ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ 9 ਕਰਮਚਾਰੀ ਹੋਏ ਪਦਉੱਨਤ, ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਕ ਉਚੀ ਅਤੇ ਸੁੱਚੀ ਸੋਚ ਵਾਲੇ, ਧਰਮੀ-ਕਰਮੀ, ਰੱਬੀ ਰੂਹ ਵਾਲੇ ਇਨਸਾਨ ਦੇ ਹੱਥ ਵਿਚ ਸੁਰੱਖਿਅਤ: ਰਜ਼ਨੀਸ਼ ਭਾਰਦਵਾਜ, ਪ੍ਰਧਾਨ

ਅੰਮ੍ਰਿਤਸਰ, 21 ਫਰਵਰੀ 2025 (ਸੁਖਬੀਰ ਸਿੰਘ, ਅਭਿਨੰਦਨ ਸਿੰਘ)
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਮਾਨਯੋਗ ਵਾਈਸ ਚਾਂਸਲਰ ਸਾਹਿਬ ਦੇ ਉੱਦਮ ਸਦਕਾ ਯੂਨੀਵਰਸਿਟੀ ਦੇ 9 ਕਰਮਚਾਰੀ ਪਦ ਉੱਨਤ ਹੋਏ। ਪਦ ਉੱਨਤੀ ਹੋਣ ਤੋਂ ਬਾਅਦ ਯੂਨੀਵਰਸਿਟੀ ਦੇ ਬਿਜਲੀ ਵਿਭਾਗ ਤੋਂ ਸ੍ਰ. ਹਰਚਰਨ ਸਿੰਘ ਜੂਨੀਅਰ ਇੰਜੀਨਿਅਰ ਅਤੇ ਸ੍ਰੀ ਯੋਗਰਾਜ ਇਲੈਕਟ੍ਰੀਸ਼ੀਅਨ ਗਰੇਡ 2 ਬਣੇ ਹਨ। ਮੈਨਟੀਨੈਂਸ ਵਿਭਾਗ ਤੋਂ ਸ੍ਰੀ. ਵਿਕਰਮ ਸਿੰਘ ਵਰਕ ਇੰਸਪੈਕਟਰ ਅਤੇ ਸ੍ਰੀ ਸ਼ਾਮ ਨਾਥ ਪਲੰਬਰ ਬਣੇ ਹਨ।
ਏਸੇ ਤਰ੍ਹਾਂ ਪ੍ਰੈਸ ਐਂਡ ਪਬਲੀਕੇਸ਼ਨ ਬਿਓਰੋ ਤੋਂ ਸ੍ਰ. ਪ੍ਰਿਤਪਾਲ ਸਿੰਘ ਸੀਨੀਅਰ ਕੰਪੋਜ਼ੀਰਟ, ਸ੍ਰ. ਮਲਕੀਅਤ ਸਿੰਘ ਸੈਕਸ਼ਨ ਹੋਲਡਰ, ਸ੍ਰ. ਚਰਨਜੀਤ ਸਿੰਘ ਸਹਾਇਕ ਸੈਕਸ਼ਨ ਹੋਲਡਰ ਅਤੇ ਸ੍ਰੀ ਰਾਮ ਲਾਲ ਮਸ਼ੀਨਮੈਨ ਬਣੇ ਹਨ ਅਤੇ ਉਪਨ ਐਂਡ ਡਿਸਟੈਂਸ ਲਰਨਿੰਗ ਵਿਭਾਗ ਦੇ ਸ੍ਰ. ਜਗਜੀਤ ਸਿੰਘ ਡੈਟਾ ਐਂਟਰੀ ਓਪਰੇਟਰ ਬਣੇ ਹਨ। ਇਸ ਮੌਕੇ ਤੇ ਬੋਲਦਿਆਂ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਰਜ਼ਨੀਸ਼ ਭਾਰਦਵਾਜ ਨੇ ਪਦ ਉੱਨਤੀ ਪ੍ਰਾਪਤ ਕਰਮਚਾਰੀਆਂ ਨੂੰ ਵਧਾਈਆਂ ਦਿੱਤੀਆਂ ਅਤੇ ਭਵਿੱਖ ਵਿਚ ਹੋਰ ਤਰੱਕੀਆਂ ਕਰਨ ਦੀਆਂ ਸ਼ੁੱਭ ਅਸੀਸਾਂ ਵੀ ਦਿੱਤੀਆਂ।
