋਕ ਪਿਸਟਲ ਬਰਾਮਦ ਕੀਤਾ ਗਿਆ ਹੈ। ਪੁਲਿਸ ਵੱਲੋਂ 01 ਕਰੂਜ਼ ਗੱਡੀ ਵੀ ਜਬਤ ਕੀਤੀ ਗਈ ਹੈ।
ਪੁਲਿਸ ਕਮਿਸ਼ਨਰ (ਸੀ.ਪੀ.) ਅੰਮ੍ਰਿਤਸਰ, ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਫੜੇ ਗਏ ਨਸ਼ਾ ਤਸਕਰਾਂ ਦੀ ਪਛਾਣ 1) ਕਿਰਤਪਾਲ ਸਿੰਘ ਉਰਫ ਕਿਰਤ ਪੁੱਤਰ ਜਸਪਾਲ ਸਿੰਘ ਵਾਸੀ ਵੀਲਾ ਤੇਜਾ ਜਿਲਾ ਗੁਰਦਾਸਪੁਰ, ਉਮਰ ਕ੍ਰੀਬ 18 ਸਾਲ, 2) ਕਰਨਬੀਰ ਸਿੰਘ ਉਰਫ ਕਰਨ ਪੁੱਤਰ ਕ੍ਰਿਪਾਲ ਸਿੰਘ ਵਾਸੀ ਪਿੰਡ ਬਾਊਪੁਰ ਅਫਗਾਨਾ ਦੋਰਾਗਾਲਾ ਜਿਲਾ ਗੁਰਦਾਸਪੁਰ ਉਮਰ ਕ੍ਰੀਬ 21 ਸਾਲ, 3) ਸੁਖਦੀਪ ਸਿੰਘ ਉਰਫ ਸੁਖ ਪੁੱਤਰ ਹਰਦੀਪ ਸਿੰਘ ਵਾਸੀ ਨਜਦੀਕ ਛੱਪੜ ਵਾਲੀ ਗਲੀ ਪਿੰਡ ਤੇਜਾ ਖੁਰਦ ਥਾਣਾ ਫਤਿਹਗੜ ਚੂੜੀਆ ਜਿਲਾ ਗੁਰਦਾਸਪੁਰ ਉਮਰ ਕ੍ਰੀਬ 18 ਸਾਲ, 4) ਪਿਆਰਾ ਸਿੰਘ ਪੁੱਤਰ ਸ਼ਿੰਦਾ ਸਿੰਘ ਵਾਸੀ ਪਿੰਡ ਬੱਲੜਵਾਲ ਥਾਣਾ ਅਜਨਾਲਾ ਜਿਲਾ ਅੰਮ੍ਰਿਤਸਰ ਉਮਰ ਕ੍ਰੀਬ 40 ਸਾਲ, 5) ਪੰਕਜ ਵਰਮਾ ਉਰਫ ਬੱਬਲੂ ਪੁੱਤਰ ਗੁਲਸ਼ਨ ਰਾਏ ਵਾਸੀ ਵਾਰਡ ਨੰਬਰ 10 ਮੁਹਲਾ ਘੁਮਆਰਿਆ ਵਾਲਾ ਫਤਿਹਗੜ ਚੂੜੀਆ ਜਿਲਾ ਗੁਰਦਾਸਪੁਰ, ਉਮਰ ਕ੍ਰੀਬ 43 ਸਾਲ ਵਜੋਂ ਹੋਈ ਹੈ।
ਸੀ.ਪੀ.ਸ੍ਰੀ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ ‘ਤੇ ਡੀਸੀਪੀ ਹਰਪ੍ਰੀਤ ਮੰਡੇਰ, ਏਡੀਸੀਪੀ ਸਿਟੀ-1 ਵਿਸ਼ਾਲਜੀਤ ਸਿੰਘ, ਏ.ਸੀ.ਪੀ ਸੈਂਟਰਲ ਜਸਪਾਲ ਸਿੰਘ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਇਸਲਾਮਾਬਾਦ ਸਬ ਇੰਸਪੈਕਟਰ ਜਸਬੀਰ ਸਿੰਘ ਸਮੇਤ ਪੁਲਿਸ ਪਾਰਟੀ ਐਸ.ਆਈ ਸੁਸ਼ੀਲ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਵਿਸ਼ੇਸ਼ ਮੁਹਿੰਮ ਚਲਾ ਕੇ ਮੁਲਜ਼ਮਾਂ ਨੂੰ ਉਸ ਸਮੇਂ ਕਾਬੂ ਕੀਤਾ ਜਦੋਂ ਪੁਲਿਸ ਪਾਰਟੀ ਵੱਲੋਂ ਕਬੀਰ ਪਾਰਕ ਦੇ ਖੇਤਰ ਵਿੱਚ ਨਾਕਾਬੰਦੀ ਦੌਰਾਨ ਚੈਕਿੰਗ ਕਰਦੇ ਸਮੇਂ ਇਹਨਾਂ ਨੂੰ ਕਾਬੂ ਕਰਕੇ 02 ਕਿਲੋਂ 251 ਗ੍ਰਾਮ ਹੈਰੋਇਨ ਅਤੇ 01 ਲੱਖ 05 ਹਜ਼ਾਰ ਰੁਪਏ ਡਰੱਗ ਮਨੀ ਤੇ 01 ਪਿਸਟਲ ਗਲੋਕ ਬ੍ਰਾਮਦ ਕੀਤਾ ਗਿਆ।
