AmritsarBreaking NewsCrimeE-PaperLocal NewsPunjab
ਥਾਣਾ ਬੀ ਡਵੀਜਨ ਵੱਲੋਂ ਈ ਰਿਕਸ਼ਾ ਦੀ ਆੜ ਵਿੱਚ ਸਵਾਰੀਆਂ ਪਾਸੋ ਲੁੱਟ-ਖੋਹ ਕਰਨ ਵਾਲੇ ਕੁਝ ਘੰਟਿਆਂ ਅੰਦਰ ਈ ਰਿਕਸ਼ਾ ਚਾਲਕ ਸਮੇਤ 03 ਕਾਬੂ

ਸਾਗਰ ਵਾਸੀ ਯੂ.ਪੀ ਹਾਲ ਵਾਸੀ ਵੇਰਕਾ ਰੋਡ, ਜੰਡਿਆਲਾ ਗੁਰੁ ਜ਼ਿਲਾ ਅੰਮ੍ਰਿਤਸਰ ਦਿਹਾਤੀ ਦੀ ਦਰਖਾਸਤ ਪਰ ਦਰਜ ਕੀਤਾ ਗਿਆ ਕਿ ਉਸਨੇ ਤੇ ਉਸਦੇ ਦੋਸਤ ਸੋਨੂੰ ਨੇ ਬੱਸ ਸਟੈਡ ਤੇ ਸਟੇਸ਼ਨ ਜਾਣ ਲਈ ਬੇਟਰੀ ਰਿਕਸ਼ਾ ਲਿਆ, ਜੋ ਰਿਕਸ਼ਾ ਚਾਲਕ ਵੱਲੋ ਰਿਕਸ਼ਾ ਜਹਾਜਗੜ ਵੱਲ ਲੈ ਗਿਆ, ਜਿਥੇ ਉਸਨੇ ਆਪਣੇ ਇੱਕ ਦੋਸਤ ਨੂੰ ਬੁਲਾ ਲਿਆ ਜੋ ਦੋਨਾ ਨੇ ਮੁਦਈ ਮੁਕਦਮਾ ਤੇ ਉਸਦੇ ਦੋਸਤ ਸੋਨੂੰ ਦੀ ਮਾਰ ਕੁਟਾਈ ਕੀਤੀ ਤੇ ਉਨਾਂ ਪਾਸੋਂ 10,000 ਰੁਪੈ ਅਤੇ ਇੱਕ ਮੋਬਾਇਲ ਫੋਨ ਖੋਹ ਲਿਆ। ਜਿਸਤੇ ਮੁਕਦਮਾ ਦਰਜ ਰਜਿਸਟਰ ਕਰਕੇ ਫੌਰੀ ਤਫਤੀਸ਼ ਅਮਲ ਵਿੱਚ ਲਿਆਦੀ ਗਈ।
ਕਮਿਸ਼ਨਰ ਪੁਲਿਸ, ਅੰਮ੍ਰਿਤਸਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ ਜੀ ਦੀਆ ਹਦਾਇਤਾਂ ਤੇ ਸ੍ਰੀ ਹਰਪਾਲ ਸਿੰਘ ਪੀ.ਪੀ.ਐਸ. ਏ.ਡੀ.ਸੀ.ਪੀ ਸਿਟੀ-3. ਅੰਮ੍ਰਿਤਸਰ ਜੀ ਦੇ ਦਿਸ਼ਾ ਨਿਰਦੇਸ਼ ਤੇ ਸ੍ਰੀ ਵਨੀਤ ਅਹਿਲਾਵਤ, ਆਈ.ਪੀ.ਐਸ. ਏ.ਸੀ.ਪੀ ਈਸਟ. ਅੰਮ੍ਰਿਤਸਰ ਦੀ ਨਿਗਰਾਨੀ ਹੇਠ ਇੰਸਪੈਂਕਟਰ ਸੁਖਬੀਰ ਸਿੰਘ, ਮੁੱਖ ਅਫਸਰ ਥਾਣਾ, ਬੀ ਡਵੀਜਨ, ਅੰਮ੍ਰਿਤਸਰ ਪੁਲਿਸ ਪਾਰਟੀ ਏ.ਐਸ.ਆਈ ਸਤਨਾਮ ਸਿੰਘ ਸਮੇਤ ਸਾਥੀ ਕਰਮਚਾਰੀਆਂ ਵੱਲੋਂ ਸਨੈਚਿੰਗ ਦੀ ਵਾਰਦਾਤ ਨੂੰ ਕੁਝ ਵੀ ਘੰਟਿਆਂ ਅੰਦਰ ਟ੍ਰੇਸ ਕਰਕੇ ਮੁਲਜਮਾਂ ਨੂੰ ਕਾਬੂ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ।
ਫੜੇ ਗਏ ਮੁਲਜ਼ਮਾਂ ਦੀ ਪਹਿਚਾਨ ਜਗਰੂਪ ਸਿੰਘ ਉਰਫ ਜੱਗੂ ਪੁੱਤਰ ਸਤਨਾਮ ਸਿੰਘ ਵਾਸੀ ਮਕਾਨ 379 ਗਲੀ ਨੰਬਰ 07 ਮਕਬੂਲਪੁਰਾ ਅੰਮ੍ਰਿਤਸਰ, ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਰਾਮ ਸਿੰਘ ਵਾਸੀ ਗਲੀ ਨੰਬਰ 09 ਮਕਬੂਲਪੁਰਾ ਅਤੇ ਲਵਜੀਤ ਸਿੰਘ ਉਰਫ ਬਬਲੀ ਪੁੱਤਰ ਬਲਵੰਤ ਸਿੰਘ ਵਾਸੀ ਗਲੀ ਨੰਬਰ 02 ਅੰਨਗੜ ਅੰਮ੍ਰਿਤਸਰ ਵੱਜੋ ਹੋਈ ਹੈ ਅਤੇ ਇਹਨਾਂ ਪਾਸੋ ਖੋਹ ਸ਼ੁਦਾ ਸਮਾਨ ਅਤੇ ਵਾਰਦਾਤ ਸਮੇਂ ਵਰਤਿਆ ਈ ਰਿਕਸ਼ਾ ਬ੍ਰਾਮਦ ਕੀਤਾ ਗਿਆ। ਦੋਸ਼ੀਆਨ ਨੂੰ ਮਾਨਯੋਗ ਅਦਾਲਤ ਵਿਖੇ ਪੇਸ਼ ਕਰਕੇ ਰਿਮਾਡ ਹਾਸਲ ਕਰਕੇ ਦੋਸ਼ੀਆ ਪਾਸੋ ਮਜੀਦ ਪੁਛਗਿੱਛ ਕਰਕੇ ਉਸ ਪਾਸੇ ਹੋਰ ਬ੍ਰਾਮਦਗੀ ਕੀਤੀ ਜਾਵੇਗੀ।