ਉਨ੍ਹਾਂ ਕਿਹਾ ਕਿ ਕਰਮਚਾਰੀਆਂ ਨੂੰ ਆਪਣੀਆਂ ਪ੍ਰੋਮੋਸ਼ਨਾਂ ਦਾ ਬਹੁਤ ਚਾਅ ਹੁੰਦਾ ਹੈ, ਜੇਕਰ ਕਰਮਚਾਰੀ ਦੀ ਪ੍ਰੋਮੋਸ਼ਨ ਸਮੇਂ ਸਿਰ ਹੋ ਜਾਵੇ ਤਾਂ ਉਹ ਅੱਗੋਂ ਨਾਲੋਂ ਵੱਧ ਚੜ੍ਹ ਕੇ ਕੰਮ ਕਰਦਾ ਹੈ ਅਤੇ ਸੰਸਥਾ ਦਾ ਵੱਕਾਰ ਵੀ ਕਾਇਮ ਰਹਿੰਦਾ ਹੈ। ਉਨ੍ਹਾਂ ਨੇ ਇਸ ਮੌਕੇ ਤੇ ਮਾਨਯੋਗ ਵਾਈਸ ਚਾਂਸਲਰ ਪ੍ਰੋ. (ਡਾ.) ਕਰਮਜੀਤ ਸਿੰਘ ਜੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵੀ ਕੀਤਾ ਅਤੇ ਕਿਹਾ ਕਿ ਵਾਈਸ ਚਾਂਸਲਰ ਸਾਹਿਬ ਦੇ ਕਾਰਜਕਾਲ ਦੌਰਾਨ ਯੂਨੀਵਰਸਿਟੀ ਬੁਲੰਦੀਆਂ ਨੂੰ ਛੋਹਣ ਜਾ ਰਹੀ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਇੱਕ ਉਚੀ ਅਤੇ ਸੁੱਚੀ ਸੋਚ ਵਾਲੇ, ਧਰਮੀ-ਕਰਮੀ, ਰੱਬੀ ਰੂਹ ਵਾਲੇ ਇਨਸਾਨ ਦੇ ਹੱਥ ਵਿਚ ਸੁਰੱਖਿਅਤ ਹੈ ਅਤੇ ਉਹ ਉਸ ਪਰਮ ਪਿਤਾ ਵਾਹਿਗੁਰੂ ਪਾਸ ਅਰਦਾਸ ਕਰਦੇ ਹਨ ਕਿ ਮਾਨਯੋਗ ਵਾਈਸ ਚਾਂਸਲਰ ਸਾਹਿਬ ਦਾ ਅਸ਼ਰੀਵਾਦ ਏਸੇ ਤਰ੍ਹਾਂ ਯੂਨੀਵਰਸਿਟੀ ਦੇ ਹਰ ਕੇਡਰ ਦੇ ਕਰਮਚਾਰੀ ਤੇ ਬਣਿਆ ਰਹੇ।
ਇਸ ਮੌਕੇ ਤੇ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੇ ਅਹੁੱਦੇਦਾਰ ਅਤੇ ਮੈਂਬਰਾਂ ਸਮੇਤ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਅਮਨ ਅਰੋੜਾ ਪ੍ਰਧਾਨ ਅਫਸਰ ਐਸੋਸੀਏਸ਼ਨ, ਸਾਬਕਾ ਪ੍ਰਧਾਨ ਸ੍ਰੀਮਤੀ ਹਰਵਿੰਦਰ ਕੌਰ, ਸੀਨੀਅਰ ਵਾਈਸ ਪ੍ਰਧਾਨ ਵਿਪਨ ਕੁਮਾਰ, ਸੰਯੁਕਤ ਸਕੱਤਰ ਸਤਵੰਤ ਸਿੰਘ ਬਰਾੜ ਅਤੇ ਸਕੱਤਰ ਪਬਲਿਕ ਰਿਲੇਸ਼ਨ ਕੁਲਜਿੰਦਰ ਸਿੰਘ ਬੱਲ, ਕਾਰਜਕਾਰਨੀ ਮੈਂਬਰ ਸ੍ਰੀਮਤੀ ਸਰਬਜੀਤ ਕੌਰ, ਸ੍ਰੀ ਭੁਪਿੰਦਰ ਸਿੰਘ ਠਾਕੁਰ ਅਤੇ ਸ੍ਰ. ਕਿਰਨਦੀਪ ਸਿੰਘ ਮੌਜੂਦ ਸਨ।