ਉਨ੍ਹਾਂ ਦੱਸਿਆ ਕਿ ਮੁੱਢਲੀ ਪੜਤਾਲ ਅਨੁਸਾਰ ਪਤਾ ਲੱਗਾ ਹੈ ਕਿ ਫਰਾਂਸ ਵਿੱਚ ਰਹਿੰਦੇ ਇੱਕ ਵਿਅਕਤੀ ਦੇ ਲਿੰਕ ਪਾਕਿਸਤਾਨ ਅਧਾਰਤ ਡਰੱਗ ਸਮੱਗਰਾਂ ਦੇ ਨਾਲ ਹਨ ਤੇ ਸਿਕੰਦਰ ਸਿੰਘ ਵਾਸੀ ਗੁਰਦਾਸਪੁਰ ਜੋ ਫਰਾਂਸ ਵਿੱਚ ਰਹਿੰਦਾ ਹੈ, ਜੋ ਦੋਸ਼ੀ ਕਰਨਬੀਰ ਸਿੰਘ ਵਾਸੀ ਗੁਰਦਾਸਪੁਰ ਨਾਲ ਪੜਦਾ ਰਿਹਾ ਸੀ, ਇਸਨੇ ਕਰਨਦੀਪ ਸਿੰਘ ਦੀ ਵਾਕਫੀ ਫਰਾਂਸ ਵਿੱਚ ਰਹਿੰਦੇ ਵਿਅਕਤੀ ਨਾਲ ਕਰਵਾਈ ਸੀ। ਜੋ ਇਹ ਹੈਰੋਇਨ ਦੀ ਖੇਪ ਇਸਦੇ ਦੇ ਰਾਂਹੀ ਪਾਕਿਸਤਾਨ ਅਧਾਰਤ ਸਮੱਲਗਰਾ ਤੋਂ ਗੁਰਦਾਸਪੁਰ ਦੇ ਸਰਹੱਦੀ ਇਲਾਕਿਆ ਤੋਂ ਡਰੋਨ ਰਾਹੀ ਭੇਜਦਾ ਸੀ ਤੇ ਅੱਗੋ ਇਹ ਦੋਸ਼ੀ ਹੈਰੋਇਨ ਰਸੀਵ ਕਰਕੇ ਵੱਖ ਵੱਖ ਥਾਵਾ ਤੇ ਡਲੀਵਰ ਕਰਦੇ ਸਨ।
ਸੀ.ਪੀ.ਭੁੱਲਰ ਨੇ ਕਿਹਾ ਕਿ ਬੈਕਵਰਡ ਅਤੇ ਫਾਰਵਰਡ ਸਬੰਧਾਂ ਦੀ ਜਾਂਚ ਕਰਨ ਅਤੇ ਡਰੱਗ ਸਪਲਾਇਰਾਂ, ਡੀਲਰਾਂ ਅਤੇ ਉਨ੍ਹਾਂ ਦੇ ਖਰੀਦਦਾਰਾਂ ਦੇ ਪੂਰੇ ਨੈਟਵਰਕ ਦਾ ਪਰਦਾਫਾਸ਼ ਕਰਨ ਲਈ ਹੋਰ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਵੱਲੋਂ ਹੁਣ ਤੱਕ ਖਰੀਦੀ ਗਈ ਨਸ਼ੀਲੇ ਪਦਾਰਥਾਂ ਦੀ ਕੁੱਲ ਮਾਤਰਾ ਦਾ ਪਤਾ ਲਗਾਉਣ ਲਈ ਯਤਨ ਕੀਤੇ ਜਾ ਰਹੇ ਹਨ।
ਜਿਸਤੇ ਮੁਕੱਦਮਾਂ ਨੰਬਰ 38 ਜੁਰਮ 21(ਸੀ),29/61/85 ਐਨ.ਡੀ.ਪੀ.ਐਸ ਐਕਟ ਥਾਣਾ ਇਸਲਾਮਾਬਾਦ, ਅੰਮ੍ਰਿਤਸਰ ਵਿੱਖੇ ਦਰਜ਼ ਰਜਿਸਟਰ ਕੀਤਾ ਗਿਆ ਹੈ।ਗ੍ਰਿਫ਼ਤਾਰ ਦੋਸ਼ੀ ਕਿਰਤਪਾਲ ਸਿੰਘ ਅਤੇ ਪੰਕਜ਼ ਵਰਮਾ ਤੇ ਪਹਿਲਾਂ ਵੀ ਇੱਕ ਇੱਕ ਮੁਕੱਦਮਾਂ ਅਸਲ੍ਹਾ ਐਕਟ ਦਾ ਮੁਕੱਦਮਾਂ ਦਰਜ਼ ਹੈ।



