AmritsarBreaking NewsCrimeE-Paper‌Local NewsPunjab
Trending

ਕਮਿਸ਼ਨਰੇਟ ਪੁਲਿਸ, ਅੰਮ੍ਰਿਤਸਰ ਵੱਲੋਂ ਪਿੱਛਾ ਕਰਦੇ ਸਮੇਂ ਮੁੱਠਭੇੜ ਤੋਂ ਬਾਅਦ ਨਸ਼ੀਲੇ ਪਦਾਰਥ/ਨਜ਼ਾਇਜ਼ ਹਥਿਆਰਾ ਦੀ ਤੱਸਕਰੀ ਕਰਨ ਵਾਲਾ ਕੀਤਾ ਕਾਬੂ

ਮੁੱਠਭੇੜ ਦੌਰਾਨ ਮੁਲਜ਼ਮ ਹੋਇਆ ਜਖ਼ਮੀ, ਇਲਾਜ਼ ਲਈ ਸਰਕਾਰੀ ਹਸਪਤਾਲ ਕਰਵਾਇਆ ਦਾਖਲ

ਅੰਮ੍ਰਿਤਸਰ, 03 ਮਾਰਚ 2025 (ਸੁਖਬੀਰ ਸਿੰਘ,ਅਭਿਨੰਦਨ ਸਿੰਘ)

ਪੁਲਿਸ ਪਾਰਟੀ ਨੂੰ ਸੂਚਨਾਂ ਮਿਲੀ ਕਿ ਸਾਹਿਲ ਉਰਫ਼ ਨੀਲਾ ਮੁਲਜ਼ਮ ਸਾਹਿਲ  ਉਰਫ਼ ਨੀਲਾ ਆਪਣੇ ਸਾਥੀਆਂ ਨਾਲ ਮਿਲੀ ਕੇ Organized Crime Syndicate ਚਲਾ ਰਿਹਾ ਹੈ ਤੇ ਲੋਕਾਂ ਨੂੰ ਡਰਾ ਧਮਕਾ ਕੇ ਪੈਸਿਆ ਦੀ ਮੰਗ ਕਰਦੇ ਹਨ ਅਤੇ ਦੂਸਰੀਆਂ ਸਟੇਟਾਂ ਤੋਂ ਨਜ਼ਾਇਜ਼ ਹਥਿਆਰ ਮੰਗਵਾ ਕੇ ਅੱਗੇ ਸਪਲਾਈ ਕਰਦੇ ਹਨ।
ਇਸ ਸਮੇਂ ਮੋਟਰਸਾਈਕਲ ਤੇ ਇਲਾਕੇ ਵਿੱਚ ਘੁੰਮ ਰਿਹਾ ਹੈ। ਜਿਸਤੇ ਮੁਕੱਦਮਾਂ ਦਰਜ਼ ਰਜਿਸਟਰ ਕੀਤਾ ਗਿਆ।
 ਸ੍ਰੀ ਗੁਰਪ੍ਰੀਤ ਸਿੰਘ ਭੁੱਲਰ, ਆਈ.ਪੀ.ਐਸ, ਕਮਿਸ਼ਨਰ ਪੁਲਿਸ,ਅੰਮ੍ਰਿਤਸਰ ਜੀ ਦੀਆਂ ਹਦਾਇਤਾਂ ਤੇ ਸ੍ਰੀ ਹਰਪ੍ਰੀਤ ਸਿੰਘ ਮੰਡੇਰ, ਡੀ.ਸੀ.ਪੀ ਇੰਨਵੈਸਟੀਗੇਸ਼ਨ,ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸ੍ਰੀ ਹਰਮਿੰਦਰ ਸਿੰਘ ਸੰਧੂ, ਏ.ਸੀ.ਪੀ ਡਿਟੈਕਟਿਵ, ਅੰਮ੍ਰਿਤਸਰ ਦੀ ਨਿਗਰਾਨੀ ਹੇਠ ਵੱਖ-ਵੱਖ ਪੁਲਿਸ ਟੀਮਾਂ, ਮੁਲਜ਼ਮ ਦੀ ਗ੍ਰਿਫ਼ਤਾਰ ਕਰਨ ਲਈ ਤਿਆਰ ਕੀਤੀਆਂ ਗਈਆਂ ।
ਬੀਤੀ ਰਾਤ ਪੁਲਿਸ ਪਾਰਟੀ ਨੂੰ ਮੁਲਜ਼ਮ ਸਾਹਿਲ ਉਰਫ ਨੀਲਾ ਬਾਰੇ ਪਤਾ ਲੱਗਾ ਤਾਂ ਇਸਨੂੰ ਕਾਬੂ ਕਰਨ ਲਈ ਨੇੜੇ ਪਾਲਮ ਗਾਰਡਨ ਦੇ ਖੇਤਰ ਵਿੱਖੇ ਪਿੱਛਾ ਕਰ ਰਹੀ ਸੀ ਤਾਂ ਇਸਦਾ ਮੋਟਰਸਾਈਕਲ ਸਲਿੱਪ ਹੋਣ ਕਾਰਨ ਥੱਲੇ ਡਿੱਗ ਗਿਆ ਤੇ ਇਸਨੇ ਪੁਲਿਸ ਦੀ ਗ੍ਰਿਫ਼ਤਾਰ ਤੋਂ ਬਚਣ ਤੇ ਮੌਕਾ ਤੋਂ ਭੱਜਣ ਲਈ ਪੁਲਿਸ ਪਾਰਟੀ ਤੇ ਮਾਰ ਦੇਣ ਦੀ ਨਿਯਤ ਦਾ ਫਾਇਰ ਕੀਤਾ ਤਾਂ ਅੱਗੋ ਪੁਲਿਸ ਪਾਰਟੀ ਵੱਲੋਂ ਖੁਦ ਦੀ ਹਿਫਾਜ਼ਤ ਲਈ ਬੜੀ ਮੁਸ਼ਤੈਦੀ ਤੇ ਸੂਝ-ਬੂਝ ਦਿਖਾਉਂਦੇ ਹੋਏ, ਫਾਇਰ ਕੀਤਾ, ਜਿਸ ਨਾਲ ਮੁਲਜ਼ਮ ਸਾਹਿਲ ਉਰਫ ਨੀਲਾ ਜਖ਼ਮੀ ਹੋ ਗਿਆ ਤੇ ਇਸਨੂੰ ਤੁਰੰਤ ਡਾਕਰਟੀ ਇਲਾਜ਼ ਲਈ ਸਰਕਾਰੀ ਹਸਪਤਾਲ,ਅੰਮ੍ਰਿਤਸਰ ਵਿੱਖੇ ਦਾਖਲ ਕਰਵਾਇਆ ਗਿਆ।
Abhinandan Singh

।।ਸਤਿ ਸ੍ਰੀ ਅਕਾਲ 🙏🏻।।

Abhinandan Singh

।।ਸਤਿ ਸ੍ਰੀ ਅਕਾਲ 🙏🏻।।

Related Articles

Back to top button