ਅੰਮ੍ਰਿਤਸਰ, 18 ਫਰਵਰੀ 2025 (ਸੁਖਬੀਰ ਸਿੰਘ,ਅਭਿਨੰਦਨ ਸਿੰਘ)
ਸਾਹਿਲ ਸ਼ਰਮਾ ਵਾਸੀ ਪਿੰਡ ਕਾਨਵਾ ਤਾਰਾਗੜ, ਜਿਲਾ ਗੁਰਦਾਸਪੁਰ ਵੱਲੋ ਦਿੱਤੀ ਗਈ ਦਰਖਾਸਤ ਪਰ ਦਰਜ ਕੀਤਾ ਕਿ ਮਿਤੀ 12-02-2025 ਨੂੰ ਵਕਤ 8:30 PM ਵਜੇ ਉਹ 100 ਫੁੱਟੀ ਰੋਡ, ਤਰਲੋਕ ਡੇਅਰੀ ਦੇ ਪਾਸ ਫੋਨ ਪਰ ਗੱਲ ਕਰਦਾ ਪੈਦਲ ਜਾ ਰਿਹਾ ਸੀ ਤਾ ਪਿੱਛੇ ਦੇ ਮੋਟਰਸਾਈਕਲ ਸਵਾਰਾ ਨੇ ਉਸ ਪਾਸੋ ਉਸਦਾ ਮੋਬਾਇਲ ਫੋਨ 1 ਪਲੱਸ ਨੌਰਡ 3 ਰੰਗ ਕਾਲਾ ਖੋਹ ਕਰਕੇ ਫਰਾਰ ਹੋ ਗਏ। ਜਿਸਤੇ ਮੁਕੱਦਮਾ ਦਰਜ ਰਜਿਸਟਰ ਕਰਕੇ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਮਾਨਯੋਗ ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ ਆਈ.ਪੀ.ਐਸ ਜੀ ਦੀਆ ਹਦਾਇਤਾਂ ਤੇ ਸ਼੍ਰੀ ਹਰਪਾਲ ਸਿੰਘ ਪੀ.ਪੀ.ਐਸ, ਏ.ਡੀ.ਸੀ.ਪੀ ਸਿਟੀ-3, ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਤੇ ਸ਼੍ਰੀ ਮਨਿੰਦਰਪਾਲ ਸਿੰਘ ਪੀ.ਪੀ.ਐਸ. ਏ.ਸੀ.ਪੀ ਈਸਟ, ਅੰਮ੍ਰਿਤਸਰ ਜੀ ਦੀ ਨਿਗਰਾਨੀ ਹੇਠ ਇੰਸ ਸੁਖਬੀਰ ਸਿੰਘ ਮੁੱਖ ਅਫਸਰ ਥਾਣਾ, ਬੀ ਡਵੀਜਨ, ਅੰਮ੍ਰਿਤਸਰ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ, ਜਦੋ ਏ.ਐਸ.ਆਈ ਰਾਮਪਾਲ ਥਾਣਾ ਬੀ ਡਵੀਜਨ ਵੱਲੋ ਪੁਲਿਸ ਪਾਰਟੀ ਦੀ ਮਦਦ ਨਾਲ ਮੁਕੱਦਮਾ ਨੂੰ ਟਰੇਸ ਕਰਦੇ ਹੋਏ ਮੁਕੱਦਮਾ ਵਿੱਚ ਦੋਸ਼ੀ ਸਿਮਰਨਜੀਤ ਸਿੰਘ ਉਰਫ ਮੋਟਾ ਪੁੱਤਰ ਬਲਜਿੰਦਰ ਸਿੰਘ ਵਾਸੀ ਗਲੀ ਨੰ 09, ਮਕਬੂਲਪੁਰਾ, ਅੰਮ੍ਰਿਤਸਰ ਅਤੇ ਸੁਭਰੱਤ ਪੁੱਤਰ ਭੁਪਿੰਦਰ ਸਿੰਘ ਵਾਸੀ ਗਲੀ ਨੰ 09, ਮਕਬੂਲਪੁਰਾ, ਅੰਮ੍ਰਿਤਸਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੇ ਖੌਹਸ਼ੁਦਾ ਮੋਬਾਇਲ ਫੋਨ । ਪਲੱਸ ਨੌਰਡ 3 ਰੰਗ ਕਾਲਾ ਬਰਾਮਦ ਕੀਤਾ ਗਿਆ। ਇਹਨਾਂ ਨੂੰ ਪੇਸ਼ ਕਰਕੇ ਮਾਨਯੋਗ ਅਦਾਲਤ ਪਾਸੋ ਰਿਮਾਡ ਕਰਕੇ ਮਜੀਦ ਪੁਛਗਿੱਛ ਕਰਕੇ ਉਸ ਪਾਸੋ ਹੋਰ ਬ੍ਰਾਮਦਗੀ ਕੀਤੀ ਜਾਵੇਗੀ।
