AmritsarBreaking NewsE-PaperLocal NewsPunjab
Trending
ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਤੇ ਕਰਵਾਏ ਗਏ ਧਾਰਮਿਕ ਪ੍ਰੋਗਰਾਮ ਵਿੱਚ ਡਿੰਪੀ ਚੌਹਾਨ ਨੇ ਹਾਜ਼ਰੀ ਲਗਾਈ

ਅੰਮ੍ਰਿਤਸਰ, 21 ਫਰਵਰੀ 2025 (ਸੁਖਬੀਰ ਸਿੰਘ)
ਮੰਦਰ ਸ਼ਿਵਾਲਾ ਬੋਹੜ ਵਾਲਾ ਕਮੇਟੀ ਵੱਲੋਂ ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਤੇ ਇੱਕ ਧਾਰਮਿਕ ਪ੍ਰੋਗਰਾਮ ਕਰਵਾਇਆ ਗਿਆ। ਜਿਸ ਵਿੱਚ ਰਾਸ਼ਟਰੀ ਹਿੰਦੂ ਚੇਤਨਾ ਮੰਚ ਤੇ ਕੌਮੀ ਪ੍ਰਧਾਨ ਅਸ਼ੋਕ ਡਿੰਪੀ ਚੌਹਾਨ ਨੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋ ਕੇ ਆਪਣੀ ਹਾਜ਼ਰੀ ਲਗਾਈ। ਇਸ ਮੌਕੇ ਉੱਪਰ ਬੋਲਦੇ ਹੋਏ ਡਿੰਪੀ ਚੌਹਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਧਾਰਮਿਕ ਪ੍ਰੋਗਰਾਮਾਂ ਵਿੱਚ ਵੱਧ ਚੜ ਕੇ ਹਿੱਸਾ ਲੈਣਾ ਚਾਹੀਦਾ ਹੈ।
ਧਾਰਮਿਕ ਪ੍ਰੋਗਰਾਮ ਸਾਡੀ ਭਾਰਤੀ ਸੰਸਕ੍ਰਿਤੀ ਦਾ ਅਹਿਮ ਹਿੱਸਾ ਹਨ। ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਸ਼ਿਵਾਲਾ ਬੋਹੜ ਵਾਲਾ ਕਮੇਟੀ ਦੇ ਪ੍ਰਧਾਨ ਪਵਨ ਬਿਆਲਾ, ਸਮਾਜ ਸੇਵਕ ਡਾਕਟਰ ਸਰੀਨ ਚੌਹਾਨ, ਰਾਕੇਸ਼ ਹਾਂਡਾ, ਰਵੀ ਦੱਤ ,ਮਨੋਹਰ ਸਹਿਗਲ, ਦੀਪਕ ਭਾਟੀਆ ਅਤੇ ਸੁਭਾਸ਼ ਚੰਦਰ ਸਮੇਤ ਭਾਰੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਭਾਗ ਲਿਆ। ਮਾਤਾ ਲਾਲ ਦੇਵੀ ਜੀ ਦੇ ਜਨਮ ਦਿਹਾੜੇ ਉੱਪਰ ਕੜਾਹ ਪ੍ਰਸ਼ਾਦ ਦਾ ਲੰਗਰ ਲਗਾਇਆ ਗਿਆ।



