AmritsarBreaking NewsE-PaperLocal NewsPunjab
Trending
ਸਬ ਇੰਸਪੈਕਟਰ ਸੁਸ਼ੀਲ ਕੁਮਾਰ ਦੀ ਇੰਸਪੈਕਟਰ ਐਂਕਰ ਤਰੱਕੀ

ਅੰਮ੍ਰਿਤਸਰ, 27 ਫਰਵਰੀ 2025 (ਸੁਖਬੀਰ ਸਿੰਘ,ਅਭਿਨੰਦਨ ਸਿੰਘ)
ਸਬ ਇੰਸਪੈਕਟਰ ਸੁਸ਼ੀਲ ਕੁਮਾਰ, ਜੋ ਕਿ ਪੁਲਿਸ ਚੌਕੀ ਕੋਟ ਖਾਲਸਾ, ਅੰਮ੍ਰਿਤਸਰ ਦੇ ਇੰਚਾਰਜ ਰਹੇ ਹਨ, ਨੂੰ ਇੰਸਪੈਕਟਰ ਰੈਂਕ ਵਿੱਚ ਤਰੱਕੀ ਮਿਲੀ ਹੈ। ਉਨ੍ਹਾਂ ਨੂੰ ਇੰਸਪੈਕਟਰ ਦੇ ਰੁਤਬੇ ਦੇ ਸਟਾਰ ਸ਼੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈਪੀਐਸ, ਕਮਿਸ਼ਨਰ ਪੁਲਿਸ, ਅੰਮ੍ਰਿਤਸਰ, ਅਤੇ ਸ਼੍ਰੀ ਜਸਪਾਲ ਸਿੰਘ, ਪੀਪੀਐਸ, ਏਸੀਪੀ (ਕੇਂਦਰੀ), ਅੰਮ੍ਰਿਤਸਰ ਵੱਲੋਂ ਲਗਾਏ ਗਏ।
ਇਸ ਮੌਕੇ ‘ਤੇ ਅਧਿਕਾਰੀਆਂ ਨੇ ਇੰਸਪੈਕਟਰ ਸੁਸ਼ੀਲ ਕੁਮਾਰ ਨੂੰ ਉਨ੍ਹਾਂ ਦੀ ਮਿਹਨਤ ਅਤੇ ਵਫ਼ਾਦਾਰੀ ਲਈ ਵਧਾਈ ਦਿੱਤੀ ਅਤੇ ਉਮੀਦ ਜਤਾਈ ਕਿ ਉਹ ਆਪਣੇ ਨਵੇਂ ਅਹੁਦੇ ‘ਤੇ ਵੀ ਪੁਰੀ ਨਿਸ਼ਠਾ ਨਾਲ ਡਿਊਟੀ ਨਿਭਾਉਣਗੇ।
ਇਹ ਤਰੱਕੀ ਨੌਜਵਾਨ ਪੁਲਿਸ ਅਧਿਕਾਰੀਆਂ ਲਈ ਵੀ ਇੱਕ ਪ੍ਰੇਰਣਾ ਬਣੇਗੀ।



